28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਫਗਵਾਡ਼ਾ ਹਲਕੇ ’ਚ ਤਿਉਹਾਰਾਂ ਦੇ ਦਿਨਾਂ ’ਚ ਨਕਲੀ ਮਠਿਆਈਆਂ ਦੀ ਭਰਮਾਰ ਪਿੰਡਾਂ ਦੇ ਲੋਕ ਫੂਡ ਸੇਫ਼ਟੀ ਅਧਿਕਾਰੀ ਖ਼ਿਲਾਫ਼ ਜਲਦ ਲਗਾਉਣਗੇ ਧਰਨਾ

ਫਗਵਾਡ਼ਾ, 27 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾਡ਼ਾ ਹਲਕੇ ’ਚ ਨਕਲੀ ਮਠਿਆਈਆਂ ਦੀ ਭਰਮਾਰ ਹੈ ਪਰ ਫੂਡ ਸੇਫਟੀ ਅਧਿਕਾਰੀ ਖਾਨਾਪੂਰਤੀ ਤੱਕ ਸੀਮਿਤ ਰਹਿਕੇ ਆਪਣੀ ਹਾਜ਼ਰੀ ਪਾ ਰਹੇ ਹਨ। ਫੂਡ ਸੇਫ਼ਟੀ ਦੇ ਅਧਿਕਾਰੀ ਮਠਿਆਈਆਂ ਦੀਆਂ ਦੁਕਾਨਾਂ ਚੈੱਕ ਕਰਨ ਲਈ ਪ੍ਰਾਈਵੇਟ ਗੱਡੀਆਂ ਵਿਚ ਅੱਗੇ ਅੱਗੇ ਅਤੇ ਬਾਹਰਲੇ ਸ਼ਹਿਰਾਂ ’ਚ ਬਣਕੇ ਆ ਰਹੀ ਮਠਿਆਈਆਂ ਦੀਆਂ ਗੱਡੀਆਂ ਪਿੱਛੇ ਪਿੱਛੇ ਦੁਕਾਨਾਂ ਤੇ ਆਪਣਾ ਮਾਲ ਵੇਚੀ ਜਾ ਰਹੇ ਹਨ।

ਅਜੀਤ ਡੈਸਕ 28-10-2026
ਫਗਵਾਡ਼ਾ, 27 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾਡ਼ਾ ਹਲਕੇ ’ਚ ਨਕਲੀ ਮਠਿਆਈਆਂ ਦੀ ਭਰਮਾਰ ਹੈ ਪਰ ਫੂਡ ਸੇਫਟੀ ਅਧਿਕਾਰੀ ਖਾਨਾਪੂਰਤੀ ਤੱਕ ਸੀਮਿਤ ਰਹਿਕੇ ਆਪਣੀ ਹਾਜ਼ਰੀ ਪਾ ਰਹੇ ਹਨ। ਫੂਡ ਸੇਫ਼ਟੀ ਦੇ ਅਧਿਕਾਰੀ ਮਠਿਆਈਆਂ ਦੀਆਂ ਦੁਕਾਨਾਂ ਚੈੱਕ ਕਰਨ ਲਈ ਪ੍ਰਾਈਵੇਟ ਗੱਡੀਆਂ ਵਿਚ ਅੱਗੇ ਅੱਗੇ ਅਤੇ ਬਾਹਰਲੇ ਸ਼ਹਿਰਾਂ ’ਚ ਬਣਕੇ ਆ ਰਹੀ ਮਠਿਆਈਆਂ ਦੀਆਂ ਗੱਡੀਆਂ ਪਿੱਛੇ ਪਿੱਛੇ ਦੁਕਾਨਾਂ ਤੇ ਆਪਣਾ ਮਾਲ ਵੇਚੀ ਜਾ ਰਹੇ ਹਨ। ਸੇਫ਼ਟੀ ਕਮਿਸ਼ਨਰ ਫ਼ੋਨ ਨਾ ਚੁੱਕ ਕੇ ਇਸ ਸਬੰਧੀ ਜਾਣਕਾਰੀ ਦੇਣ ਤੋ ਕੰਨੀ ਕਤਰਾਈ ਜਾਂਦੇ ਹਨ। ਇਸ ਸਬੰਧੀ ਆਪ ਦੇ ਲੀਡਰ ਚੁੱਪੀ ਧਾਰੀ ਬੈਠੇ ਹਨ । ਪਿੰਡਾਂ ਦੇ ਲੋਕਾਂ ਨੇ ਆਖਿਆ ਕਿ ਜੇਕਰ ਨਕਲੀ ਮਠਿਆਈਆਂ ਦੀ ਵਿੱਕਰੀ ਤੇ ਠੱਲ ਨਾ ਪਾਈ ਤਾਂ ਕਰਵਾਚੌਥ ਦਾ ਤਿਉਹਾਰ ਲੰਘਣ ਤੋਂ ਬਾਅਦ ਜਲਦ ਫੂਡ ਸੇਫ਼ਟੀ ਅਧਿਕਾਰੀਆਂ ਦੇ ਖ਼ਿਲਾਫ਼ ਸਾਨੂੰ ਸਡ਼ਕਾਂ ਤੇ ਉਤਰਨ ਲਈ ਮਜਬੂਰ ਹੋਣਾ ਪਵੇਗਾ। ਇਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਪਿੰਡਾਂ ਦੇ ਲੋਕਾਂ ਨੇ ਕਿਹਾ ਜ਼ਹਿਰ ਵਾਲੀ ਕੋਈ ਵੀ ਵਸਤੂ ਅਸੀਂ ਫਗਵਾਡ਼ਾ ਵਿਚ ਵਿਕਣ ਨਹੀਂ ਦੇਣੀ । ਇਸ ਸਬੰਧੀ ਗਿਆਨ ਸਿੰਘ, ਜਸਵੀਰ ਕੌਰ ਸਰਪੰਚ, ਗੁਰਦੀਪਸਿੰਘ , ਬਿੰਦਰ ਸਿੰਘ, ਅਵਤਾਰ ਸਿੰਘ , ਅਸ਼ਵਨੀ , ਗੁਰਦਾਵਰ ਸਿੰਘ, ਬਲਦੇਵ ਸਿੰਘ, ਅਮਰੀਕ ਸਿੰਘ, ਜਸਵਿੰਦਰ ਸਿੰਘ, ਸਰਬਦੀਪ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ ਤੋ ਹੋਰ ਪਿੰਡ ਵਾਸੀਆਂ ਨੇ ਆਖਿਆ ਕਿ ਫਗਵਾਡ਼ਾ ਹਲਕੇ ਵਿਚ 91 ਪਿੰਡ ਹਨ ਅਤੇ ਸ਼ਹਿਰ ਦੇ 50 ਵਾਰਡ ਹਨ ਜਿੱਥੇ ਕਿ ਮਠਿਆਈਆਂ ਦੀਆਂ ਦੁਕਾਨਾਂ ਦੀ ਭਰਮਾਰ ਹੈ । ਉਨ੍ਹਾਂ ਨੇ ਆਖਿਆ ਕਿ ਦੁੱਧ ਮਿਲ ਨਹੀਂ ਰਿਹਾ ਹੈ ਅਤੇ ਮਠਿਆਈਆਂ ਦੁੱਧ ਵਾਲੀਆਂ ਦੁਕਾਨਾਂ ’ਤੇ ਬੇਸ਼ੁਮਾਰ ਪਈਆਂ ਹਨ । ਦੁਕਾਨਦਾਰਾਂ ਕੋਲ ਮਠਿਆਈ ਤਿਆਰ ਕਰਨ ਵਾਲੇ ਹਲਵਾਈ ਹੈ ਨਹੀਂ ਪਰ ਵੇਚਣ ਲਈ ਮਠਿਆਈਆਂ ਸਾਰੀਆਂ ਦੁਕਾਨਾਂ ’ਤੇ ਪਈਆਂ ਹਨ ੍ਟ ਰੋਜ਼ਾਨਾ ਫਗਵਾਡ਼ਾ ਹਲਕੇ ਦੇ ਪਿੰਡਾਂ ’ਚ ਮਠਿਆਈਆਂ ਵੇਚਣ ਵਾਲੀਆਂ ਗੱਡੀਆਂ ਘੁੰਮ ਰਹੀਆਂ ਹਨ ਪਰ ਕਿੱਥੇ ਬਣ ਰਹੀਆਂ ਹਨ ਅਤੇ ਕਿੱਥੋਂ ਗੱਡੀਆਂ ਚੱਲ ਰਹੀਆਂ ਹਨ ਫੂਡ ਸੇਫ਼ਟੀ ਅਧਿਕਾਰੀਆਂ ਨੇ ਕੋਈ ਵੀ ਖ਼ੁਲਾਸੇ ਹਾਲੇ ਤੱਕ ਨਹੀਂ ਕੀਤੇ ੍ਟ ਪਿੰਡਾਂ ਦੇ ਲੋਕ ਫੂਡ ਸੇਫ਼ਟੀ ਅਧਿਕਾਰੀਆਂ ਤੇ ਖੁੱਲਕੇ ਕਥਿਤ ਦੋਸ਼ ਲਗਾ ਰਹੇ ਹਨ ਕਿ ਮਠਿਆਈਆਂ ਫਗਵਾਡ਼ਾ ਹਲਕੇ ਵਿਚ ਖ਼ੂਬ ਨਕਲੀ ਮਿਲ ਰਹੀਆਂ ਹਨ ਜੋ ਕਿ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਹੈ ਪਰ ਅਧਿਕਾਰੀ ਆਪਣੀਆਂ ਕਥਿਤ ਤੌਰ ’ਤੇ ਜੇਬਾਂ ਗਰਮ ਕਰਕੇ ਵਾਪਸ ਮੁਡ਼ ਜਾਂਦੇ ਹਨ ਅਤੇ ਨਾ ਹੀ ਕੋਈ ਉੱਚ ਅਧਿਕਾਰੀ ਇਸ ਵੱਲ ਧਿਆਨ ਦੇ ਰਿਹਾ ਹੈ ੍ਟ ਪਿੰਡਾਂ ਦੇ ਲੋਕਾਂ ਨੇ ਆਖਿਆ ਅਸੀਂ ਜਲਦੀ ਖ਼ੁਲਾਸੇ ਕਰਾਂਗੇ ਕਿ ਕਿਹਡ਼ਾ ਅਫ਼ਸਰ ਕਿਹਡ਼ੀ ਦੁਕਾਨ ਤੋਂ ਕਿੰਨੇ ਪੈਸੇ ਲੈ ਕੇ ਜਾਂਦਾ ਹੈ ੍ਟ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਜੇਕਰ ਅਸੀਂ ਸਿਵਲ ਸਰਜਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਫ਼ੋਨ ਨਹੀਂ ਚੁੱਕਦੇ ਤੇ ਨਾ ਹੀ ਬਾਅਦ ਵਿਚ ਉਨ੍ਹਾਂ ਦੀ ਕੋਈ ਕਾਲ ਆਉਂਦੀ ਹੈ ਕਿਉਂਕਿ ਉਹ ਅਫ਼ਸਰ ਦੀ ਕੁਰਸੀ ਤੇ ਬੈਠੇ ਹਨ ਤਾਂ ਹੀ ਫ਼ੋਨ ਦਾ ਜਵਾਬ ਨਹੀਂ ਮਿਲਦਾ ੍ਟ ਪਿੰਡਾਂ ਦੇ ਮੋਹਤਵਾਰ ਲੋਕਾਂ ਨੇ ਆਖਿਆ ਕਿ ਅੱਜ ਤੱਕ ਅਸੀਂ ਨਹੀਂ ਦੇਖਿਆ ਕਿਹਡ਼ਾ ਅਫ਼ਸਰ ਮਠਿਆਈਆਂ ਦੀਆਂ ਦੁਕਾਨਾਂ ਚੈੱਕ ਕਰਕੇ ਇਸ ਤੇ ਨੱਥ ਪਾਈ, ਸਿਰਫ ਖਾਨਾਪੂਰਤੀ ਕਰਕੇ ਸਰਕਾਰੀ ਖ਼ਜ਼ਾਨੇ ਤੇ ਆਪਣੇ ਖਰਚਾ ਹੀ ਪਾਇਆ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਬੀਤੇ ਦਿਨ ਕਪੂਰਥਲਾ ਜ਼ਿਲੇ੍ਹ ਵਿਚ ਵੱਡੀ ਮਾਤਰਾ ਵਿਚ ਪਨੀਰ, ਦਹੀ ਤੇ ਮਠਿਆਈ ਬਰਾਮਦ ਹੋਈ ਸੀ, ਪਰ ਉਸ ਦਿਨ ਮੀਡੀਆ ਵਿਚ ਜਾਰੀ ਕਰਨ ਦੀ ਬਜਾਏ ਅਗਲੇ ਦਿਨ ਖਾਨਾਪੂਰਤੀ ਹੀ ਕੀਤੀ ਗਈ ੍ਟ ਇਹ ਸਾਰਾ ਸਮਾਨ ਕਿੱਥੇ ਬਣ ਰਿਹਾ ਹੈ ਤੇ ਕਿੱਥੋਂ ਆ ਰਿਹਾ ਹੈ ਇਸਦਾ ਕੋਈ ਵੀ ਥਹੁ ਪਤਾ ਨਹੀਂ ਜੋ ਕਿ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਹੋ ਰਿਹਾ । ਇਸ ਸੰਬੰਧੀ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਆਖਿਆ ਸਾਡੇ ਧਿਆਨ ’ਚ ਗੱਲ ਆਉਣ ਤੋਂ ਬਾਅਦ ਆਖਿਆ ਕਿ ਜਿਹਡ਼ੇ ਅਧਿਕਾਰੀ ਆਪਣੇ ਡਿਊਟੀ ਨਾਲ ਕੁਤਾਹੀ ਵਰਤਕੇ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕਰਵਾ ਰਹੇ ਹਨ ਉਹ ਬਖ਼ਸ਼ੇ ਨਹੀਂ ਜਾਣਗੇ । ਇਸ ਸੰਬੰਧੀ ਉਹ ਜਾਂਚ ਕਰਵਾਉਣਗੇ ਅਤੇ ਜਲ ਰਿਜ਼ਲਟ ਦੇਣਗੇ ।
ਪਿਛਲੀ ਖ਼ਬਰ ਐਸ.ਡੀ.ਐਮ. ਜਸਜੀਤ ਸਿੰਘ ਦੀ ਨਿਵੇਕਲੀ ਪਹਿਲ, ਪਰਾਲੀ ਨਾ ਸਾਡ਼ਨ ਵਾਲੇ ਪਿੰਡਾਂ ਦੇ ਬੱਚਿਆਂ ਨੂੰ ਮਿਲੇਗਾ ਸੁਨਹਿਰੀ ਭਵਿੱਖ... ਅਗਲੀ ਖ਼ਬਰ ਦੇਸੀ ਪਿਸਟਲ ਤੇ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।