ਨਡਾਲਾ ਵਿਖੇ ਦਿਨ-ਦਿਹਾਡ਼ੇ ਔਰਤ ਕੋਲੋਂ ਕਰਵਾ ਚੌਥ ਲਈ ਖ਼ਰੀਦਿਆ ਸੂਟ ਖੋਹ ਕੇ ਲੁਟੇਰੇ ਫ਼ਰਾਰ
ਨਡਾਲਾ, 29 ਅਕਤੂਬਰ (ਰਘਬਿੰਦਰ ਸਿੰਘ)-ਕਸਬਾ ਨਡਾਲਾ ਵਿਖੇ ਦਿਨ-ਦਿਹਾਡ਼ੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਵਲੋਂ ਇੱਕ ਔਰਤ ਦੇ ਹੱਥ ’ਚੋਂ ਕਰਵਾ ਚੌਥ ਦੇ ਤਿਉਹਾਰ ਲਈ ਖ਼ਰੀਦਿਆ ਸੂਟ ਖੋਹ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਪੀਡ਼ਤ ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਕਰਵਾ ਚੌਥ ਦੇ ਤਿਉਹਾਰ ਮੌਕੇ ਪਹਿਨਣ ਲਈ ਨਡਾਲਾ ਦੇ ਬਾਜ਼ਾਰ ’ਚੋਂ ਕਰੀਬ 3500 ਰੁਪਏ ਦੀ ਕੀਮਤ ਦਾ ਨਵਾਂ ਸੂਟ ਖ਼ਰੀਦ ਕੇ ਲਿਆਈ ਸੀ।
ਅਜੀਤ ਡੈਸਕ
30-10-2026