10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਬਾਵਾ ਲਾਲਵਾਨੀ ਪਬਲਿਕ ਸਕੂਲ ਦੀ ਮਾਇਰਾ ਸਹਿਗਲ ਆਈ.ਕਿਉ ਗਰੇਡ ਅਪ ਡਾਟ ਕਾਮ ਵਲੋਂ ਕਰਵਾਏ ਮੁਕਾਬਲੇ ’ਚ ਪਹਿਲੇ ਸਥਾਨ ’ਤੇ ਰਹੀ

ਕਪੂਰਥਲਾ, 9 ਨਵੰਬਰ (ਵਿ. ਪ੍ਰ.)

ਅਜੀਤ ਡੈਸਕ 10-11-2026
ਕਪੂਰਥਲਾ, 9 ਨਵੰਬਰ (ਵਿ.ਪ੍ਰ.)-ਬਾਵਾ ਲਾਲਵਾਨੀ ਪਬਲਿਕ ਸਕੂਲ ਕਪੂਰਥਲਾ ਦੀ ਦੂਜੀ ਜਮਾਤ ਦੀ ਵਿਦਿਆਰਥਣ ਮਾਇਰਾ ਸਹਿਗਲ ਨੇ ‘ਅਤੀਤ ਦੀਆਂ ਆਵਾਜ਼ਾਂ, ਰੋਜ਼ਾਨਾ ਵਰਤੋਂ ਦੀ ਕਿਸੇ ਕਾਢ ਨਾਲ ਇਕ ਕਾਲਪਨਿਕ ਮੁਲਾਕਾਤ ਮੁਕਾਬਲੇ’ ਵਿਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਆਈ.ਕਿਉ ਗਰੇਡ ਅਪ ਡਾਟ ਕਾਮ ਜੋ ਇਕ ਅੰਤਰਰਾਸ਼ਟਰੀ ਮੰਚ ਹੈ ਵਲੋਂ ਨੰਨੇ ਮੁੰਨੇ ਵਿਦਿਆਰਥੀਆਂ ਨੂੰ ਸਰਹੱਦਾਂ ਤੋਂ ਪਾਰ ਆਪਣੀ ਪ੍ਰਤਿਭਾ ਤੇ ਯੋਗਤਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ, ਇਸ ਮੁਕਾਬਲੇ ਵਿਚ ਮਾਇਰਾ ਸਹਿਗਲ ਨੇ ਆਪਣੀ ਕਾਲਪਨਿਕ ਸੋਚ, ਆਤਮ ਵਿਸ਼ਵਾਸ ਅਤੇ ਵਧੀਆ ਪੇਸ਼ਕਾਰੀ ਜਰੀਏ ਆਪਣੀ ਵਿਲੱਖਣ ਪਹਿਚਾਣ ਬਣਾਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੀ ਪ੍ਰਿੰਸੀਪਲ ਡਾ. ਏਕਤਾ ਧਵਨ ਨੇ ਮਾਇਰਾ ਸਹਿਗਲ ਦੀ ਇਸ ਮਾਣਮੱਤੀ ਪ੍ਰਾਪਤ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਨੂੰ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਪਟਾਕੇ ਚਲਾਉਂਦੇ ਸਮੇਂ 10 ਸਾਲਾ ਬੱਚਾ ਝੁਲਸਿਆ ਅਗਲੀ ਖ਼ਬਰ ਪਿੰਡ ਬਾਕਰਪੁਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ (ਡੱਲੇਵਾਲ) ਦੀ ਇਕਾਈ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।