06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੁਨੀਆ ਭਰ 'ਚ 13.3 ਕਰੋੜ ਕੁੜੀਆਂ ਅਜੇ ਵੀ ਸਕੂਲਾਂ ਤੋਂ ਵਾਂਝੀਆਂ-ਯੂਨੈਸਕੋ

ਅਜੀਤ ਡੈਸਕ 20-10-2025
ਨਵੀਂ ਦਿੱਲੀ, 19 ਅਕਤੂਬਰ (ਪੀ.ਟੀ.ਆਈ.)-ਯੂਨੈਸਕੋ ਦੀ ਗਲੋਬਲ ਐਜੂਕੇਸ਼ਨ ਮਾਨੀਟਰਿੰਗ (ਜੀ.ਈ.ਐਮ.) ਟੀਮ ਅਨੁਸਾਰ ਦੁਨੀਆ ਪਿਛਲੇ ਤਿੰਨ ਦਹਾਕਿਆਂ 'ਚ ਸਿੱਖਿਆ 'ਚ ਲਿੰਗ ਸਮਾਨਤਾ ਨੇੜੇ ਪਹੁੰਚ ਗਈ ਹੈ, ਪਰ ਦੁਨੀਆ ਭਰ 'ਚ 13.3 ਕਰੋੜ ਕੁੜੀਆਂ ਅਜੇ ਵੀ ਸਕੂਲ ਤੋਂ ਬਾਹਰ ਹਨ | 1995 'ਚ ਬੀਜਿੰਗ ਐਲਾਨਨਾਮੇ ਤੇ ਐਕਸ਼ਨ ਪਲੇਟਫਾਰਮ ਨੇ ਇਕ ਮਹੱਤਵਾਕਾਂਖੀ ਦਿ੍ਸ਼ਟੀਕੋਣ ਨਿਰਧਾਰਤ ਕੀਤਾ | ਸਿੱਖਿਆ ਸਮੇਤ ਜੀਵਨ ਦੇ ਸਾਰੇ ਪਹਿਲੂਆਂ ਵਿਚ ਔਰਤਾਂ ਦੀ ਪੂਰੀ ਤੇ ਬਰਾਬਰ ਭਾਗੀਦਾਰੀ | ਤੀਹ ਸਾਲ ਬਾਅਦ, ਬਹੁਤ ਕੁਝ ਪ੍ਰਾਪਤ ਕੀਤਾ ਗਿਆ ਹੈ ਪਰ ਯੂਨੈਸਕੋ ਦੇ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਕਿੰਨਾ ਕੁਝ ਅਧੂਰਾ ਰਹਿ ਗਿਆ ਹੈ | 1995 ਤੋਂ ਦੁਨੀਆ ਸਿੱਖਿਆ ਵਿਚ ਲਿੰਗ ਸਮਾਨਤਾ ਦੇ ਨੇੜੇ ਪਹੁੰਚ ਗਈ ਹੈ | ਕੁੜੀਆਂ ਹੁਣ ਮੁੰਡਿਆਂ ਦੇ ਬਰਾਬਰ ਦਰ 'ਤੇ ਪ੍ਰਾਇਮਰੀ, ਲੋਅਰ ਅਤੇ ਹਾਈ ਸੈਕੰਡਰੀ ਸਕੂਲ ਵਿਚ ਦਾਖ਼ਲਾ ਲੈਂਦੀਆਂ ਹਨ | ਵਿਸ਼ਵ ਪੱਧਰ 'ਤੇ ਤਿੰਨ ਦਹਾਕੇ ਪਹਿਲਾਂ ਨਾਲੋਂ 91 ਮਿਲੀਅਨ ਜ਼ਿਆਦਾ ਕੁੜੀਆਂ ਪ੍ਰਾਇਮਰੀ ਸਿੱਖਿਆ ਵਿਚ ਹਨ ਅਤੇ 136 ਮਿਲੀਅਨ ਜ਼ਿਆਦਾ ਸੈਕੰਡਰੀ ਵਿਚ ਹਨ | ਤੀਜੀ ਸਿੱਖਿਆ ਵਿਚ ਔਰਤਾਂ ਦਾ ਦਾਖਲਾ ਤਿੰਨ ਗੁਣਾ ਵਧਿਆ ਹੈ, 41 ਮਿਲੀਅਨ ਤੋਂ 139 ਮਿਲੀਅਨ ਹੋ ਗਿਆ ਹੈ | ਇਹ ਗਿਣਤੀ ਮਾਇਨੇ ਰੱਖਦੀ ਹੈ | ਇਹ ਰੁਕਾਵਟਾਂ ਨੂੰ ਦੂਰ ਕਰਨ ਤੇ ਮੌਕੇ ਵਧਾਉਣ ਲਈ ਦਹਾਕਿਆਂ ਦੇ ਸਮੂਹਿਕ ਯਤਨਾਂ ਨੂੰ ਦਰਸਾਉਂਦੀਆਂ ਹਨ | ਫਿਰ ਵੀ ਤਸਵੀਰ ਪੂਰੀ ਹੋਣ ਤੋਂ ਬਹੁਤ ਦੂਰ ਹੈ |

ਪਿਛਲੀ ਖ਼ਬਰ ਦਿੱਲੀ ਦੀ ਮੁੱਖ ਮੰਤਰੀ 'ਤੇ ਹਮਲਾ ਕਰਨ ਵਾਲੇ ਖ਼ਿਲਾਫ਼ ਦੋਸ਼ ਪੱਤਰ ਦਾਇਰ ਅਗਲੀ ਖ਼ਬਰ ਪਾਕਿ ਵਲੋਂ ਅਫ਼ਗਾਨਿਸਤਾਨ 'ਚ ਹਵਾਈ ਹਮਲੇ ਦੌਰਾਨ 70 ਤੋਂ ਵੱਧ ਅੱਤਵਾਦੀ ਮਾਰੇ ਜਾਣ ਦਾ ਦਾਅਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।