05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਰੂਸ ਤੋਂ ਤੇਲ ਨਹੀਂ ਖ਼ਰੀਦੇਗਾ ਭਾਰਤ-ਟਰੰਪ

ਅਜੀਤ ਡੈਸਕ 19-10-2025

ਅਮਰੀਕੀ ਰਾਸ਼ਟਰਪਤੀ ਨੇ ਮੁੜ ਕੀਤਾ ਦਾਅਵਾ
ਵਾਸ਼ਿੰਗਟਨ, 18 ਅਕਤੂਬਰ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਤੇਲ ਦੀ ਖ਼ਰੀਦ ਨੂੰ ਰੋਕਣ ਦਾ ਭਰੋਸਾ ਦਿੱਤਾ ਹੈ | ਟਰੰਪ ਨੇ ਦਾਅਵਾ ਕਰਦਿਆਂ ਕਿਹਾ ਕਿ ਨਵੀਂ ਦਿੱਲੀ ਨੇ ਮਾਸਕੋ ਤੋਂ ਆਪਣੀ ਖ਼ਰੀਦ ਨੂੰ ਪਹਿਲਾਂ ਹੀ ਘੱਟ ਕਰ ਦਿੱਤਾ ਹੈ ਤੇ ਲਗਭਗ ਬੰਦ ਕਰ ਦਿੱਤਾ ਹੈ | ਵ੍ਹਾਈਟ ਹਾਊਸ 'ਚ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੇਂਸਕੀ ਨਾਲ ਦੁਪਹਿਰ ਦੇ ਖਾਣੇ ਦੌਰਾਨ ਦੁਵੱਲੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਫਿਰ ਦਾਅਵਾ ਕੀਤਾ ਕਿ ਭਾਰਤ ਨੇ ਰੂਸ ਤੋਂ ਆਪਣੀ ਤੇਲ ਦਰਾਮਦ ਨੂੰ ਮਹੱਤਵਪੂਰਨ ਤੌਰ 'ਤੇ ਘਟਾ ਦਿੱਤਾ ਹੈ ਤੇ ਹੁਣ ਪੂਰੀ ਤਰ੍ਹਾਂ ਨਾਲ ਪਿੱਛੇ ਹਟ ਰਿਹਾ ਹੈ | ਨਵੀਂ ਦਿੱਲੀ ਹੁਣ ਰੂਸ ਤੋਂ ਤੇਲ ਨਹੀਂ ਖ਼ਰੀਦੇਗਾ | ਟਰੰਪ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਘੱਟ ਕਰ ਦਿੱਤਾ ਹੈ ਤੇ ਲਗਭਗ ਬੰਦ ਕਰ ਦਿੱਤਾ ਹੈ | ਉਹ ਪਿੱਛੇ ਹਟ ਰਹੇ ਹਨ | ਉਨ੍ਹਾਂ ਲਗਭਗ 38 ਫੀਸਦੀ ਤੇਲ ਖ਼ਰੀਦਿਆ ਸੀ ਤੇ ਉਹ ਹੁਣ ਅਜਿਹਾ ਨਹੀਂ ਕਰਨਗੇ | ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤ ਨੇ ਪ੍ਰਧਾਨ ਮੰਤਰੀ ਮੋਦੀ ਵਲੋਂ ਰੂਸੀ ਤੇਲ ਦੀ ਖ਼ਰੀਦ ਨੂੰ ਰੋਕਣ ਦੇ ਭਰੋਸੇ ਬਾਰੇ ਟਰੰਪ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਸੀ | ਇਸ 'ਚ ਕਿਹਾ ਗਿਆ ਸੀ ਕਿ ਦੇਸ਼ ਦੀ ਊਰਜਾ ਪ੍ਰਾਪਤੀ ਉਸ ਦੇ ਕੌਮੀ ਹਿਤਾਂ ਤੇ ਭਾਰਤੀ ਖਪਤਕਾਰਾਂ ਦੀ ਸੁਰੱਖਿਆ ਦੀ ਲੋੜ 'ਤੇ ਨਿਰਦੇਸ਼ਿਤ ਹੈ |

ਪਿਛਲੀ ਖ਼ਬਰ ਦਹਾਕਿਆਂ ਤੋਂ ਜੇਲ੍ਹ 'ਚ ਬੰਦ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕੀਤਾ ਜਾਵੇ-ਤਰਲੋਚਨ ਸਿੰਘ ਅਗਲੀ ਖ਼ਬਰ ਪਾਕਿ ਨੇ ਅਫ਼ਗਾਨਾਂ ਨੂੰ ਦੇਸ਼ ਛੱਡਣ ਲਈ ਕਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।