06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਫੁੱਟਬਾਲ ਕਿਕਰਜ਼ ਅਕੈਡਮੀ ਦੀ ਪ੍ਰੀਮੀਅਰ ਯੂਥ ਫੁੱਟਬਾਲ ਲੀਗ ਦਾ ਤੀਜਾ ਗੇੜ ਸਮਾਪਤ

ਜਲੰਧਰ, 5 ਨਵੰਬਰ (ਡਾ. ਜਤਿੰਦਰ ਸਾਬੀ)-ਫੁੱਟਬਾਲ ਕਿਕਰਜ਼ ਅਕੈਡਮੀ ਵਲੋਂ ਸਵ.

ਅਜੀਤ ਡੈਸਕ 06-11-2026
ਜਲੰਧਰ, 5 ਨਵੰਬਰ (ਡਾ. ਜਤਿੰਦਰ ਸਾਬੀ)-ਫੁੱਟਬਾਲ ਕਿਕਰਜ਼ ਅਕੈਡਮੀ ਵਲੋਂ ਸਵ. ਸ਼੍ਰੀ ਅਨੂਪ ਕੇ. ਮਦਾਨ ਦੀ ਯਾਦ ’ਚ ਪਿਮਜ਼ ਹਸਪਤਾਲ ਦੇ ਫੁੱਟਬਾਲ ਗਰਾਊਂਡ ਵਿਖੇ 10ਵੀਂ ਜੇ.ਕੇ. ਮੈਕਸ ਪੇਂਟਸ ਪ੍ਰੀਮੀਅਰ ਯੂਥ ਫੁੱਟਬਾਲ ਲੀਗ’ ਕਰਵਾਈ ਜਾ ਰਹੀ ਹੈ। ਇਸ ਲੀਗ ਦੇ ਤੀਜੇ ਹਫ਼ਤੇ ਦੌਰਾਨ ਅੱਜ ਖੇਡੇ ਗਏ ਮੁਕਾਬਲੇ ਬਹੁਤ ਹੀ ਰੋਮਾਂਚਕ ਤੇ ਉੱਚ ਪੱਧਰੀ ਰਹੇ, ਜਿਨ੍ਹਾਂ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਮੌਜੂਦ ਸਨ ਤੇ ਉਨ੍ਹਾਂ ਨੇ ਖਿਡਾਰੀਆਂ ਦਾ ਹੌਂਸਲਾ ਵਧਾਇਆ। ਜਾਣਕਾਰੀ ਦਿੰਦੇ ਹੋਏ ਕੋਚ ਵਰੁਣਦੀਪ ਨੇ ਦੱਸਿਆ ਕਿ ਇਹ ਲੀਗ ਦਾ ਤੀਜਾ ਹਫ਼ਤਾ ਹੈ ਤੇ ਅੱਜ ਦੇ ਮੁਕਾਬਲੇ ਬਹੁਤ ਵਧੀਆ ਰਹੇ। ਉਨ੍ਹਾਂ ਕਿਹਾ ਕਿ ਲਗਾਤਾਰ ਮੈਚ ਖੇਡਣ ਨਾਲ ਸਾਰੇ ਖਿਡਾਰੀਆਂ ਦੀ ਖੇਡ ਵਿੱਚ ਕਾਫ਼ੀ ਸੁਧਾਰ ਦੇਖਣ ਨੂੰ ਮਿਲਿਆ ਹੈ। ਖੇਡ ਸਮਾਗਮ ’ਚ ਨਾਮਵਰ ਗਾਇਕ ਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਵਿੱਤ ਕਮੇਟੀ ਦੇ ਚੇਅਰਮੈਨ ਗਗਨ ਕੋਕਰੀ ਸਮੇਤ ਵਿਕਾਸ ਮਹਾਜਨ, ਵਿਕ੍ਰਾਂਤ ਸ਼ਰਮਾ, ਆਸਿਮ ਹਸਨ, ਸੰਜੀਵ ਕੁਮਾਰ ਅਤੇ ਤਰਨਜੀਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਪਿਛਲੀ ਖ਼ਬਰ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਦੌਰਾ ਅਗਲੀ ਖ਼ਬਰ ਰਾਜਬੀਰ ਸਿੰਘ ਬਣੇ ਪਿੰਡ ਫੋਲੜੀਵਾਲ ਦੇ ਨੰਬਰਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।