27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਮਈ 'ਚ ਜੀ.ਐਸ.ਟੀ. ਵਸੂਲੀ 'ਚ ਪਿਛਲੇ ਸਾਲ ਦਾ ਰਿਕਾਰਡ ਟੁੱਟਾ

ਅਜੀਤ ਡੈਸਕ 02-06-2025
ਨਵੀਂ ਦਿੱਲੀ, 1 ਜੂਨ (ਉਪਮਾ ਡਾਗਾ ਪਾਰਥ)-ਵਸਤਾਂ ਅਤੇ ਸੇਵਾਵਾਂ ਬਾਰੇ ਟੈਕਸ ਵਸੂਲੀ ਦਾ ਮਈ ਮਹੀਨੇ ਦਾ ਰਿਕਾਰਡ ਟੁੱਟ ਗਿਆ ਹੈ | ਮਈ ਮਹੀਨੇ 'ਚ 2.01 ਲੱਖ ਕਰੋੜ ਰੁਪਏ ਜੀ.ਐਸ.ਟੀ. ਦੀ ਵਸੂਲੀ ਕੀਤੀ ਗਈ, ਜੋ ਕਿ ਪਿਛਲੇ ਸਾਲ ਦੇ ਮਈ ਮਹੀਨੇ ਦੇ ਮੁਕਾਬਲੇ 16.4 ਫ਼ੀਸਦੀ ਜ਼ਿਆਦਾ ਹੈ | ਉਕਤ ਜਾਣਕਾਰੀ ਐਤਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਰਾਹੀਂ ਦਿੱਤੀ ਗਈ | ਇਸ ਤੋਂ ਪਹਿਲਾਂ ਅਪੈ੍ਰਲ 'ਚ 2.37 ਲੱਖ ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਸੀ | ਇਹ ਲਗਾਤਾਰ ਦੂਜੇ ਮਹੀਨੇ ਜੀ.ਐਸ.ਟੀ. ਵਸੂਲੀ 'ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ | ਪਿਛਲੇ ਸਾਲ ਅਪੈ੍ਰਲ ਮਹੀਨੇ 'ਚ 2.10 ਲੱਖ ਕਰੋੜ ਰੁਪਏ ਜੀ.ਐਸ.ਟੀ. ਤੋਂ ਵਸੂਲੇ ਗਏ ਸਨ | ਮਈ 2025 'ਚ ਘਰੇਲੂ ਲੈਣ-ਦੇਣ ਨਾਲ ਕੁੱਲ ਜੀ.ਐਸ.ਟੀ. ਆਮਦਨ 13.7 ਫ਼ੀਸਦੀ ਵਧ ਕੇ ਤਕਰੀਬਨ 1.50 ਲੱਖ ਕਰੋੜ ਰੁਪਏ ਹੋ ਗਿਆ ਜਦਕਿ ਦਰਾਮਦ ਤੋਂ ਜੀ.ਐਸ.ਟੀ. ਦੀ ਵਸੂਲੀ 25.22 ਫ਼ੀਸਦੀ ਵਧ ਕੇ 51,266 ਕਰੋੜ ਰੁਪਏ ਹੋਈ, ਮਈ 'ਚ ਕੁੱਲ ਕੇਂਦਰੀ ਜੀ.ਐਸ.ਟੀ. ਆਮਦਨ 35,434 ਕਰੋੜ ਰੁਪਏ, ਸੂਬਾ ਜੀ.ਐਸ.ਟੀ. ਆਮਦਨ 43,902 ਕਰੋੜ ਰੁਪਏ ਅਤੇ ਏਕੀਕ੍ਰਿਤ ਜੀ.ਐਸ.ਟੀ. ਵਸੂਲੀ 1.09 ਲੱਖ ਕਰੋੜ ਰੁਪਏ ਰਹੀ |

ਪਿਛਲੀ ਖ਼ਬਰ ਝਿੜਕਣਾ ਕਿਸੇ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਬਰਾਬਰ ਨਹੀਂ-ਸੁਪਰੀਮ ਕੋਰਟ ਅਗਲੀ ਖ਼ਬਰ 2 ਦਹਾਕਿਆਂ 'ਚ ਪਹਿਲੀ ਵਾਰ ਚੋਣ ਕਮਿਸ਼ਨ ਵਲੋਂ ਜ਼ਿਮਨੀ ਚੋਣਾਂ ਲਈ ਵੋਟਰ ਸੂਚੀ 'ਚ ਸੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।