25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਹਰਿਗੋਬਿੰਦ ਨਗਰ ’ਚ ਨਸ਼ੇ ਦੇ ਸ਼ੱਕੀ ਵਿਅਕਤੀ ਨੇ ਪਾਈ ਦਹਿਸ਼ਤ, ਲੋਕਾਂ ਤੇ ਪੀਸੀਆਰ ਮੁਲਾਜ਼ਮਾਂ ਨੇ ਪਿੱਛਾ ਕਰ ਕੇ ਕਾਬੂ ਕੀਤਾ

ਫਗਵਾਡ਼ਾ, 24 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਹਰਗੋਬਿੰਦ ਨਗਰ ’ਚ ਅੱਜ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਨਸ਼ਾ ਕਰਨ ਦੇ ਸ਼ੱਕ ਹੇਠ ਇੱਕ ਵਿਅਕਤੀ ਕਥਿਤ ਤੌਰ ’ਤੇ ਇੱਕ ਰਿਹਾਇਸ਼ੀ ਮਕਾਨ ’ਚ ਦਾਖ਼ਲ ਹੋ ਗਿਆ ਤੇ ਲੋਕਾਂ ਤੋਂ ਬਚਣ ਲਈ ਇੱਕ ਮਕਾਨ ਤੋਂ ਦੂਜੇ ਮਕਾਨ ਵਿਚ ਛਾਲਾਂ ਮਾਰਦਾ ਰਿਹਾ । ਕਰੀਬ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਪਿੱਛੇ ਦੌਰਾਨ ਸਥਾਨਕ ਵਸਨੀਕਾਂ ਅਤੇ ਪੀਸੀਆਰ ਮੁਲਾਜ਼ਮਾਂ ਨੇ ਸਾਂਝੇ ਯਤਨਾਂ ਨਾਲ ਉਸ ਨੂੰ ਕਾਬੂ ਕਰ ਲਿਆ।

ਅਜੀਤ ਡੈਸਕ 25-10-2026
ਫਗਵਾਡ਼ਾ, 24 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਹਰਗੋਬਿੰਦ ਨਗਰ ’ਚ ਅੱਜ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਨਸ਼ਾ ਕਰਨ ਦੇ ਸ਼ੱਕ ਹੇਠ ਇੱਕ ਵਿਅਕਤੀ ਕਥਿਤ ਤੌਰ ’ਤੇ ਇੱਕ ਰਿਹਾਇਸ਼ੀ ਮਕਾਨ ’ਚ ਦਾਖ਼ਲ ਹੋ ਗਿਆ ਤੇ ਲੋਕਾਂ ਤੋਂ ਬਚਣ ਲਈ ਇੱਕ ਮਕਾਨ ਤੋਂ ਦੂਜੇ ਮਕਾਨ ਵਿਚ ਛਾਲਾਂ ਮਾਰਦਾ ਰਿਹਾ । ਕਰੀਬ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਪਿੱਛੇ ਦੌਰਾਨ ਸਥਾਨਕ ਵਸਨੀਕਾਂ ਅਤੇ ਪੀਸੀਆਰ ਮੁਲਾਜ਼ਮਾਂ ਨੇ ਸਾਂਝੇ ਯਤਨਾਂ ਨਾਲ ਉਸ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ, ਇਲਾਕਾ ਵਾਸੀਆਂ ਨੇ ਜਦੋਂ ਉਕਤ ਵਿਅਕਤੀ ਨੂੰ ਮਕਾਨ ਦੇ ਅੰਦਰ ਦੇਖਿਆ ਤਾਂ ਉਨ੍ਹਾਂ ਇਸ ਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਸਥਾਨਕ ਨੌਜਵਾਨਾਂ ਦੀ ਮਦਦ ਨਾਲ ਮਕਾਨਾਂ ਦੀ ਤਲਾਸ਼ੀ ਲਈ ਤੇ ਆਖ਼ਿਰਕਾਰ ਉਸ ਵਿਅਕਤੀ ਨੂੰ ਕਾਬੂ ਕਰ ਲਿਆ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ, ਵਿਅਕਤੀ ਦੀ ਹਾਲਤ ਨਸ਼ੇ ’ਚ ਹੋਣ ਵਰਗੀ ਲੱਗ ਰਹੀ ਸੀ ਅਤੇ ਉਸ ਕੋਲੋਂ ਇੱਕ ਖਾਲੀ ਸਰਿੰਜ ਵੀ ਮਿਲਣ ਦੀ ਗੱਲ ਕਹੀ ਗਈ। ਇਸ ਕਾਰਨ ਉਸ ਵੱਲੋਂ ਨਸ਼ੇ ਦਾ ਟੀਕਾ ਲਗਾਉਣ ਦਾ ਸ਼ੱਕ ਜਤਾਇਆ ਗਿਆ, ਹਾਲਾਂਕਿ ਉਸ ਦੇ ਨਸ਼ੇ ਦੀ ਹਾਲਤ ਜਾਂ ਕਿਸੇ ਪਦਾਰਥ ਦੇ ਸੇਵਨ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਉਹ ਕਿਸ ਤਰ੍ਹਾਂ ਮਕਾਨ ’ਚ ਦਾਖ਼ਲ ਹੋਇਆ ਤੇ ਇੱਕ ਮਕਾਨ ਤੋਂ ਦੂਜੇ ਮਕਾਨ ’ਚ ਕਿਵੇਂ ਪਹੁੰਚਿਆ, ਇਸ ਬਾਰੇ ਵੀ ਸਪਸ਼ਟ ਜਾਣਕਾਰੀ ਨਹੀਂ ਮਿਲ ਸਕੀ।
ਪਿਛਲੀ ਖ਼ਬਰ ਹੈਰੋਇਨ ਸਣੇ ਇੱਕ ਵਿਅਕਤੀ ਕਾਬੂ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਯੁਵਰਾਜ ਭੁਪਿੰਦਰ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।