20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਅਜੀਤ/ਅਜੀਤ ਸਮਾਚਾਰ ਹੜ੍ਹ ਰਾਹਤ ਫੰਡ (Ajit / Ajit Samachar Flood Relief Fund)

ਅਜੀਤ ਡੈਸਕ 02-09-2025

ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀ ਭੈਣ ਭਰਾਵੋ,

ਆਪ ਸਭ ਜਾਣਦੇ ਹੀ ਹੋ, ਕਿ ਜਦੋਂ ਵੀ ਦੇਸ਼ ਤੇ ਪੰਜਾਬ 'ਤੇ ਕੋਈ ਵੱਡੀ ਕੁਦਰਤੀ ਜਾਂ ਗ਼ੈਰ-ਕੁਦਰਤੀ ਆਫ਼ਤ ਆਈ ਹੈ ਤਾਂ 'ਅਜੀਤ ਪ੍ਰਕਾਸ਼ਨ ਸਮੂਹ' ਨੇ ਤੁਹਾਡੇ ਸਭ ਦੇ ਸਹਿਯੋਗ ਨਾਲ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਪੂਰੀ ਪ੍ਰਤੀਬੱਧਤਾ ਨਾਲ ਅੱਗੇ ਹੋ ਕੇ ਹਿੱਸਾ ਪਾਇਆ ਹੈ।
ਹੁਣ ਜਦੋਂ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀਆਂ ਬਾਰਿਸ਼ਾਂ ਕਾਰਨ ਪੰਜਾਬ ਦੇ 12 ਜ਼ਿਲ੍ਹਿਆਂ ਦੇ ਸੈਂਕੜੇ ਪਿੰਡ ਜਲ ਮਗਨ ਹੋ ਗਏ ਹਨ। ਦੋ ਦਰਜਨ ਤੋਂ ਵੱਧ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ, ਹਜ਼ਾਰਾਂ ਲੋਕ ਬੇਘਰ ਹੋ ਗਏ ਹਨ, 3 ਲੱਖ ਤੋਂ ਵੱਧ ਏਕੜ ਰਕਬੇ ਵਿਚ ਕਾਸ਼ਤ ਕੀਤੀਆਂ ਗਈਆਂ ਫ਼ਸਲਾਂ ਤਬਾਹ ਹੋ ਗਈਆਂ ਹਨ, ਸਮੁੱਚੇ ਤੌਰ 'ਤੇ ਪੰਜਾਬ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ, ਤਾਂ 'ਅਜੀਤ ਪ੍ਰਕਾਸ਼ਨ ਸਮੂਹ' ਨੇ ਪੰਜਾਬ ਦੇ ਪ੍ਰਭਾਵਿਤ ਹੋਏ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ Ajit / Ajit Samachar Flood Relief Fund ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਅਸੀਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਫੰਡ ਵਿਚ ਵੱਧ ਤੋਂ ਵੱਧ ਹਿੱਸਾ ਪਾਉਣ ਲਈ ਅੱਗੇ ਆਓ। ਆਪਣੇ ਵਲੋਂ 'ਅਜੀਤ ਪ੍ਰਕਾਸ਼ਨ ਸਮੂਹ' ਨੇ 10 ਲੱਖ ਰੁਪਏ ਦਾ ਯੋਗਦਾਨ ਪਾਉਣ ਦਾ ਫ਼ੈਸਲਾ ਕੀਤਾ ਹੈ। ਫੰਡ ਵਿਚ ਯੋਗਦਾਨ ਪਾਉਣ ਲਈ, ‘Ajit / Ajit Samachar Flood Relief Fund’ ਦੇ ਨਾਂਅ 'ਤੇ ਅਜੀਤ / ਅਜੀਤ ਸਮਾਚਾਰ ਦੇ ਜਲੰਧਰ ਸਥਿਤ ਮੁੱਖ ਦਫ਼ਤਰ ਜਾਂ ਵੱਖ-ਵੱਖ ਜ਼ਿਲ੍ਹਿਆਂ ਵਿਚ ਸਥਿਤ ਉੱਪ-ਦਫ਼ਤਰਾਂ ਵਿਚ ਚੈੱਕ, ਡਰਾਫ਼ਟ ਬਣਾ ਕੇ ਜਾਂ ਨਕਦ ਰਾਸ਼ੀ ਜਮ੍ਹਾਂ ਕਰਵਾ ਕੇ ਰਸੀਦ ਲਈ ਜਾ ਸਕਦੀ ਹੈ।
500 ਰੁਪਏ ਜਾਂ ਇਸ ਤੋਂ ਵੱਧ ਰਾਸ਼ੀ ਦਾ ਯੋਗਦਾਨ ਦੇਣ ਵਾਲੇ ਸੱਜਣਾਂ ਦੇ ਨਾਂਅ ਉਨ੍ਹਾਂ ਦੇ ਪਤੇ ਸਮੇਤ ਅਜੀਤ ਤੇ ਅਜੀਤ ਸਮਾਚਾਰ ਵਿਚ ਪ੍ਰਕਾਸ਼ਿਤ ਕੀਤੇ ਜਾਣਗੇ। ਇਸ ਸੰਬੰਧੀ ਕੋਈ ਵੀ ਜਾਣਕਾਰੀ ਲੈਣ/ਦੇਣ ਲਈ 90416-60273, 96468-01007 ਆਦਿ ਵੱਟਸਐਪ ਨੰਬਰਾਂ ਉੱਪਰ ਅਤੇ ajitgroupfloodrelieffund@gmail.com ਈ-ਮੇਲ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਆਪ ਸਭ ਦੇ ਭਰਪੂਰ ਹੁੰਗਾਰੇ ਦੀ ਆਸ ਨਾਲ :-

ਮੁੱਖ ਸੰਪਾਦਕ,
ਅਜੀਤ ਪ੍ਰਕਾਸ਼ਨ ਸਮੂਹ, ਜਲੰਧਰ (ਪੰਜਾਬ)

ਪਿਛਲੀ ਖ਼ਬਰ ਅੱਤਵਾਦ ਵਿਰੁੱਧ ਲੜਾਈ 'ਚ ਦੋਹਰੇ ਮਾਪਦੰਡ ਅਸਵੀਕਾਰਨ ਯੋਗ-ਐਸ.ਸੀ.ਓ. <br/> ਅਗਲੀ ਖ਼ਬਰ ਅੱਤਵਾਦ ਨਾਲ ਲੜਨਾ ਮਨੁੱਖਤਾ ਪ੍ਰਤੀ ਫਰਜ਼-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।