ਥਿੰਦ ਮਸ਼ੀਨਰੀ ਸਟੋਰ ਵਲੋਂ ਦੀਵਾਲੀ ਮੌਕੇ ਨਿਊ ਹਾਲੈਂਡ ਟਰੈਕਟਰਾਂ ਅਤੇ ਸ਼ਕਤੀਮਾਨ ਦੇ ਸੰਦਾਂ ਉੱਪਰ ਵਿਸ਼ੇਸ਼ ਛੋਟ
ਸੁਲਤਾਨਪੁਰ ਲੋਧੀ, 5 ਨਵੰਬਰ (ਥਿੰਦ)-ਪੰਜਾਬ ’ਚ ਨਿਊ ਹਾਲੈਂਡ ਟਰੈਕਟਰਾਂ ਤੇ ਸ਼ਕਤੀਮਾਨ ਗਰਾਮੇ ਦੇ ਖੇਤੀਬਾਡ਼ੀ ਸੰਦਾਂ ਦੇ ਸਭ ਤੋਂ ਵੱਡੇ ਸ਼ੋਅਰੂਮ ਥਿੰਦ ਮਸ਼ੀਨਰੀ ਵਲੋਂ ਆਪਣੇ ਗਾਹਕਾਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਵਿਸ਼ੇਸ਼ ਤੋਹਫ਼ਾ ਦਿੰਦਿਆਂ ਟਰੈਕਟਰਾਂ ਤੇ ਖੇਤੀਬਾਡ਼ੀ ਸੰਦਾਂ ਤੇ ਵਿਸ਼ੇਸ਼ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਦੇ ਐਮ ਡੀ ਜੋਗਾ ਸਿੰਘ ਥਿੰਦ ਤੇ ਰਣਜੀਤ ਸਿੰਘ ਥਿੰਦ ਨੇ ਦੱਸਿਆ ਕਿ ਉਨ੍ਹਾਂ ਕੋਲ ਨਿਊ ਹਾਲੈਂਡ ਕੰਪਨੀ ਦੇ ਸਾਰੇ ਮਾਡਲ ਫੋਰ ਬਾਈ ਫੋਰ ਤੇ ਟੂ ਵੀਲ ਵਿਚ ਪੰਜਾਬ ਵਿਚ ਸਭ ਤੋਂ ਘੱਟ ਰੇਟ ’ਤੇ ਉਪਲਬਧ ਹਨ।
ਅਜੀਤ ਡੈਸਕ
06-11-2026