14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸਰਕਾਰੀ ਐਲੀਮੈਂਟਰੀ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ’ਚ ਕਰਵਾਏ ਗਏ ਵਿੱਦਿਅਕ ਤੇ ਸਹਿਵਿੱਦਿਅਕ ਮੁਕਾਬਲੇ

ਕਪੂਰਥਲਾ, 13 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਸਰਕਾਰੀ ਐਲੀਮੈਂਟਰੀ ਸੈਫਲਮੇਡ ਸਮਾਰਟ ਸਕੂਲ ਸ਼ੇਖੂਪੁਰ ਵਿਚ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਵਿੰਦਰ ਸਿੰਘ ਬੱਟੂ ਤੇ ਬੀ.

ਅਜੀਤ ਡੈਸਕ 14-11-2026
ਕਪੂਰਥਲਾ, 13 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਸਰਕਾਰੀ ਐਲੀਮੈਂਟਰੀ ਸੈਫਲਮੇਡ ਸਮਾਰਟ ਸਕੂਲ ਸ਼ੇਖੂਪੁਰ ਵਿਚ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਵਿੰਦਰ ਸਿੰਘ ਬੱਟੂ ਤੇ ਬੀ.ਪੀ.ਈ.ਓ. 1 ਰਜੇਸ਼ ਕੁਮਾਰ ਦੀ ਅਗਵਾਈ ਹੇਠ ਕਰਵਾਏ ਗਏ। ਬਲਾਕ ਰਿਸੋਰਸ ਕੋਆਰਡੀਨੇਟਰ ਡਾ. ਪਰਮਜੀਤ ਕੌਰ ਨੇ ਦੱਸਿਆ ਕਿ ਸੈਂਟਰ ਹੈੱਡ ਟੀਚਰ ਸ਼ੇਖੂਪੁਰ ਜੈਮਲ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਗਏ ਨਰਸਰੀ ਤੋਂ ਦੂਜੀ ਜਮਾਤ ਦੇ ਪਹਿਲੇ ਵਰਗ ਦੇ ਬੋਲ ਲਿਖਤ ਮੁਕਾਬਲੇ ਵਿਚ ਵੰਸ਼ ਲਾਲ ਕੋਠੀ, ਹਰਲੀਨ ਸੈਦੋਵਾਲ ਤੇ ਰੰਸ਼ ਸ਼ੇਖੂਪੁਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੀ, ਜਦਕਿ ਸੁੰਦਰ ਲਿਖਾਈ ਪੰਜਾਬੀ ਵਿਚ ਰੇਖਾ ਬਰਿੰਦਪੁਰ, ਅਜੈ ਲਾਲ ਕੋਠੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਾਲ ਗੀਤ ਵਿਚ ਅਵਲੀਨ ਸ਼ੇਖੂਪੁਰ, ਸੀਤ ਕੁਮਾਰ ਬਰਿੰਦਪੁਰ ਪਹਿਲੇ ਤੇ ਦੂਜੇ ਸਥਾਨ ’ਤੇ ਰਹੇ, ਜਦਕਿ ਅੰਗਰੇਜੀ ਪਡ਼੍ਹਨ ਦੇ ਮੁਕਾਬਲੇ ਵਿਚ ਰੰਸ਼ ਸ਼ੇਖੂਪੁਰ ਪਹਿਲੇ, ਮਾਹਿਰ ਸ਼ੇਖੂਪੁਰ ਦੂਜੇ ਸਥਾਨ ’ਤੇ ਰਿਹਾ, ਜਦਕਿ ਚਿੱਤਰਕਲਾ ਮੁਕਾਬਲੇ ਵਿਚ ਸੁਰਜੀਤ ਕੁਮਾਰ ਤੇ ਸੋਨਮ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ’ਤੇ ਰਹੇ। ਡਾ. ਪਰਮਜੀਤ ਕੌਰ ਨੇ ਦੱਸਿਆ ਕਿ ਬੈੱਸਟ ਆਊਟ ਆਫ਼ ਵੇਸਟ ਦੇ ਮੁਕਾਬਲੇ ਵਿਚ ਗੌਤਮ ਤੇ ਕ੍ਰਿਸ਼ਮਾ ਦੋਵੇਂ ਸ਼ੇਖੂਪੁਰ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ’ਤੇ ਰਹੀਆਂ। ਇਸੇ ਤਰ੍ਹਾਂ ਤੀਜੀ ਤੋਂ ਪੰਜਵੀਂ ਜਮਾਤ ਦੇ ਦੂਜੇ ਵਰਗ ਦੇ ਸੁੰਦਰ ਲਿਖਾਈ ਪੰਜਾਬੀ ਦੇ ਮੁਕਾਬਲੇ ਵਿਚ ਜੋਤੀ ਸੈਦੋਵਾਲ, ਰਕੇਸ਼ ਬਰਿੰਦਪੁਰ ਨੇ ਪਹਿਲਾ ਤੇ ਦੂਜਾ ਸਥਾਨ ਲਿਆ। ਇਸੇ ਤਰ੍ਹਾਂ ਸੁੰਦਰ ਲਿਖਾਈ ਅੰਗਰੇਜੀ ਦੇ ਮੁਕਾਬਲੇ ਵਿਚ ਅੰਜਲੀ ਬਰਿੰਦਪੁਰ ਪਹਿਲੇ, ਪਵਨ ਲਾਲ ਕੋਠੀ ਦੂਜੇ, ਚਿੱਤਰਕਲਾ ਦੇ ਮੁਕਾਬਲੇ ਵਿਚ ਮਮਤਾ ਬਰਿੰਦਪੁਰ ਤੇ ਜਸਪ੍ਰੀਤ ਸ਼ੇਖੂਪੁਰ ਪਹਿਲੇ ਤੇ ਦੂਜੇ ਸਥਾਨ ’ਤੇ ਰਹੇ, ਜਦਕਿ ਲੋਕ ਗੀਤ ਦੇ ਮੁਕਾਬਲੇ ਵਿਚ ਸੁਖਪ੍ਰੀਤ ਤੇ ਆਲੀਆ ਦੋਵੇਂ ਬਹੂਈ ਪਹਿਲੇ ਤੇ ਦੂਜੇ, ਕਵਿਤਾ ਗਾਇਣ ਦੇ ਮੁਕਾਬਲੇ ਵਿਚ ਸਿਮਰਨ ਬਰਿੰਦਪੁਰ ਤੇ ਬੰਤ ਭਗਤਪੁਰ ਨੇ ਪਹਿਲਾ ਤੇ ਦੂਜਾ ਸਥਾਨ ਲਿਆ, ਪਹਾਡ਼ੇ ਉਚਾਰਨ ਦੇ ਮੁਕਾਬਲੇ ਵਿਚ ਵਰੁਣਦੀਪ ਕੌਰ ਸੈਦੋਵਾਲ ਦੇ ਅਨਾਇਤਾ ਕੁਮਾਰ ਬਾਨਵਾਲਾ ਨੇ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅਧਿਆਪਕਾਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਵਿਚ ਰਚਨਾਪੁਰੀ ਸ਼ੇਖੂਪੁਰ ਪਹਿਲੇ, ਹਰਪ੍ਰੀਤ ਕੌਰ ਬਰਿੰਦਪੁਰ ਦੂਜੇ ਤੇ ਮੀਨੂੰ ਰਾਣੀ ਭਗਤਪੁਰ ਪਹਿਲੇ ਤੇ ਦੂਜੇ ਸਥਾਨ ’ਤੇ ਰਹੀਆਂ। ਇਸ ਮੌਕੇ ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਜੈਮਲ ਸਿੰਘ ਤੇ ਹੋਰ ਸਕੂਲਾਂ ਦੇ ਅਧਿਆਪਕਾਂ ਨੇ ਸਰਟੀਫਿਕੇਟ ਤਕਸੀਮ ਕੀਤੇ। ਵਿੱਦਿਅਕ ਮੁਕਾਬਲਿਆਂ ਦੌਰਾਨ ਰਚਨਾ ਪੁਰੀ, ਕੁਲਦੀਪ ਕੌਰ, ਮੰਜੂ ਰਾਣੀ ਨੇ ਬਤੌਰ ਕੋਆਰਡੀਨੇਟਰ ਡਿਊਟੀ ਨਿਭਾਈ, ਜਦਕਿ ਰਜੇਸ਼ ਮੈਂਗੀ,ਅੰਜਨਾ ਕੁਮਾਰੀ, ਮਿਨਾਕਸ਼ੀ, ਰੇਖਾ ਰਾਣੀ ਚਾਰੇ ਹੈੱਡ ਟੀਚਰ, ਕਮਲਜੀਤ, ਪਰਮਜੀਤ, ਮੀਨੂੰ ਰਾਣੀ, ਮਧੂ ਜੋਤੀ, ਖ਼ੁਸ਼ਦੀਪ ਕੌਰ, ਭਾਰਤੀ ਸ਼ਰਮਾ, ਮਨੋਹਰ ਲਾਲ, ਸ਼ੈਲੀ ਸ਼ਰਮਾ, ਮੋਨਿਕਾ ਅਰੋਡ਼ਾ, ਜਤਿੰਦਰ ਕੌਰ, ਕੁਲਵਿੰਦਰ ਕੌਰ, ਹਰਪ੍ਰੀਤ ਕੌਰ, ਮਮਤਾ ਦੇਵੀ ਤੇ ਗਗਨਦੀਪ ਕੌਰ ਨੇ ਇਨ੍ਹਾਂ ਮੁਕਾਬਲਿਆਂ ਵਿਚ ਜੱਜਮੈਂਟ ਦੀ ਭੂਮਿਕਾ ਨਿਭਾਈ। ਮੁਕਾਬਲਿਆਂ ਨੂੰ ਸਫ਼ਲ ਬਣਾਉਣ ਵਿਚ ਮਮਤਾ ਦੇਵੀ, ਮਨਮੋਹਨ ਕੌਰ, ਬਰਿੰਦਾ ਸ਼ਰਮਾ, ਸਰੋਜ ਤੇ ਰਚਨਾ ਦੇਵੀ ਨੇ ਯੋਗਦਾਨ ਪਾਇਆ।
ਪਿਛਲੀ ਖ਼ਬਰ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੂੰ ਭੁਲੱਥ ਤੋਂ ਪਾਰਟੀ ਉਮੀਦਵਾਰ ਬਣਾਏ ਜਾਣ ਦਾ ਸਵਾਗਤ-ਰਸ਼ਪਾਲ ਸ਼ਰਮਾ ਅਗਲੀ ਖ਼ਬਰ ਚੌਥਾ ਸਿਕਸ ਏ ਸਾਈਡ 2 ਰੋਜ਼ਾ ਹਾਕੀ ਟੂਰਨਾਮੈਂਟ ਕਪੂਰਥਲਾ ’ਚ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।