ਨਗਰ ਨਿਗਮ ਨੇ ਵੱਖ-ਵੱਖ ਬਾਜ਼ਾਰਾਂ ’ਚੋਂ ਨਾਜਾਇਜ਼ ਕਬਜ਼ੇ ਹਟਵਾਏ ਕੁਝ ਦੁਕਾਨਦਾਰਾਂ ਦੇ ਸਾਮਾਨ ਕੀਤੇ ਜ਼ਬਤ
ਕਪੂਰਥਲਾ, 25 ਨਵੰਬਰ (ਅਮਨਜੋਤ ਸਿੰਘ ਵਾਲੀਆ)-ਨਗਰ ਨਿਗਮ ਕਮਿਸ਼ਨਰ ਕਮਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਇੰਸਪੈਕਟਰ ਮਨੋਜ ਰੱਤੀ ਦੀ ਅਗਵਾਈ ’ਚ ਤਹਿਬਾਜ਼ਾਰੀ ਦੀ ਟੀਮ ਵਲੋਂ ਕਪੂਰਥਲਾ ਦੇ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕੀਤਾ ਤੇ ਦੁਕਾਨਦਾਰਾਂ ਵਲੋਂ ਮਿੱਥੀ ਹੱਥ ਤੋਂ ਬਾਹਰ ਰੱਖੇ ਸਮਾਨ ਨੂੰ ਜ਼ਬਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਮਨੋਜ ਰੱਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਆ ਰਹੀਆਂ ਸਨ ਕਿ ਨਾਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ’ਚ ਟਰੈਫ਼ਿਕ ਦੀ ਸਮੱਸਿਆ ਪੈਦਾ ਹੋ ਰਹੀ ਹੈ।
ਅਜੀਤ ਡੈਸਕ
26-11-2026