05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਸੀ. ਐੱਚ. ਸੀ. ਲਾਲੜੂ ਦਾ ਨਾਂਅ ਆਜ਼ਾਦੀ ਘੁਲਾਟੀਏ ਬਾਬਾ ਪਿ੍ਥਵੀ ਸਿੰਘ ਅਜ਼ਾਦ ਦੇ ਨਾਂਅ 'ਤੇ ਰੱਖਣ ਦੀ ਮੰਗ <br/>

ਅਜੀਤ ਡੈਸਕ 30-01-2020
ਲਾਲੜੂ, 29 ਜਨਵਰੀ (ਰਾਜਬੀਰ ਸਿੰਘ)-ਸਮਾਜਸੇਵੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ ਨੇ ਪੰਜਾਬ ਸਰਕਾਰ ਤੋਂ ਲਾਲੜੂ ਦੀ ਸੀ. ਐੱਚ. ਸੀ. ਦਾ ਨਾਂਅ ਬਾਬਾ ਪਿ੍ਥਵੀ ਸਿੰਘ ਆਜ਼ਾਦ ਮੈਮੋਰੀਅਲ ਸੀ. ਐੱਚ. ਸੀ. ਰੱਖਣ ਦੀ ਮੰਗ ਕੀਤੀ ਹੈ | ਅੱਜ ਇਥੇ ਟਰੱਸਟ ਦੀ ਹੋਈ ਮੀਟਿੰਗ ਤੋਂ ਬਾਅਦ ਟਰੱਸਟ ਦੇ ਪ੍ਰਧਾਨ ਡਾ. ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਉਕਤ ਸੀ. ਐੱਚ. ਸੀ. ਦਾ ਨਾਂਅ ਪਿੰਡ ਲਾਲੜੂ ਦੇ ਜੰਮਪਲ ਆਜ਼ਾਦੀ ਘੁਲਾਟੀਏ ਬਾਬਾ ਪਿ੍ਥਵੀ ਸਿੰਘ ਆਜ਼ਾਦ ਦੇ ਨਾਂਅ 'ਤੇ ਰਖਵਾਉਣ ਲਈ ਪੰਜਾਬ ਸਰਕਾਰ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 1990-91 ਵਿਚ ਅਜ਼ਾਦੀ ਘੁਲਾਟੀਆਂ ਦੇ ਨਾਂਅ 'ਤੇ ਪੰਜਾਬ ਵਿਚ ਸਿਹਤ ਸੰਸਥਾਵਾਂ ਬਣਵਾਈਆਂ ਸਨ | ਇਸੇ ਲੜੀ ਦੇ ਤਹਿਤ ਲਾਲੜੂ ਵਿਖੇ ਸ਼ੈਲਟਰ ਚੈਰੀਟੇਬਲ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਉਸ ਵੇਲੇ ਦੇ ਸਰਪੰਚ ਲਾਭ ਸਿੰਘ ਦੇ ਸਿਰਤੋੜ ਯਤਨਾਂ ਸਦਕਾ ਸਾਲ 1993 ਵਿਚ ਲਾਲੜੂ ਵਿਖੇ 25 ਬਿਸਤਰਿਆਂ ਦਾ ਹਸਪਤਾਲ ਬਾਬਾ ਪਿ੍ਥਵੀ ਸਿੰਘ ਅਜ਼ਾਦ ਦੇ ਨਾਂਅ 'ਤੇ ਬਣਕੇ ਤਿਆਰ ਹੋ ਗਿਆ ਸੀ ਅਤੇ ਇਸ ਇਮਾਰਤ ਵਿਚ ਉਨ੍ਹਾਂ ਦੇ ਖੁਦ (ਡਾ. ਮੁਲਤਾਨੀ) ਦੇ ਯਤਨਾਂ ਨਾਲ ਅਤੇ ਲੋਕਾਂ ਦੇ ਸਹਿਯੋਗ ਨਾਲ ਭਾਵੇ ਪੀ. ਐੱਚ. ਸੀ. ਚੱਲਦੀ ਰਹੀ ਹੈ, ਜੋ ਬਾਅਦ ਵਿਚ ਸੀ. ਐੱਚ. ਸੀ. ਬਣਾਈ ਗਈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਉਕਤ ਹਸਪਤਾਲ ਦੀ ਇਮਾਰਤ ਦੀ ਉਸਾਰੀ 'ਤੇ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਅੱਜ ਤੱਕ ਇਸ ਨੂੰ ਬਾਬਾ ਪਿ੍ਥਵੀ ਸਿੰਘ ਅਜ਼ਾਦ ਦੇ ਨਾਂਅ 'ਤੇ ਮਾਨਤਾ ਨਹੀਂ ਦਿੱਤੀ ਹੈ | ਡਾ. ਮੁਲਤਾਨੀ ਨੇ ਪੰਜਾਬ ਸਰਕਾਰ ਤੋਂ ਉਕਤ ਸੀ. ਐੱਚ. ਸੀ. ਦਾ ਨਾਂਅ ਬਾਬਾ ਪਿ੍ਥਵੀ ਸਿੰਘ ਆਜ਼ਾਦ ਦੇ ਨਾਂਅ 'ਤੇ ਰੱਖਣ ਦੀ ਮੰਗ ਕੀਤੀ |


ਪਿਛਲੀ ਖ਼ਬਰ ਡੇਰਾਬੱਸੀ ਸਰਕਾਰੀ ਕਾਲਜ 'ਚ ਨਾਰੀ ਸੁਰੱਖਿਆ ਤੇ ਸਸ਼ਕਤੀਕਰਨ ਨਾਲ ਸਬੰਧਿਤ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ kanya

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।