06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਗੰਨਾ ਘੁਲਾੜੀਆਂ 'ਤੇ ਸਿਹਤ ਵਿਭਾਗ ਤੇ ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਛਾਪਾਮਾਰੀ <br/>

ਗੰਨੇ ਦੀਆਂ ਘੁਲਾੜੀਆਂ 'ਤੇ ਛਾਪਾਮਾਰੀ ਮੁਹਿੰਮ ਦੌਰਾਨ ਜਾਣਕਾਰੀ ਦਿੰਦੇ ਹੋਏ ਸਿਹਤ ਅਤੇ ਖੇਤੀਬਾੜੀ ਵਿਭਾਗ ਦੇ ਨੁਮਾਇੰਦੇ | ਤਸਵੀਰ: ਦਿਲਬਰ ਸਿੰਘ ਖੈਰਪੁਰ <br/> 30-01-2020
ਮੁੱਲਾਂਪੁਰ ਗਰੀਬਦਾਸ, 29 ਜਨਵਰੀ (ਦਿਲਬਰ ਸਿੰਘ ਖੈਰਪੁਰ)-ਖੇਤੀਬਾੜੀ ਵਿਭਾਗ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਛਾਪਾਮਾਰੀ ਦੌਰਾਨ ਸਿਸਵਾਂ-ਕੁਰਾਲੀ ਮਾਰਗ 'ਤੇ ਚੱਲ ਰਹੀਆਂ ਵੱਖ-ਵੱਖ ਗੁੜ੍ਹ ਬਣਾਉਣ ਵਾਲੀਆਂ ਘੁਲਾੜੀਆਂ 'ਤੇ ਸਾਹਮਣੇ ਆਇਆ ਕਿ ਘਟੀਆ ਕਿਸਮ ਦਾ ਗੁੜ੍ਹ ਅਤੇ ਸ਼ੱਕਰ ਤਿਆਰ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਟੀਮ ਵਿਚ ਬਲਾਕ ਖੇਤੀਬਾੜੀ ਅਫ਼ਸਰ ਗੁਰਚਰਨ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਪ੍ਰਭ ਮਨਿੰਦਰ ਕੌਰ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ ਕੁਮਾਰ, ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਰਾਜਦੀਪ ਕੌਰ ਵਲੋਂ ਸਾਂਝੇ ਤੌਰ 'ਤੇ ਪਿੰਡ ਬੂਥਗੜ੍ਹ, ਕਰਤਾਰਪੁਰ, ਕਾਦੀਮਾਜਰਾ ਆਦਿ ਥਾਵਾਂ 'ਤੇ ਚੱਲਦੀਆਂ ਵੱਖ-ਵੱਖ ਇਨ੍ਹਾਂ ਘੁਲਾੜੀਆਂ 'ਤੇ ਤਿਆਰ ਕੀਤੇ ਗੁੜ੍ਹ ਅਤੇ ਸ਼ੱਕਰ ਦੇ ਸੈਂਪਲ ਲਏ | ਟੀਮ ਨੇ ਦੱਸਿਆ ਕਿ ਤਿਆਰ ਕੀਤੇ ਜਾਂਦੇ ਗੁੜ੍ਹ ਤੇ ਸ਼ੱਕਰ ਵਿਚ ਘਟੀਆ ਗੁਣਵੱਤਾ ਦੀ ਖੰਡ, ਘਟੀਆ ਤੇਲ, ਰੈਡ ਐਕਸਾਈਡ ਰੰਗ ਦਾ ਖੁੱਲਮਖੁੱਲ੍ਹਾ ਇਸਤੇਮਾਲ ਕੀਤਾ ਜਾਂਦਾ ਹੈ | ਬਲਾਕ ਅਫ਼ਸਰ ਗੁਰਚਰਨ ਸਿੰਘ ਅਨੁਸਾਰ ਉਤਰਪ੍ਰਦੇਸ਼ ਤੋਂ ਉਥੋਂ ਦੇ ਵਸਨੀਕ ਹਰ ਸਾਲ ਮੁੱਖ ਸੜਕਾਂ ਕਿਨਾਰੇ ਸਤੰਬਰ ਤੋਂ ਅਪ੍ਰੈਲ ਤੱਕ ਗੁੜ੍ਹ ਬਣਾਉਣ ਵਾਲੀਆਂ ਘੁਲਾੜੀਆਂ ਲਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਿਚ ਅਹਿਮ ਰੋਲ ਨਿਭਾ ਰਹੇ ਹਨ | ਮੌਕੇ 'ਤੇ ਮੌਜੂਦ ਸੂਗਰ ਮਿੱਲ ਮੋਰਿੰਡਾ ਦੇ ਡਾਇਰੈਕਟਰ ਨਰਦੇਵ ਸਿੰਘ ਭੂਪਨਗਰ ਅਨੁਸਾਰ ਜ਼ਿਆਦਾਤਰ ਘਲਾੜੀਆਂ 'ਤੇ ਗੁੜ੍ਹ, ਸ਼ੱਕਰ ਬਣਾਉਣ ਲਈ ਵਰਤਿਆ ਜਾਣ ਵਾਲਾ ਗੰਨਾ ਕਾਫ਼ੀ ਪੁਰਾਣਾ ਪਾਇਆ ਗਿਆ, ਉੱਲੀ ਲੱਗੀ ਹੋਣ ਕਾਰਨ ਜੋ ਕਿ ਵਰਤੋਂ ਦੇ ਯੋਗ ਨਹੀਂ ਹੈ | ਨਰਦੇਵ ਸਿੰਘ ਅਨੁਸਾਰ ਸੈਂਪਲ ਫੇਲ ਹੋਣ ਦੇ ਮਾਮਲੇ 'ਚ ਗੰਨਾ ਮਿੱਲ ਵਲੋਂ ਇਨ੍ਹਾਂ ਘੁਲਾੜੀ ਮਾਲਕਾਂ ਨੂੰ ਜਾਰੀ ਸਰਟੀਫਿਕੇਟ ਵੀ ਰੱਦ ਕੀਤੇ ਜਾਣਗੇ | ਮੌਕੇ 'ਤੇ ਪਾਇਆ ਗਿਆ ਕਿ ਗੁੜ ਬਣਾਉਣ ਸਮੇਂ ਭੱਠੀ ਵਿੱਚ ਪਲਾਸਟਿਕ ਅਤੇ ਰਬੜ੍ਹ ਜਲਾਇਆ ਜਾ ਰਿਹਾ ਸੀ, ਜਿਸ ਨਾਲ ਹਵਾ ਦੂਸ਼ਿਤ ਹੁੰਦੀ ਹੈ ਅਤੇ ਮਨੁੱਖੀ ਸਿਹਤ ਲਈ ਵੀ ਬਹੁਤ ਹਾਨੀਕਾਰਕ ਹੈ | ਸਿਹਤ ਵਿਭਾਗ ਵਲੋਂ ਸੈਂਪਲਾਂ ਦੇ ਨਤੀਜੇ ਆਉਣ ਤੱਕ ਗੁੜ੍ਹ, ਸ਼ੱਕਰ ਬਣਾਉਣ ਅਤੇ ਵੇਚਣ ਦੀ ਪਾਬੰਦੀ ਲਗਾ ਦਿੱਤੀ ਗਈ | ਇਸ ਮੌਕੇ ਕਰਮਚਾਰੀ ਜਗਦੀਪ ਸਿੰਘ, ਸਵਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਏ. ਐੱਸ. ਆਈ. ਵੀ ਹਾਜ਼ਰ ਸਨ |

ਪਿਛਲੀ ਖ਼ਬਰ ਹੱਤਿਆ ਦੇ ਮਾਮਲੇ 'ਚ ਅਦਾਲਤ ਨੇ 6 ਦੋਸ਼ੀਆਂ ਨੂੰ ਸੁਣਾਈ ਸਜ਼ਾ <br/> ਅਗਲੀ ਖ਼ਬਰ ਟੋਇਆਂ 'ਚ ਗਵਾਚੀ ਸੜਕ ਦੀ ਕੋਈ ਨਹੀਂ ਲੈ ਰਿਹਾ ਸਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।