ਸੀਚੇਵਾਲ ਵਿਖੇ ਪ੍ਰਭਾਤ ਫੇਰੀਆਂ ’ਚ ਫ਼ਲਸਤੀਨ ਵਿਚ ਮਾਰੇ ਗਏ ਬੱਚਿਆਂ ਨੂੰ ਕੀਤਾ ਗਿਆ ਯਾਦ
ਸੁਲਤਾਨਪੁਰ ਲੋਧੀ, 4 ਨਵੰਬਰ (ਨਰੇਸ਼ ਹੈਪੀ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਆਗਮਨ ’ਤੇ ਪਿੰਡ ਸੀਚੇਵਾਲ ’ਚ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਵਿਚ ਫਲਸਤੀਨ ਵਿਚ ਮਾਰੇ ਗਏ ਬੱਚਿਆਂ ਨੂੰ ਯਾਦ ਕੀਤਾ ਗਿਆ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਭਾਤ ਫੇਰੀਆਂ ਵਿਚ ਜਿੱਥੇ ਪੌਣ-ਪਾਣੀ, ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਸੱਦਾ ਦੇ ਰਹੇ ਹਨ, ਉੱਥੇ ਹੀ ਉਹ ਇਜ਼ਰਾਇਲ ਵਲੋਂ ਫਲਸਤੀਨ ਵਿਚ ਮਚਾਈ ਗਈ ਤਬਾਹੀ ਦੌਰਾਨ ਮਾਰੇ ਗਏ ਬੱਚਿਆਂ ਨੂੰ ਯਾਦ ਕਰ ਰਹੇ ਹਨ।
ਸੁਲਤਾਨਪੁਰ ਲੋਧੀ, 4 ਨਵੰਬਰ (ਨਰੇਸ਼ ਹੈਪੀ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਆਗਮਨ ’ਤੇ ਪਿੰਡ ਸੀਚੇਵਾਲ ’ਚ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਵਿਚ ਫਲਸਤੀਨ ਵਿਚ ਮਾਰੇ ਗਏ ਬੱਚਿਆਂ ਨੂੰ ਯਾਦ ਕੀਤਾ ਗਿਆ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਭਾਤ ਫੇਰੀਆਂ ਵਿਚ ਜਿੱਥੇ ਪੌਣ-ਪਾਣੀ, ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਸੱਦਾ ਦੇ ਰਹੇ ਹਨ, ਉੱਥੇ ਹੀ ਉਹ ਇਜ਼ਰਾਇਲ ਵਲੋਂ ਫਲਸਤੀਨ ਵਿਚ ਮਚਾਈ ਗਈ ਤਬਾਹੀ ਦੌਰਾਨ ਮਾਰੇ ਗਏ ਬੱਚਿਆਂ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਫਲਸਤੀਨ ਦੇ ਹਸਪਤਾਲਾਂ ਤੇ ਖਾਣੇ ਲਈ ਲਾਈਨ ’ਚ ਲੱਗੇ ਬੱਚਿਆਂ ’ਤੇ ਇਜ਼ਰਾਇਲ ਵਲੋਂ ਕੀਤੀ ਗਈ ਬੰਬਾਰੀ ਦੀ ਸਖ਼ਤ ਅਲੋਚਨਾ ਕੀਤੀ। ਸੰਤ ਸੀਚੇਵਾਲ ਨੇ ਆਪਣੇ ਸ਼ਬਦ ਗਾਇਣ ’ਚ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਗੁਣਗਾਨ ਕੀਤੇ, ਉੱਥੇ ਦੁਨੀਆ ਭਰ ਦੇ ਮੁਲਕਾਂ ਨੂੰ ਸੱਦਾ ਦਿੱਤਾ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਫ਼ਲਸਫ਼ੇ ’ਤੇ ਚੱਲਣ ਤਦ ਹੀ ਵਿਸ਼ਵ ਵਿਚ ਸ਼ਾਂਤੀ ਤੇ ਖ਼ੁਸ਼ਹਾਲੀ ਆਵੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਇਜ਼ਰਾਇਲ ਨੇ ਤਬਾਹੀ ਦਾ ਸਮਾਨ ਤਾਂ ਬਹੁਤ ਬਣਾਇਆ ਹੋਇਆ ਹੈ ਪਰ ਉਨ੍ਹਾਂ ਸਾਮਰਾਜੀ ਮੁਲਕਾਂ ਨੂੰ ਦੱਖਣੀ ਅਫ਼ਰੀਕਾ ਵਿਚ ਭੁੱਖ ਤੇ ਪਿਆਸ ਨਾਲ ਮਰਦੇ ਬੱਚੇ ਦਿਖਾਈ ਕਿਉਂ ਨਹੀਂ ਦਿੰਦੇ।