06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਇਕੋ ਰਾਤ 'ਚ ਅੱਧੀ ਦਰਜਨ ਟਿਊਬਵੈੱਲਾਂ ਦੀਆਂ ਕੇਬਲਾਂ ਚੋਰੀ

ਅਜੀਤ ਡੈਸਕ 30-01-2020

ਲਾਲੜੂ, 29 ਜਨਵਰੀ (ਰਾਜਬੀਰ ਸਿੰਘ)-ਇਲਾਕੇ ਵਿਚ ਇਕ ਹੀ ਰਾਤ 'ਚ ਚੋਰਾਂ ਵਲੋਂ 5 ਕਿਸਾਨਾਂ ਦੇ ਖੇਤਾਂ ਵਿਚ ਲੱਗੇ ਅੱਧੀ ਟਿਊਬਵੈੱਲਾਂ ਦੀ ਮੋਟਰਾਂ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦੀ ਕੇਬਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਕਿਸਾਨਾਂ ਨੇ ਕੇਬਲ ਚੋਰੀ ਦੀ ਸੂਚਨਾ ਲੈਹਲੀ ਪੁਲਿਸ ਨੂੰ ਦੇ ਦਿੱਤੀ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਪਿੰਡ ਜਲਾਲਪੁਰ ਅਤੇ ਬਸੀ ਦੇ ਕਿਸਾਨ ਮਹਿੰਦਰ ਸਿੰਘ, ਗੁਰਦੇਵ ਸਿੰਘ, ਜਰਨੈਲ ਸਿੰਘ, ਅਵਤਾਰ ਸਿੰਘ, ਜਨਕ ਸਿੰਘ ਨੇ ਦੱਸਿਆ ਕਿ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਚੋਰ ਤਾਲੇ ਤੋੜ ਕੇ 5 ਕਿਸਾਨਾਂ ਦੇ ਅੱਧੀ ਦਰਜਨ ਟਿਊਬਵੈੱਲਾਂ ਦੀ ਮੋਟਰਾਂ ਤੋਂ ਕੇਬਲ ਵੱਢ ਕੇ ਲੈ ਗਏ | ਕਿਸਾਨਾਂ ਨੇ ਦੱਸਿਆ ਕਿ ਇਕ ਟਿਊਬਵੈੱਲ 'ਤੇ ਕਰੀਬ 80 ਫੁੱਟ ਲੰਬੀ ਕੇਬਲ ਦੀ ਤਾਰ ਲੱਗਦੀ ਹੈ, ਜਿਸਦੀ ਕੀਮਤ ਹਜ਼ਾਰਾਂ ਵਿਚ ਹੈ | ਉਨ੍ਹਾਂ ਦੱਸਿਆ ਕਿ ਪਿੰਡ ਲੈਹਲੀ ਦੇ ਕਿਸਾਨ ਬਲਜਿੰਦਰ ਸਿੰਘ ਦੇ ਟਿਊਬਵੈੱਲ ਦੇ ਕਮਰੇ ਦਾ ਤਾਲਾ ਨਾ ਟੁੱਟਣ ਕਾਰਨ ਬਚਾਅ ਰਿਹਾ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜਨਵਰੀ ਦੇ ਮਹੀਨੇ ਵਿਚ ਵੀ ਇਨ੍ਹ ਕਿਸਾਨਾਂ ਦੀ ਮੋਟਰਾਂ ਦੀਆਂ ਕੇਬਲਾਂ ਚੋਰੀ ਹੋਈਆਂ ਸਨ | ਵਾਰ-ਵਾਰ ਇਸ ਤਰ੍ਹਾਂ ਕਿਸਾਨਾਂ ਦੇ ਟਿਊਬਵੈਲਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਚੋਰੀ ਹੋਣ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸ਼ਾਨ ਝੱਲਣਾ ਪੈ ਰਿਹਾ ਹੈ |


ਪਿਛਲੀ ਖ਼ਬਰ ਡਾਕਘਰ ਦਾ ਕੰਪਿਊਟਰ ਖਰਾਬ ਹੋਣ ਕਾਰਨ ਲੋਕਾਂ ਦੀ ਖੱਜਲ ਖੁਆਰੀ ਜਾਰੀ <br/> ਅਗਲੀ ਖ਼ਬਰ ਫਿਲਮ 'ਸ਼ੂਟਰ' ਨੂੰ ਬੈਨ ਕਰਵਾਉਣ ਲਈ ਸ਼ਿਵ ਸੈਨਾ ਹਿੰਦ 60 ਸ਼ਹਿਰਾਂ 'ਚ ਪੁਲਿਸ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।