13 ਸਾਲ ਤੋਂ ਪੜ੍ਹਾਈ ਤੇ ਹੋਰ ਮੁਕਾਬਲਿਆਂ ’ਚ ਅੱਵਲ ਰਹੀ ਜੈਸਮੀਨ ਕੌਰ ਦਾ ਇਟਲੀ ਦੇ ਰਾਸ਼ਟਰਪਤੀ ਵਲੋਂ ਸਨਮਾਨ
ਕਾਲਾ ਸੰਘਿਆਂ, 23 ਅਕਤੂਬਰ (ਬਲਜੀਤ ਸਿੰਘ ਸੰਘਾ)-ਪੰਜਾਬੀਆਂ ਦੀਆਂ ਵਿਸ਼ਵ ਪੱਧਰ ਤੇ ਕੀਤੀਆਂ ਪ੍ਰਾਪਤੀਆਂ ਤੋਂ ਦੁਨੀਆ ਬਾਖੂਬੀ ਵਾਕਫ਼ ਹੈ ਅਤੇ ਵਿਦੇਸ਼ਾਂ ਦੀ ਧਰਤੀ ਤੇ ਪੰਜਾਬੀਆਂ ਦੀਆਂ ਵੱਡੀਆਂ ਪ੍ਰਾਪਤੀਆਂ ਵਿਚ ਇੱਕ ਹੋਰ ਸੁਨਹਿਰੀ ਅਧਿਆਇ ਉਸ ਸਮੇਂ ਜੁੜਿਆ ਜਦੋਂ ਕਪੂਰਥਲਾ ਦੇ ਪਿੰਡ ਸੁੰਨੜਵਾਲ ਦੇ ਪਰਿਵਾਰ ਤੇ ਪਿਤਾ ਜਸਵੰਤ ਸਿੰਘ, ਮਾਤਾ ਮਨਜੀਤ ਕੌਰ ਧੀ ਜੈਸਮੀਨ ਕੌਰ ਨੇ ਆਪਣੀ ਅਥੱਕ ਮਿਹਨਤ ਅਤੇ ਲਗਨ ਸਦਕਾ ਸੂਬੇ ਅਤੇ ਦੇਸ਼ ਕੌਮ ਦਾ ਨਾਮ ਉੱਚਾ ਕਰਦਿਆਂ ਮੈਡੀਕਲ ਦੀ ਪੜ੍ਹਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਵਲ ਦਰਜਾ ਪ੍ਰਾਪਤ ਕਰਨ ਲਈ ਇਟਲੀ ਦੇ ਰਾਸ਼ਟਰਪਤੀ ਸੇਰਜੀਓ ਮੱਤਾਰੇਲਾ ਵੱਲੋਂ ਜੈਸਮੀਨ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ | ਜੈਸਮੀਨ ਕੌਰ ਪਿਛਲੇ ਲਗਾਤਾਰ 13 ਸਾਲਾਂ ਤੋਂ ਪੜ੍ਹਾਈ ਵਿਚੋਂ ਅੱਵਲ ਆ ਰਹੀ ਹੈ ਅਤੇ ਯੂਰਪੀਅਨ ਯੂਨੀਅਨ ਪਾਰਲੀਮੈਂਟ ਦੀ ਮੈਂਬਰ ਵੀ ਰਹਿ ਚੁੱਕੀ ਹੈ ਅਤੇ ਇਟਲੀ ਦੇ ਸਕੂਲਾਂ ਦੀਆਂ ਸਕੂਲੀ ਓਲੰਪੀਅਨ ਖੇਡਾਂ ਵਿਚ ਵੀ ਅੱਵਲ ਰਹਿ ਚੁੱਕੀ ਹੈ | ਇਸ ਮੌਕੇ ਜੈਸਮੀਨ ਕੌਰ ਨੇ ਕਿਹਾ ਕਿ ਮੈਨੂੰ ਵਿਦੇਸ਼ੀ ਧਰਤੀ ਤੇ ਪੜ੍ਹਾਈ ਦੇ ਮੁਸ਼ਕਲ ਪੜਾਅ ਨੂੰ ਪਾਰ ਕਰਨ ਲਈ ਦਿਨ-ਰਾਤ ਦੀ ਸਖ਼ਤ ਮਿਹਨਤ, ਦਿ੍ੜ੍ਹ ਇਰਾਦੇ ਅਤੇ ਪਰਿਵਾਰ ਦਾ ਭਰਪੂਰ ਸਹਿਯੋਗ ਰਿਹਾ | ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਵਿਚ ਖ਼ਾਸਕਰ ਪਿੰਡਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਲੜਕੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਤੇ ਅੱਗੇ ਆਉਣ ਦੇ ਮੌਕੇ ਦੇਣ | ਜੈਸਮੀਨ ਦੀ ਵਡਮੁੱਲੀ ਪ੍ਰਾਪਤੀ ਦਾ ਪਤਾ ਲੱਗਣ ਤੇ ਜੈਸਮੀਨ ਦੇ ਪਰਿਵਾਰ ਤੇ ਪਿੰਡ ਸੁੰਨੜਵਾਲ, ਕਾਲ਼ਾ ਸੰਘਿਆਂ ਤੇ ਹੋਰ ਨੇੜਲੇ ਪਿੰਡਾਂ ਵਿਚ ਚਰਚਾ ਦੇ ਨਾਲ਼ ਨਾਲ਼ ਖੁਸ਼ੀ ਦੀ ਦੌੜ ਗਈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁੱਝ ਸਾਲ ਪਹਿਲਾਂ ਜੈਸਮੀਨ ਦੀ ਵੱਡੀ ਭੈਣ ਨੂੰ ਵੀ ਇਟਲੀ ਦੇ ਰਾਸ਼ਟਰਪਤੀ ਦੁਆਰਾ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਇਟਲੀ ਦੇ ਰਾਸ਼ਟਰਪਤੀ ਵੱਲੋਂ ਜੈਸਮੀਨ ਨੂੰ ਮਿਲਿਆ ਇਹ ਸਨਮਾਨ ਗਵਾਹੀ ਭਰਦਾ ਹੈ ਕਿ ਜੇਕਰ ਨੌਜਵਾਨਾਂ ਵਿਚ ਹੌਸਲਾ ਅਤੇ ਕੁੱਝ ਕਰ ਦਿਖਾਉਣ ਦਾ ਜਜ਼ਬਾ ਹੋਵੇ, ਤਾਂ ਉਹ ਕਿਸੇ ਵੀ ਮੁਕਾਮ ਨੂੰ ਸਰ ਕਰ ਸਕਦੇ ਹਨ | ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਬਰਾਮਦ ਕਪੂਰਥਲਾ, 23 ਅਕਤੂਬਰ (ਸਡਾਨਾ)-ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਨੂੰ ਲੈ ਕੇ ਕੋਤਵਾਲੀ ਪੁਲਿਸ ਨੇ ਦੋ ਹਵਾਲਾਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਸਤਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਅਚਨਚੇਤ ਤਲਾਸ਼ੀ ਦੌਰਾਨ ਦੋ ਮੋਬਾਈਲ ਫ਼ੋਨ ਬਰਾਮਦ ਹੋਏ, ਜਿਸ ਤਹਿਤ ਹਵਾਲਾਤੀ ਗੁਰਜੀਤ ਸਿੰਘ, ਵਾਸੀ ਤਲਵੰਡੀ ਚੌਧਰੀਆਂ ਤੇ ਹਵਾਲਾਤੀ ਸਚਿਨ ਕੁਮਾਰ ਵਾਸੀ ਨਕੋਦਰ ਨੂੰ ਨਾਮਜ਼ਦ ਕੀਤਾ ਗਿਆ ਹੈ | ਜਿਨ੍ਹਾਂ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆ ਕਿ ਹੋਰ ਪੁੱਛਗਿੱਛ ਕੀਤੀ ਜਾਵੇਗੀ |