ਗੁਰਦੇਵ ਸਿੰਘ ਮਾਹਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ
ਕਰਤਾਰਪੁਰ, 11 ਨਵੰਬਰ (ਭਜਨ ਸਿੰਘ)- ਅੱਜ ਕਰਤਾਰਪੁਰ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਹੋਰ ਝਟਕਾ ਲੱਗਾ ਜਦ ਪੁਰਾਣੇ ਯੂਥ ਆਗੂ ਤੇ ਕੋਰ ਕਮੇਟੀ ਮੈਂਬਰ ਗੁਰਦੇਵ ਸਿੰਘ ਮਾਹਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਵਲੋਂ ਪੁਰਾਣੇ ਪਾਰਟੀ ਆਗੂਆਂ ਨੂੰ ਅੱਖੋ ਪਰੋਖੇ ਕਰਨ ਤੇ ਸਰਕਾਰਾਂ ਨਾਲ ਰਲ ਕੇ ਚੱਲਣ ਵਾਲੇ ਆਗੂਆਂ ਨੂੰ ਅੱਗੇ ਲਿਆਉਣ ਦੀਆਂ ਨੀਤੀਆਂ ਖ਼ਿਲਾਫ਼ ਰੋਸ ਵਜੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ । ਅਕਾਲੀ ਆਗੂ ਮਾਹਲ ਨੇ ਆਖਿਆ ਕਿ ਸਰਕਾਰ ਨਾਲ ਰਲ ਕੇ ਚੱਲਣ ਤੇ ਸਰਕਾਰ ਕੋਲ ਹਾਜ਼ਰੀ ਲਗਾਉਣ ਵਾਲੇ ਅੱਜ ਕਰਤਾਰਪੁਰ ’ਚ ਅਕਾਲੀ ਦਲ ਨੂੰ ਚਲਾ ਰਹੇ ਹਨ ਤੇ ਪਾਰਟੀ ਦੇ ਵਰਕਰਾਂ ਦੀ ਕੋਈ ਸਾਰ ਨਹੀਂ ਲੈ ਰਿਹਾ ।
ਅਜੀਤ ਡੈਸਕ
12-11-2026