02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਫ਼ਰੀਦ ਸਰਾਏ ਵਿਖੇ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਹਾਡ਼ਾ ਸੰਗਤਾਂ ਨੇ ਉਤਸ਼ਾਹ ਨਾਲ ਮਨਾਇਆ

ਸੁਲਤਾਨਪੁਰ ਲੋਧੀ, 1 ਨਵੰਬਰ (ਥਿੰਦ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਪਿੰਡ ਫ਼ਰੀਦ ਸਰਾਏ ਵਿਖੇ ਡਾਕਟਰ ਜੀਵਨ ਸਹੋਤਾ ਦੇ ਗ੍ਰਹਿ ਵਿਚ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗ੍ਰਾਮ ਪੰਚਾਇਤ ਸਮੇਤ ਪਿੰਡ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਹੋਈਆਂ।

ਅਜੀਤ ਡੈਸਕ 02-11-2026
ਸੁਲਤਾਨਪੁਰ ਲੋਧੀ, 1 ਨਵੰਬਰ (ਥਿੰਦ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਪਿੰਡ ਫ਼ਰੀਦ ਸਰਾਏ ਵਿਖੇ ਡਾਕਟਰ ਜੀਵਨ ਸਹੋਤਾ ਦੇ ਗ੍ਰਹਿ ਵਿਚ ਵਿਸ਼ਾਲ ਸਮਾਗਮ ਕਰਵਾਇਆ ਗਿਆ।ਇਸ ਮੌਕੇ ਗ੍ਰਾਮ ਪੰਚਾਇਤ ਸਮੇਤ ਪਿੰਡ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਹੋਈਆਂ।ਇਸ ਸੰਗਤਾਂ ਨੇ ਅਖੰਡ ਜੋਤੀ ਕੀਤੀ ਅਤੇ ਭਗਵਾਨ ਵਾਲਮੀਕ ਜੀ ਦੇ ਭਜਨ ਗਾਇਨ ਕਰਦੇ ਹੋਏ ਉਨ੍ਹਾਂ ਦੀ ਮਹਿਮਾ ਕੀਤੀ।ਇਸ ਮੌਕੇ ਸਮੂਹ ਸੰਗਤਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਪ੍ਰਣ ਕੀਤਾ। ਇਸ ਮੌਕੇ ਡਾਕਟਰ ਜੀਵਨ ਸਹੋਤਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਸਾਰਾ ਜੀਵਨ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਨੇ ਸਮਾਜ ਨੂੰ ਸੱਚ, ਨੈਤਿਕਤਾ, ਸਿੱਖਿਆ ਸਮਾਨਤਾ ਤੇ ਮਨੁੱਖੀ ਭਾਈਚਾਰੇ ਨੂੰ ਕਲਿਆਣ ਦਾ ਰਾਹ ਦਿਖਾਇਆ। ਇਸ ਮੌਕੇ ਸੰਗਤਾਂ ਨੂੰ ਲੰਗਰ ਵੀ ਛਕਾਏ ਗਏ।ਇਸ ਮੌਕੇ ਵਿਜੇ ਕੁਮਾਰ ਸਹੋਤਾ, ਰਵੀ ਸਹੋਤਾ, ਦਵਿੰਦਰ ਸਹੋਤਾ, ਬਲਵੀਰ ਸਹੋਤਾ, ਗੁਲਜ਼ਾਰ ਸਹੋਤਾ, ਅਮਨਦੀਪ ਸਹੋਤਾ, ਅਵਤਾਰ ਸਹੋਤਾ, ਨੰਬਰਦਾਰ ਜੁਗਰਾਜ ਸਿੰਘ ਪਟਵਾਰੀ ਤੇ ਹੋਰ ਨਗਰ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਫਗਵਾਡ਼ਾ ’ਚ ਸਮਾਗਮ ’ਚ ਸ਼ਾਮਿਲ ਕਵੀ। ਜੋਡ਼ ਮੇਲੇ ਦੌਰਾਨ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਬਾਬਾ ਮਨਜੀਤ ਸਿੰਘ ਬੇਦੀ ਨੇ... ਅਗਲੀ ਖ਼ਬਰ ਵਿਜੀਲੈਂਸ ਜਾਗਰੂਕਤਾ ਹਫ਼ਤੇ ਤਹਿਤ ਵਿਰਸਾ ਵਿਹਾਰ ਵਿਖੇ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।