06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਪਿੰਡ ਭਾਗੂਮਾਜਰਾ ਦੇ ਟੋਭੇ ਦੀ ਸਫ਼ਾਈ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ : ਕੰਗ <br/>

ਪਿੰਡ ਭਾਗੂਮਾਜਰਾ ਵਿਖੇ ਸੜਕ ਦੇ ਨਾਲ ਟਾਇਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ | ਤਸਵੀਰ : ਗੁਰਮੁੱਖ ਸਿੰਘ ਮਾਨ <br/> 30-01-2020
ਖਰੜ, 29 ਜਨਵਰੀ (ਗੁਰਮੁੱਖ ਸਿੰਘ ਮਾਨ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਪਿੰਡ ਭਾਗੋਮਾਜਰਾ ਵਿਚ ਖਰੜ-ਮੋਰਿੰਡਾ ਹਾਈਵੇ ਤੋਂ ਪਿੰਡ ਨੂੰ ਜਾਂਦੀ ਸੜਕ ਦੇ ਦੋਨੋਂ ਪਾਸੇ ਇੰਟਰਲੋਕਿੰਗ ਟਾਇਲਾਂ ਲਗਵਾਉਣ ਦਾ ਕੰਮ ਸ਼ੁਰੂ ਕਰਵਾਇਆ | ਉਨ੍ਹਾਂ ਕਿਹਾ ਕਿ ਇੰਟਰਲੋਕਿੰਗ ਟਾਇਲਾਂ ਲੱਗਣ ਨਾਲ ਸੜਕ ਹੋ ਰਹੀ ਚੌੜੀ ਹੋ ਜਾਵੇਗੀ | ਜਿਸ ਨਾਲ ਆਉਣ ਜਾਣ ਵਾਲੀ ਟ੍ਰੈਫਿਕ ਨੂੰ ਬਹੁਤ ਰਾਹਤ ਮਿਲੇਗੀ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿੰਡ ਭਾਗੋਮਾਜਰਾ ਵਿਚ ਕੌਸਲ ਖਰੜ ਵਲੋਂ ਇਕ ਆਲੀਸ਼ਾਨ ਪਬਲਿਕ ਪਾਰਕ ਵੀ ਬਣਾਇਆ ਗਿਆ ਹੈ, ਜਿਸਦਾ ਉਦਘਾਟਨ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰਾ ਸਿੰਗਲਾ ਵਲੋਂ ਕੀਤਾ ਗਿਆ ਸੀ | ਇਸ ਪਾਰਕ ਦਾ ਸਮੂਹ ਪਿੰਡ, ਬੱਚੇ ਆਨੰਦ ਮਾਣ ਰਹੇ ਹਨ | ਪਿੰਡ ਨਿਵਾਸੀਆਂ ਦੀ ਮੰਗ ਕਿ ਪਿੰਡ ਦੀ ਪਾਣੀ ਦੀ ਨਿਕਾਸੀ ਅਤੇ ਟੋਬੇ ਦੀ ਸਫਾਈ ਦਾ ਕੰਮ ਵੀ ਜਲਦੀ ਹੀ ਸ਼ੁਰੂ ਕਰਵਾਇਆ ਜਾਵੇਗਾ | ਇਸ ਮੌਕੇ ਸੁਰਿੰਦਰ ਸਿੰਘ ਭਾਗੋਮਾਜਰਾ, ਕਰਮਜੀਤ ਸਿੰਘ ਸੋਨੀ, ਮਾਸਟਰ ਕਰਨੈਲ ਸਿੰਘ, ਦਿਲਬਾਗ ਸਿੰਘ ਸਾਬਕਾ ਸਰਪੰਚ, ਗਿਆਨੀ ਬਲਵੀਰ ਸਿੰੰਘ, ਹਰਦੇਵ ਸਿੰਘ, ਅਮਨਪ੍ਰੀਤ ਸਿੰਘ ਸਮੇਤ ਹੋਰ ਪਿੰਡ ਨਿਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਮਾਗਮ 4 ਨੂੰ ਅਗਲੀ ਖ਼ਬਰ ਅਰੁਣ ਸੂਦ ਵਲੋਂ ਜਗਦੀਸ਼ ਲਾਲ ਅਹੂਜਾ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।