26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਟੋਰਾਂਟੋ 'ਚ ਰਥ ਯਾਤਰਾ ਦੌਰਾਨ ਪਾਏ ਵਿਘਨ 'ਤੇ ਭਾਰਤ ਨੇ ਜਤਾਇਆ ਇਤਰਾਜ਼

ਅਜੀਤ ਡੈਸਕ 15-07-2025
ਨਵੀਂ ਦਿੱਲੀ, 14 ਜੁਲਾਈ (ਯੂ.ਐਨ.ਆਈ.)-ਭਾਰਤ ਨੇ ਅੱਜ ਟੋਰਾਂਟੋ 'ਚ ਰਥ ਯਾਤਰਾ ਦੇ ਜਲੂਸ 'ਤੇ ਆਂਡੇ ਸੁੱਟੇ ਜਾਣ ਦਾ ਮੁੱਦਾ ਕੈਨੇਡਾ ਨਾਲ ਜ਼ੋਰਦਾਰ ਢੰਗ ਨਾਲ ਉਠਾਇਆ ਅਤੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣ ਲਈ ਕਿਹਾ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਕ ਬਿਆਨ 'ਚ ਕਿਹਾ ਕਿ ਅਸੀਂ ਟੋਰਾਂਟੋ 'ਚ ਰਥ ਯਾਤਰਾ ਦੇ ਜਲੂਸ ਦੌਰਾਨ ਸ਼ਰਾਰਤੀ ਤੱਤਾਂ ਦੁਆਰਾ ਪੈਦਾ ਕੀਤੇ ਗਏ ਵਿਘਨ ਸੰਬੰਧੀ ਰਿਪੋਰਟਾਂ ਦੇਖੀਆਂ ਹਨ | ਅਜਿਹੀਆਂ ਘਿਣਾਉਣੀਆਂ ਕਾਰਵਾਈਆਂ ਅਫਸੋਸਜਨਕ ਹਨ ਅਤੇ ਤਿਉਹਾਰ ਦੀ ਭਾਵਨਾ ਦੇ ਵਿਰੁੱਧ ਹਨ, ਜੋ ਏਕਤਾ, ਸਮਾਵੇਸ਼ ਅਤੇ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦੀ ਹੈ | ਅਸੀਂ ਇਸ ਕਾਰਵਾਈ ਦੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣ ਲਈ ਕੈਨੇਡੀਅਨ ਅਧਿਕਾਰੀਆਂ ਨਾਲ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ ਹੈ |

ਪਿਛਲੀ ਖ਼ਬਰ ਮੌਨਸੂਨ ਇਜਲਾਸ 'ਚ ਲੋਕ ਸਭਾ ਮੈਂਬਰ ਲਗਾਉਣਗੇ ਡਿਜੀਟਲ ਹਾਜ਼ਰੀ ਅਗਲੀ ਖ਼ਬਰ ਪ੍ਰੋ. ਆਸਿਮ ਕੁਮਾਰ ਘੋਸ਼ ਹਰਿਆਣਾ ਦੇ ਨਵੇਂ ਰਾਜਪਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।