01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਫਗਵਾਡ਼ਾ ’ਚ ਚੋਰਾਂ ਦਾ ਰਾਜ ! ਬੱਸ ਸਟੈਂਡ ’ਤੇ 150 ਲੀਟਰ ਡੀਜ਼ਲ ਤੇ ਮੈਡੀਕਲ ਹਾਲ ਦੀਆਂ ਤਾਂਬੇ ਦੀਆਂ ਪਾਈਪਾਂ ਚੋਰੀ

ਫਗਵਾਡ਼ਾ, 31 ਅਕਤੂਬਰ (ਹਰਜੋਤ ਸਿੰਘ ਚਾਨਾ)- ਫਗਵਾਡ਼ਾ ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਚੋਰਾਂ ਦੇ ਵੱਧ ਰਹੇ ਹੌਂਸਲਿਆਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਪਾਸੇ ਸਥਾਨਕ ਬੱਸ ਸਟੈਂਡ ’ਚ ਖਡ਼੍ਹੀਆਂ ਤਿੰਨ ਬੱਸਾਂ ’ਚੋਂ ਕਰੀਬ 150 ਲੀਟਰ ਡੀਜ਼ਲ ਚੋਰੀ ਕਰ ਲਿਆ ਗਿਆ, ਜਦਕਿ ਦੂਜੇ ਪਾਸੇ ਸੀ.

ਅਜੀਤ ਡੈਸਕ 01-11-2026
ਫਗਵਾਡ਼ਾ, 31 ਅਕਤੂਬਰ (ਹਰਜੋਤ ਸਿੰਘ ਚਾਨਾ)- ਫਗਵਾਡ਼ਾ ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਚੋਰਾਂ ਦੇ ਵੱਧ ਰਹੇ ਹੌਂਸਲਿਆਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਪਾਸੇ ਸਥਾਨਕ ਬੱਸ ਸਟੈਂਡ ’ਚ ਖਡ਼੍ਹੀਆਂ ਤਿੰਨ ਬੱਸਾਂ ’ਚੋਂ ਕਰੀਬ 150 ਲੀਟਰ ਡੀਜ਼ਲ ਚੋਰੀ ਕਰ ਲਿਆ ਗਿਆ, ਜਦਕਿ ਦੂਜੇ ਪਾਸੇ ਸੀ.ਐਲ. ਅਗਰਵਾਲ ਮੈਡੀਕਲ ਹਾਲ ਦੇ ਚਾਰ ਏਸੀਜ਼ ਦੀਆਂ ਕਰੀਬ 160 ਫੁੱਟ ਤਾਂਬੇ ਦੀਆਂ ਪਾਈਪਾਂ ਕੱਟ ਕੇ ਚੋਰ ਲੈ ਗਏ। ਬੱਸ ਸਟੈਂਡ ’ਤੇ ਵਾਪਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਮਾਲਕ ਹਰਵਿੰਦਰ ਸਿੰਘ ਸਫ਼ਾ 5 ਦੀ ਬਾਕੀ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੀ ਸ਼ਾਮ ਆਪਣੀਆਂ ਤਿੰਨ ਬੱਸਾਂ ’ਚ ਡੀਜ਼ਲ ਭਰਵਾਇਆ ਸੀ। ਅੱਜ ਜਦੋਂ ਉਹ ਸਵਾਰੀਆਂ ਲੈ ਕੇ ਬੱਸ ਅੱਡੇ ਤੋਂ ਬਾਹਰ ਨਿਕਲਣ ਲੱਗੇ ਤਾਂ ਡੀਜ਼ਲ ਖ਼ਤਮ ਹੋਣ ਕਾਰਨ ਬੱਸਾਂ ਬੰਦ ਹੋ ਗਈਆਂ। ਜਾਂਚ ਕਰਨ ’ਤੇ ਪਤਾ ਲੱਗਾ ਕਿ ਹਰੇਕ ਬੱਸ ’ਚੋਂ ਕਰੀਬ 50 ਲੀਟਰ, ਕੁੱਲ 150 ਲੀਟਰ ਡੀਜ਼ਲ ਚੋਰੀ ਕੀਤਾ ਗਿਆ ਹੈ। ਬੱਸਾਂ ’ਚ ਪਿਆ ਹੋਰ ਸਾਮਾਨ ਵੀ ਗਾਇਬ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ’ਤੇ ਕੁੱਝ ਸ਼ੱਕੀ ਨੌਜਵਾਨ ਦਿਖਾਈ ਦਿੱਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਰਾਤ ਸਮੇਂ ਬੱਸ ਅੱਡੇ ’ਚ ਕੱੁਝ ਨੌਜਵਾਨ ਬੱਸਾਂ ਅੰਦਰ ਨਸ਼ਾ ਕਰਦੇ ਹਨ ਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਸੀ.ਐਲ.ਅਗਰਵਾਲ ਮੈਡੀਕਲ ਹਾਲ ਦੇ ਮਾਲਕ ਤਰੁਣ ਨੇ ਦੱਸਿਆ ਕਿ ਉਹ ਰਾਤ ਕਰੀਬ ਸਾਢੇ 8 ਵਜੇ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਅਗਲੇ ਦਿਨ ਸਵੇਰੇ ਕਰੀਬ 11 ਵਜੇ ਜਦੋਂ ਉਨ੍ਹਾਂ ਨੇ ਏਸੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਚਾਲੂ ਨਹੀਂ ਹੋਏ। ਜਾਂਚ ਕਰਨ ’ਤੇ ਪਤਾ ਲੱਗਾ ਕਿ ਚਾਰਾਂ ਏਸੀਜ਼ ਦੀਆਂ ਕਰੀਬ 160 ਫੁੱਟ ਤਾਂਬੇ ਦੀਆਂ ਪਾਈਪਾਂ ਗਾਇਬ ਸਨ । ਇਸ ਵਾਰਦਾਤ ’ਚ 55 ਤੋਂ 60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਮੁਤਾਬਿਕ ਚੋਰ ਪਿਛਲੇ ਪਾਸੇ ਸਥਿਤ ਇੱਕ ਬੰਦ ਮਕਾਨ ਦੀ ਕੰਧ ਟੱਪ ਕੇ ਦੁਕਾਨ ’ਚ ਦਾਖ਼ਲ ਹੋਏ ਸਨ। ਇਸ ਤੋਂ ਕਰੀਬ 20 ਦਿਨ ਪਹਿਲਾਂ ਵੀ ਚੋਰ ਤਿੰਨ ਏਸੀ ਚੋਰੀ ਕਰਕੇ ਲੈ ਗਏ ਸਨ, ਜਿਸ ਨਾਲ ਲਗਭਗ 40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਸੀ। ਫਗਵਾਡ਼ਾ ’ ਚ ਪੁਲਿਸ ਦਾ ਨਹੀਂ , ਚੋਰਾਂ ਦਾ ਰਾਜ : ਦੁਕਾਨਦਾਰ ਦੁਕਾਨ ਮਾਲਕ ਤਰੁਣ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਤਾਜ਼ਾ ਘਟਨਾ ਸਬੰਧੀ ਪੁਲਿਸ ਨੂੰ ਦਰਖਾਸਤ ਤੱਕ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਨੂੰ ਪੁਲਿਸ ਤੋਂ ਕੋਈ ਉਮੀਦ ਨਹੀਂ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਸ਼ਿਕਾਇਤ ਕਰਨ ਵਾਲਿਆਂ ਨੂੰ ਇਨਸਾਫ਼ ਦੇਣ ਦੀ ਬਜਾਏ ਥਾਣਿਆਂ ਦੇ ਵਾਰ-ਵਾਰ ਚੱਕਰ ਲਗਵਾਏ ਜਾਂਦੇ ਹਨ ਤੇ ਖੱਜਲ-ਖੁਆਰ ਹੋਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਨੇਡ਼ਲੇ ਸਕੂਲ ’ਚੋਂ ਵੀ ਏਸੀ ਦੇ ਸਾਰੇ ਯੂਨਿਟ ਚੋਰੀ ਹੋ ਚੁੱਕੇ ਹਨ ਪਰ ਉਨ੍ਹਾਂ ਅਨੁਸਾਰ ਇਸ ਮਾਮਲੇ ਵਿਚ ਵੀ ਕੋਈ ਕਾਰਵਾਈ ਨਹੀਂ ਹੋਈ। ਵਰਨਣਯੋਗ ਹੈ ਕਿ ਥਾਣਾ ਸਿਟੀ ਅਧੀਨ ਆਉਂਦੇ ਇਲਾਕਿਆਂ ’ਚ ਲਗਾਤਾਰ ਚੋਰੀਆਂ ਹੋਣ ਦੇ ਬਾਵਜੂਦ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਢੁਕਵੇਂ ਕਦਮ ਨਹੀਂ ਚੁੱਕੇ ਜਾ ਰਹੇ। ਸ਼ਹਿਰ ਦੇ ਦੁਕਾਨਦਾਰਾਂ ਤੇ ਵਪਾਰੀਆਂ ’ਚ ਦਿਨ ਪ੍ਰਤੀ ਦਿਨ ਚਿੰਤਾ ਵੱਧ ਰਹੀ ਹੈ।
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਕਾਰ ਨੇ 60 ਦਿਨਾਂ ਦੀ ਇਕ ਵਿਸ਼ੇਸ਼ ਕਾਰਜ ਯੋਜਨਾ ਬਣਾਈ-ਅਕਾਸ਼ ਬਾਂਸਲ, ਗੌਰਵ ਤੂਰਾ ਅਗਲੀ ਖ਼ਬਰ ਸੁੰਨਡ਼ਵਾਲ ਦੀ ਜੈਸਮੀਨ ਕੌਰ ਨੂੰ ਇਟਲੀ ਦੇ ਰਾਸ਼ਟਰਪਤੀ ਵਲੋਂ ਸਨਮਾਨਿਤ ਕੀਤੇ ਜਾਣ ’ਤੇ ਇਲਾਕੇ ’ਚ ਖ਼ੁਸ਼ੀ, ਵੰਡੀਆਂ ਮਠਿਆਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।