05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਸਾਈਕਲ ਸ਼ੇਅਰਿੰਗ ਤੇ ਸਮਾਰਟ ਵਾਟਰ ਮੀਟਰ ਪ੍ਰਾਜੈਕਟ ਮਾਡਲ ਬਦਲਣ 'ਤੇ ਵਿਚਾਰ

ਅਜੀਤ ਡੈਸਕ 20-09-2019
ਚੰਡੀਗੜ੍ਹ, 19 ਸਤੰਬਰ (ਆਰ.ਐਸ.ਲਿਬਰੇਟ)-ਸਾਈਕਲ ਸ਼ੇਅਰਿੰਗ ਯੋਜਨਾ ਅਤੇ ਸਮਾਰਟ ਮੀਟਰ ਸਮਾਰਟ ਸਿਟੀ ਦੇ ਦੋ ਅਹਿਮ ਪ੍ਰਾਜੈਕਟ ਮਾਡਲ ਬਦਲਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ | ਇਸ ਕੜੀ ਵਿਚ ਭਲਕੇ ਸਮਾਰਟ ਸਿਟੀ ਦੇ ਬੋਰਡ ਆਫ਼ ਡਾਇਰੈਕਟਰਸ ਤਕਨੀਕੀ ਕਮੇਟੀ ਦੀ ਬੈਠਕ ਹੋ ਸਕਦੀ ਹੈ | ਸੂਤਰਾਂ ਦੀ ਮੰਨੀਏ ਤਾਂ ਸਮਾਰਟ ਸਿਟੀ ਕੰਪਨੀ ਨੂੰ ਇਹ ਕਦਮ ਮਜਬੂਰਨ ਚੁੱਕਣਾ ਪੈ ਰਿਹਾ ਹੈ ਕਿਉਂਕਿ ਇਨ੍ਹਾਂ ਪੋ੍ਰਜੈਕਟ ਵਾਸਤੇ ਕੰਮ ਲਈ ਕੰਪਨੀਆਂ ਨੇ ਰੁਚੀ ਨਹੀਂ ਵਿਖਾਈ | ਜਿਸ ਕਾਰਨ ਇਨ੍ਹਾਂ ਦੇ ਮਾਡਲ ਬਦਲੇ ਜਾਣ ਦੇ ਬਾਰੇ ਵਿਚ ਸੋਚਿਆ ਜਾ ਰਿਹਾ ਹੈ | ਸਮਾਰਟ ਸਿਟੀ ਦੇ ਪੋ੍ਰਜੈਕਟਸ ਤਕਨੀਕੀ ਦੇ ਜੀ.ਐਮ ਐਨ ਪੀ ਸ਼ਰਮਾ ਨੇ ਕਿਹਾ ਕਿ ਕੰਪਨੀਆਂ ਇਸ ਮਾਡਲ ਵਿਚ ਰੁਚੀ ਨਹੀਂ ਵਿਖਾ ਰਹੀਆਂ, ਇਸ ਲਈ ਤਕਨੀਕੀ ਕਮੇਟੀ ਵਿਚ ਇਨ੍ਹਾਂ ਦੇ ਮਾਡਲਾਂ ਦੇ ਬਦਲਾਅ 'ਤੇ ਚਰਚਾ ਕੀਤੀ ਜਾ ਸਕਦੀ ਹੈ |
ਪਿਛਲੀ ਖ਼ਬਰ ਹਰਿਆਣਾ 'ਚ ਚੌਕੀਦਾਰਾਂ ਦਾ ਮਾਣਭੱਤਾ ਵਧਾਉਣ ਦਾ ਐਲਾਨ ਅਗਲੀ ਖ਼ਬਰ ਹਰਿਆਣਾ ਵਿਚ ਉਮੀਦਵਾਰਾਂ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੁਣ 23 ਨੂੰ ਹੋਵੇਗੀ-ਭੂੰਦੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।