22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਆਰ.ਜੇ.ਡੀ ਤੇ ਕਾਂਗਰਸ ਦਾ ਘੁਸਪੈਠੀਆਂ ਪ੍ਰਤੀ ਨਰਮ ਰੁਖ-ਮੋਦੀ <br/>

ਅਜੀਤ ਡੈਸਕ 07-11-2025

ਕਿਹਾ, ਐਨ.ਡੀ.ਏ ਦੇਸ਼ 'ਚੋਂ ਹਰ ਘੁਸਪੈਠੀਏ ਨੂੰ ਬਾਹਰ ਕੱਢਣ ਲਈ ਵਚਨਬੱਧ
ਅਰਰੀਆ/ਭਾਗਲਪੁਰ (ਬਿਹਾਰ), 6 ਨਵੰਬਰ (ਪੀ.ਟੀ.ਆਈ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਰੀਆ ਅਤੇ ਭਾਗਲਪੁਰ ਜ਼ਿਲਿ੍ਹਆਂ 'ਚ ਚੋਣ ਰੈਲੀਆਂ ਦੌਰਾਨ ਵਿਰੋਧੀ ਆਰ. ਜੇ. ਡੀ-ਕਾਂਗਰਸ ਗੱਠਜੋੜ 'ਤੇ ਘੁਸਪੈਠੀਆਂ ਪ੍ਰਤੀ ਨਰਮ ਰੁਖ਼ ਰੱਖਣ ਦਾ ਦੋਸ਼ ਲਗਾਇਆ | ਉਨ੍ਹਾਂ ਕਿਹਾ ਕਿ ਇਹੀ ਲੋਕ ਵੋਟ ਬੈਂਕ ਦੀ ਸਿਆਸਤ ਕਾਰਨ ਭਗਵਾਨ ਰਾਮ ਅਤੇ 'ਛਠੀ ਮਈਆ' ਨੂੰ ਨਾਪਸੰਦ ਕਰਦੇ ਹਨ | ਪ੍ਰਧਾਨ ਮੰਤਰੀ ਨੇ ਇਹ ਵੀ ਦੋਸ਼ ਲਗਾਇਆ ਕਿ ਵਿਰੋਧੀ ਆਗੂਆਂ ਦੀ ਅਯੁੱਧਿਆ ਜਾ ਕੇ ਨਿਸ਼ਾਦ ਰਾਜ, ਮਾਤਾ ਸ਼ਬਰੀ ਅਤੇ ਮਹਾਂਰਿਸ਼ੀ ਵਾਲਮੀਕਿ ਨੂੰ ਸਮਰਪਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੀ ਝਿਜਕ ਦਲਿਤਾਂ ਅਤੇ ਪੱਛੜੇ ਵਰਗਾਂ ਪ੍ਰਤੀ ਉਨ੍ਹਾਂ ਦੀ 'ਨਫ਼ਰਤ' ਦਾ ਸੰਕੇਤ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਅੱਜ ਵਿਕਾਸ ਲਈ ਵੋਟਿੰਗ ਕਰ ਰਿਹਾ ਹੈ | ਬਿਹਾਰ ਦੇ ਲੋਕਾਂ ਨੇ 'ਜੰਗਲ ਰਾਜ' ਤੋਂ ਮੁਕਤੀ ਪਾਉਣ ਦਾ ਜਿਹੜਾ ਫ਼ੈਸਲਾ ਕੀਤਾ ਸੀ, ਉਸ ਨੂੰ ਮੁੜ ਤੋਂ ਕਾਇਮ ਰੱਖਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਅੱਜ ਬਿਹਾਰ ਦੇ ਹੋਰਨਾਂ ਹਿੱਸਿਆਂ ਵਿਚ ਵੋਟਿੰਗ ਹੋ ਰਹੀ ਹੈ | ਲੋਕ ਵੱਡੀ ਗਿਣਤੀ ਵਿਚ ਪੋਲਿੰਗ ਕੇਂਦਰਾਂ 'ਤੇ ਪਹੁੰਚ ਰਹੇ ਹਨ | ਨੌਜਵਾਨ ਵੀ ਵੱਡੀ ਗਿਣਤੀ ਵਿਚ ਵੋਟਾਂ ਪਾ ਰਹੇ ਹਨ | ਇਹ ਜਨ ਸੈਲਾਬ ਦੱਸ ਰਿਹਾ ਹੈ ਕਿ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦਾ ਨਤੀਜਾ ਕੀ ਰਹਿਣ ਵਾਲਾ ਹੈ | ਇਕ ਵਾਰ ਮੁੜ ਕੌਮੀ ਜਮਹੂਰੀ ਗੱਠਜੋੜ (ਐਨ. ਡੀ. ਏ) ਦੀ ਸਰਕਾਰ...ਮੁੜ ਇਕ ਵਾਰ ਸੁਸ਼ਾਸਨ ਦੀ ਸਰਕਾਰ ਬਣੇਗੀ | ਇਹ ਮੋਦੀ ਦੀ ਗਾਰੰਟੀ ਹੈ | ਤੁਹਾਡੇ ਸੁਪਨੇ ਹੀ ਮੋਦੀ ਦਾ ਸੰਕਲਪ ਹੈ | ਰਾਜ ਵਿਚ ਪਿਛਲੇ ਰਾਸ਼ਟਰੀ ਜਨਤਾ ਦਲ ਦੇ ਸ਼ਾਸਨ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 15 ਸਾਲ ਦੇ 'ਜੰਗਲ ਰਾਜ' ਦੌਰਾਨ ਬਿਹਾਰ ਦਾ ਵਿਕਾਸ ਪੂਰੀ ਤਰ੍ਹਾਂ ਠੱਪ ਸੀ | ਜਿਸ ਦੇ ਬਾਅਦ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਬਿਹਾਰ ਨੂੰ 'ਜੰਗਲ ਰਾਜ' ਤੋਂ ਕੱਢ ਕੇ ਵਿਕਾਸ ਦੇ ਰਾਹ 'ਤੇ ਤੋਰਿਆ |

ਪਿਛਲੀ ਖ਼ਬਰ ਅਮਰੀਕਾ ਦੇ ਵੱਖ ਵੱਖ ਸੂਬਿਆਂ ਦੀ ਸਿਆਸਤ ਵਿਚ ਪੰਜਾਬੀਆਂ ਦਾ ਦਬਦੱਬਾ, ਵੇਖੋ ਪ੍ਰਦੇਸਾਂ ਦੀਆਂ ਖ਼ਬਰਾਂ ਅਗਲੀ ਖ਼ਬਰ ਭਾਜਪਾ ਦੀ ਵੋਟ ਚੋਰੀ ਨੂੰ ਰੋਕਣਾ ਨੌਜਵਾਨਾਂ ਦੀ ਜ਼ਿੰਮੇਵਾਰੀ-ਰਾਹੁਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।