23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਇਸਰੋ ਨੇ ਰਚਿਆ ਇਤਿਹਾਸ 'ਬਾਹੂਬਲੀ' ਰਾਕੇਟ 'ਤੇ ਸਭ ਤੋਂ ਭਾਰੀ ਸੰਚਾਰ ਉਪਗ੍ਰਹਿ ਆਰਬਿਟ 'ਚ ਸਥਾਪਿਤ

ਅਜੀਤ ਡੈਸਕ 03-11-2025

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 2 ਨਵੰਬਰ (ਪੀ.ਟੀ.ਆਈ.)-ਨਵੀਂ ਪੀੜ੍ਹੀ ਦੇ ਘਰੇਲੂ 'ਬਾਹੂਬਲੀ' ਰਾਕੇਟ 'ਤੇ ਭਾਰਤੀ ਧਰਤੀ ਤੋਂ ਲਾਂਚ ਕੀਤੇ ਜਾਣ ਵਾਲੇ ਸਭ ਤੋਂ ਭਾਰੀ ਸੰਚਾਰ ਉਪਗ੍ਰਹਿ ਨੂੰ ਸਫਲਤਾਪੂਰਵਕ ਨਿਰਧਾਰਤ ਔਰਬਿਟ 'ਚ ਸਥਾਪਿਤ ਕਰ ਦਿੱਤਾ ਗਿਆ ਹੈ | ਇਸ ਸਬੰਧੀ ਇਸਰੋ ਨੇ ਕਿਹਾ ਨੇ ਕਿਹਾ ਕਿ 4410 ਕਿਲੋਗ੍ਰਾਮ ਭਾਰ ਵਾਲੇ ਸੰਚਾਰ ਉਪਗ੍ਰਹਿ ਸੀ.ਐਮ.ਐਸ. 03 ਨੂੰ ਐਲ.ਵੀ.ਐਮ.3-ਐਮ5 ਰਾਕੇਟ ਰਾਹੀਂ ਲਾਂਚ ਕੀਤਾ ਗਿਆ, ਜਿਸ ਨਾਲ ਭਾਰਤੀ ਪੁਲਾੜ ਏਜੰਸੀ ਨੇ ਇਸ ਦੁਰਲੱਭ ਉਪਲਬਧੀ ਨੂੰ ਹਾਸਲ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ | ਇਸਰੋ ਅਨੁਸਾਰ ਸੀ.ਐਮ.ਐਸ-3 ਇਕ ਮਲਟੀ-ਬੈਂਡ ਸੰਚਾਰ ਉਪਗ੍ਰਹਿ ਹੈ ਤੇ ਭਾਰਤੀ ਭੂਮੀ ਸਮੇਤ ਇਕ ਵਿਸ਼ਾਲ ਸਮੁੰਦਰੀ ਖੇਤਰ 'ਚ ਸੇਵਾਵਾਂ ਪ੍ਰਦਾਨ ਕਰੇਗਾ | ਉਪਗ੍ਰਹਿ ਨੂੰ ਲੋੜੀਂਦੇ ਜੀਓਸਿੰਕ੍ਰੋਨਸ ਟ੍ਰਾਂਸਫਰ ਔਰਬਿਟ (ਜੀ.ਟੀ.ਓ.) ਚ ਸਥਾਪਿਤ ਕੀਤਾ ਗਿਆ ਹੈ | ਇਹ 2013 'ਚ ਲਾਂਚ ਕੀਤੇ ਗਏ ਜੀਸੈਟ ਲੜੀ ਦਾ ਬਦਲ ਵੀ ਹੈ | ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਕਿਹਾ ਹੈ ਕਿ ਲਾਂਚ ਵਾਹਨ ਨੇ ਸੰਚਾਰ ਉਪਗ੍ਰਹਿ ਨੂੰ ਲੋੜੀਂਦੇ ਔਰਬਿਟ 'ਚ ਸਫਲਤਾਪੂਰਵਕ ਸਥਾਪਿਤ ਕੀਤਾ ਗਿਆ | ਲਾਂਚ ਤੋਂ ਬਾਅਦ ਮਿਸ਼ਨ ਕੰਟਰੋਲ ਸੈਂਟਰ ਤੋਂ ਆਪਣੇ ਸੰਬੋਧਨ 'ਚ ਉਨ੍ਹਾਂ ਨੇ ਐਲ.ਵੀ.ਐਮ. 3 ਸੈਟੇਲਾਈਟ ਨੂੰ 'ਬਾਹੂਬਲੀ' ਦੱਸਿਆ, ਜੋ ਕਿ ਇਸ ਦੀ ਭਾਰ ਚੁੱਕਣ ਦੀ ਸਮਰੱਥਾ ਦੇ ਸਪੱਸ਼ਟ ਸੰਦਰਭ 'ਚ ਹੈ | ਉਨ੍ਹਾਂ ਯਾਦ ਕੀਤਾ ਕਿ ਰਾਕੇਟ ਦਾ ਪਿਛਲਾ ਲਾਂਚ ਸਭ ਤੋਂ ਵੱਕਾਰੀ ਚੰਦਰਯਾਨ 3 ਸੀ, ਜਿਸ ਨੇ ਦੇਸ਼ ਨੂੰ ਮਾਣ ਦਿਵਾਇਆ | ਇਸ ਨੇ ਭਾਰੀ ਸੈਟੇਲਾਈਟ ਨਾਲ ਸਫਲ ਹੋਣ ਤੋਂ ਬਾਅਦ ਐਤਵਾਰ ਨੂੰ ਇਕ ਹੋਰ ਮਾਣ ਪ੍ਰਾਪਤ ਕੀਤਾ | ਇਸ ਦੇ ਪ੍ਰਯੋਗਾਤਮਕ ਮਿਸ਼ਨ ਸਮੇਤ ਸਾਰੇ ਅੱਠ ਐਲ.ਵੀ.ਐਮ. 3 ਲਾਂਚ ਸਫਲ ਰਹੇ ਹਨ, ਜੋ 100 ਫੀਸਦੀ ਸਫਲਤਾ ਦਰ ਦਰਸਾਉਂਦੇ ਹਨ | ਉਨ੍ਹਾਂ ਕਿਹਾ ਕਿ ਇਸ ਉਪਗ੍ਰਹਿ ਨੂੰ ਘੱਟੋ-ਘੱਟ 15 ਸਾਲਾਂ ਲਈ ਸੰਚਾਰ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ ਤੇ ਇਹ 'ਆਤਮ-ਨਿਰਭਰ ਭਾਰਤ' ਦੀ ਇਕ ਹੋਰ ਚਮਕਦਾਰ ਉਦਾਹਰਣ ਹੈ |

ਪਿਛਲੀ ਖ਼ਬਰ Khabran De Aar Paar lਵੜਿੰਗ ਦਾ ਬਿਆਨ - ਤਰਨ ਤਾਰਨ 'ਚ ਕਰੂ ਨੁਕਸਾਨ ? ਅਗਲੀ ਖ਼ਬਰ ਪੰਜਾਬ 'ਚ ਮੀਡੀਆ ਨੂੰ ਦਬਾਉਣਾ ਲੋਕਤੰਤਰ ਦੀ ਹੱਤਿਆ-ਗੌਰਵ ਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।