26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਜੋਗਿੰਦਰ ਪਾਲ ਭਬਿਆਣਾ ਦੀ ਅੰਤਿਮ ਅਰਦਾਸ ਵਿਚ ਪੰਜਾਬ ਭਰ ਤੋਂ ਪੁੱਜੀਆਂ ਸ਼ਖ਼ਸੀਅਤਾਂ

ਫਗਵਾਡ਼ਾ, 25 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸਮਾਜਿਕ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਜਰਮਨ ਨਿਵਾਸੀ ਰਾਜ ਕੁਮਾਰ ਘੇਡ਼ਾ ਦੇ ਪਿਤਾ ਸਾਬਕਾ ਸਰਪੰਚ ਜੋਗਿੰਦਰ ਪਾਲ ਭਬਿਆਣਾ ਜੋ ਬੀਤੇ ਦਿਨੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾ ਵਿਚ ਜਾ ਬਿਰਾਜੇ ਸਨ ਦੇ ਨਮਿੱਤ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਉਨ੍ਹਾਂ ਦੇ ਨਿਵਾਸ ਅਸਥਾਨ ਭਬਿਆਣਾ ਵਿਖੇ ਹੋਈ। ਇਸ ਮੌਕੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਪਰਿਵਾਰ ਦੀ ਚਡ਼੍ਹਦੀ ਕਲਾ ਦੀ ਅਰਦਾਸ ਕੀਤੀ ਅਤੇ ਵਿੱਛਡ਼ੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾ ਵਿਚ ਨਿਵਾਸ ਬਖ਼ਸ਼ਣ ਦੀ ਅਰਦਾਸ ਕੀਤੀ ।

ਅਜੀਤ ਡੈਸਕ 26-10-2026
ਫਗਵਾਡ਼ਾ, 25 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸਮਾਜਿਕ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਜਰਮਨ ਨਿਵਾਸੀ ਰਾਜ ਕੁਮਾਰ ਘੇਡ਼ਾ ਦੇ ਪਿਤਾ ਸਾਬਕਾ ਸਰਪੰਚ ਜੋਗਿੰਦਰ ਪਾਲ ਭਬਿਆਣਾ ਜੋ ਬੀਤੇ ਦਿਨੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾ ਵਿਚ ਜਾ ਬਿਰਾਜੇ ਸਨ ਦੇ ਨਮਿੱਤ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਉਨ੍ਹਾਂ ਦੇ ਨਿਵਾਸ ਅਸਥਾਨ ਭਬਿਆਣਾ ਵਿਖੇ ਹੋਈ। ਇਸ ਮੌਕੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਪਰਿਵਾਰ ਦੀ ਚਡ਼੍ਹਦੀ ਕਲਾ ਦੀ ਅਰਦਾਸ ਕੀਤੀ ਅਤੇ ਵਿੱਛਡ਼ੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾ ਵਿਚ ਨਿਵਾਸ ਬਖ਼ਸ਼ਣ ਦੀ ਅਰਦਾਸ ਕੀਤੀ । ਇਸ ਮੌਕੇ ਤੇ ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ । ਘੇਡ਼ਾ ਪਰਿਵਾਰ ਨਾਲ ਇਸ ਦੁੱਖ ਦੀ ਘਡ਼ੀ ਵਿਚ ਸ਼ਰੀਕ ਹੋਣ ਪੁੱਜੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਜੋਗਿੰਦਰ ਪਾਲ ਇੱਕ ਸੰਸਥਾ ਸਨ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਵਿਚ ਵੀ ਨਾਂਅ ਕਮਾਇਆ ਅਤੇ ਉਨ੍ਹਾਂ ਨੇ ਸਮਾਜਿਕ ਅਤੇ ਧਾਰਮਿਕ ਕੰਮਾਂ ਵਿਚ ਵੱਧ ਚਡ਼੍ਹਕੇ ਹਿੱਸਾ ਲਿਆ। ਅੰਤ ਵਿਚ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਨੇ ਘੇਡ਼ਾ ਪਰਿਵਾਰ ਵਲੋਂ ਦੁੱਖ ਸਾਂਝਾ ਕਰਨ ਪੁੱਜੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਦੁੱਖ ਵੰਡਾਇਆ ਘੱਟਦਾ ਅਤੇ ਸੁੱਖ ਵੰਡਾਇਆ ਵੱਧਦਾ ਹੈ। ਇਸ ਮੌਕੇ ਤੇ ਸੰਤ ਜਸਵੰਤ ਸਿੰਘ ਠੱਕਰਵਾਲ, ਸੰਤ ਪ੍ਰੀਤਮ ਸਿੰਘ ਡੁਮੇਲੀ, ਸੰਤ ਪ੍ਰੀਤਮ ਦਾਸ ਕਠਾਰ ਵਾਲੇ, ਸੰਤ ਰਣਜੀਤ ਸਿੰਘ ਸੂਸਾ, ਸੰਤ ਹਰਜਿੰਦਰ ਸਿੰਘ ਚਾਹ ਵਾਲਿਆਂ ਵਲੋਂ ਇਲਾਵਾ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤੀ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ ।
ਪਿਛਲੀ ਖ਼ਬਰ 70ਵੀਂ ਪੰਜਾਬ ਰਾਜ ਸਕੂਲ ਕਬੱਡੀ ਨੈਸ਼ਨਲ ਸਟਾਈਲ ਚੈਂਪੀਅਨਸ਼ਿਪ ਵਿਚ ਰੋਪਡ਼ ਜ਼ਿਲ੍ਹੇ ਦੀ ਲਡ਼ਕਿਆਂ ਦੀ ਟੀਮ ਜੇਤੂ ਰਹੀ ਅਗਲੀ ਖ਼ਬਰ ਆਈਸ ਸਮੇਤ ਇਕ ਔਰਤ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।