26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਮਿੱਲਾਂ ਨੂੰ ਜਾਣ ਵਾਲੇ ਕਿਸਾਨ ਆਪਣੀਆਂ ਟਰਾਲੀਆਂ ਪਿੱਛੇ ਰਿਫ਼ਲੈਕਟਰ ਲਗਾਉਣ-ਥਾਣਾ ਮੁਖੀ

ਢਿਲਵਾਂ, 25 ਨਵੰਬਰ (ਗੋਬਿੰਦ ਸੁਖੀਜਾ)-ਇਨ੍ਹਾਂ ਦਿਨਾਂ ’ਚ ਸਵੇਰ ਸਮੇਂ ਪੈ ਰਹੀ ਧੁੰਦ ਨੂੰ ਦੇਖਦਿਆਂ ਥਾਣਾ ਢਿਲਵਾਂ ਦੇ ਮੁਖੀ ਜਸਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਆਪਣਾ ਗੰਨਾ ਮਿੱਲਾਂ ਨੂੰ ਲੈ ਕੇ ਜਾਣਾ ਹੋਵੇ, ਉਹ ਆਪਣੀਆਂ ਟਰਾਲੀਆਂ ਪਿੱਛੇ ਰਿਫ਼ਲੈਕਟਰ ਜ਼ਰੂਰ ਲਗਾਉਣ। ਉਨ੍ਹਾਂ ਕਿਹਾ ਕਿ ਧੁੰਦ ਦੇ ਕਾਰਨ ਸਡ਼ਕ ’ਤੇ ਜਿੱਥੇ ਕੁੱਝ ਕੁ ਦੂਰੀ ਤੱਕ ਦੇਖਣਾ ਸੰਭਵ ਨਹੀਂ ਹੈ, ਉੱਥੇ ਜੀ.

ਥਾਣਾ ਮੁਖੀ ਢਿਲਵਾਂ ਜਸਦੀਪ ਸਿੰਘ 26-11-2026
ਢਿਲਵਾਂ, 25 ਨਵੰਬਰ (ਗੋਬਿੰਦ ਸੁਖੀਜਾ)-ਇਨ੍ਹਾਂ ਦਿਨਾਂ ’ਚ ਸਵੇਰ ਸਮੇਂ ਪੈ ਰਹੀ ਧੁੰਦ ਨੂੰ ਦੇਖਦਿਆਂ ਥਾਣਾ ਢਿਲਵਾਂ ਦੇ ਮੁਖੀ ਜਸਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਆਪਣਾ ਗੰਨਾ ਮਿੱਲਾਂ ਨੂੰ ਲੈ ਕੇ ਜਾਣਾ ਹੋਵੇ, ਉਹ ਆਪਣੀਆਂ ਟਰਾਲੀਆਂ ਪਿੱਛੇ ਰਿਫ਼ਲੈਕਟਰ ਜ਼ਰੂਰ ਲਗਾਉਣ। ਉਨ੍ਹਾਂ ਕਿਹਾ ਕਿ ਧੁੰਦ ਦੇ ਕਾਰਨ ਸਡ਼ਕ ’ਤੇ ਜਿੱਥੇ ਕੁੱਝ ਕੁ ਦੂਰੀ ਤੱਕ ਦੇਖਣਾ ਸੰਭਵ ਨਹੀਂ ਹੈ, ਉੱਥੇ ਜੀ.ਟੀ ਰੋਡ ’ਤੇ ਚੱਲਦੇ ਸਮੇਂ ਕਈ ਗੰਨੇ ਨਾਲ ਲੱਦੀਆਂ ਟਰਾਲੀਆਂ ਪਿੱਛੇ ਕੋਈ ਰਿਫ਼ਲੈਕਟਰ ਆਦਿ ਨਾ ਹੋਣ ਕਰਕੇ ਪਿੱਛੋਂ ਆਉਂਦੇ ਵਾਹਨ ਚਾਲਕਾਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ ਜਿਸ ਨਾਲ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਸਮੂਹ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸੁਰੱਖਿਅਤ ਆਵਾਜਾਈ ਨੂੰ ਦੇਖਦੇ ਹੋਏ ਉਹ ਆਪਣੀਆਂ ਟਰਾਲੀਆਂ ਪਿੱਛੇ ਰਿਫ਼ਲੈਕਟਰ ਜ਼ਰੂਰ ਲਗਾਉਣ।
ਪਿਛਲੀ ਖ਼ਬਰ ‘ਆਪ’ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਤੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਹੋਏ ਆਹਮੋ-ਸਾਹਮਣੇ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਣੇ 2 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।