ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ’ਚ ਬੱਚਿਆਂ ਦੇ ਨੈਤਿਕ ਅਤੇ ਬੌਧਿਕ ਵਿਕਾਸ ਲਈ ਸੈਮੀਨਾਰ ਕਰਵਾਇਆ
ਸੁਲਤਾਨਪੁਰ ਲੋਧੀ, 22 ਅਕਤੂਬਰ (ਥਿੰਦ)-ਵਿਦਿਆਰਥੀਆਂ ਦੇ ਮਨਾਂ ’ਚ ਚੰਗੀਆਂ ਕਦਰਾਂ ਕੀਮਤਾਂ ਵਿਕਸਿਤ ਕਰਨ ਦੇ ਉਦੇਸ਼ ਨਾਲ ਪਿ੍ੰਸੀਪਲ ਮੋਨਾ ਘਈ ਦੀ ਅਗਵਾਈ ਹੇਠ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਵਿਚ ਕਰਵਾਏ ਵਿਸ਼ੇਸ਼ ਸੈਮੀਨਾਰ ਦੌਰਾਨ ਸਹਿਜ ਪਾਠ ਸੇਵਾ ਸੁਸਾਇਟੀ ਦੇ ਬਹੁਤ ਹੀ ਸੁਲਝੇ ਹੋਏ ਅਤੇ ਤਜਰਬੇਕਾਰ ਲੈਕਚਰਾਰ ਦਿਲਬਾਗ ਸਿੰਘ ਤੇ ਹਰਪ੍ਰੀਤ ਕੌਰ ਵਲੋਂ ਬੱਚਿਆਂ ਨੂੰ ਆਪਣੇ ਬੌਧਿਕ ਅਤੇ ਆਤਮਿਕ ਵਿਕਾਸ ਲਈ ਸਿੱਖਿਆ ਭਰਪੂਰ ਗਿਆਨ ਦਿੱਤਾ ਗਿਆ | ਜਿਸ ’ਚ ਦਿਲਬਾਗ ਸਿੰਘ ਵਲੋਂ ਬੱਚਿਆਂ ਨੂੰ ਆਪਣੇ ਮਨ ਅਤੇ ਆਤਮਾ ਨੂੰ ਪਵਿੱਤਰ ਕਰਨ ਲਈ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਜੋ ਕਿ ਅੱਜ ਦੇ ਸਮੇਂ ਦੀ ਲੋੜ ਤੇ ਮੰਗ ਹੈ | ਉਨ੍ਹਾਂ ਵਲੋਂ ਸਿੱਖ ਧਰਮ ਵਿਚ ਅੰਮਿ੍ਤ ਛਕਣ ਤੇ ਪੰਜਾਂ ਕਕਾਰਾਂ ਦੀ ਮਹਾਨਤਾ ਤੇ ਮਨੁੱਖੀ ਕਦਰਾਂ ਕੀਮਤਾਂ ਦੀ ਮਹੱਤਤਾ ਤੋਂ ਸਭ ਨੂੰ ਜਾਣੂ ਕਰਵਾਇਆ | ਪਿ੍ੰਸੀਪਲ ਮੋਨਾ ਘਈ ਵਲੋਂ ਸਹਿਜ ਪਾਠ ਸੇਵਾ ਸੁਸਾਇਟੀ ਤੋਂ ਆਏ ਮਹਿਮਾਨ ਲੈਕਚਰਾਰ ਦਿਲਬਾਗ ਸਿੰਘ ਤੇ ਹਰਪ੍ਰੀਤ ਕੌਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ | ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਜੱਜ ਵਲੋਂ ਪਿ੍ੰਸੀਪਲ ਮੋਨਾ ਘਈ ਦੀ ਅਜਿਹੇ ਵਿਸ਼ੇਸ਼ ਪ੍ਰਕਾਰ ਦੇ ਸੈਮੀਨਾਰ ਕਰਵਾਉਣ ਦੀ ਬਹੁਤ ਸ਼ਲਾਘਾ ਕੀਤੀ ਗਈ ਅਤੇ ਅੱਗੇ ਤੋਂ ਬੱਚਿਆਂ ਲਈ ਅਜਿਹੇ ਲੋੜੀਂਦੇ ਸੈਮੀਨਾਰ ਕਰਵਾਉਣ ਲਈ ਕੋਸ਼ਿਸ਼ ਕਰਦੇ ਰਹਿਣ ਲਈ ਕਿਹਾ | ਇਸ ਮੌਕੇ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਾਇਸ ਪੈ੍ਰਜ਼ੀਡੈਂਟ ਕੁਲਵਿੰਦਰ ਸਿੰਘ ਜੱਜ, ਅਸਿਸਟੈਂਟ ਮੈਨੇਜਿੰਗ ਡਾਇਰੈਕਟਰ ਸ.
ਇ
ਇਲਾਕੇ ਦੀ ਪ੍ਰਸਿੱਧ ਸੰਸਥਾ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਗਏ ਸੈਮੀਨਾਰ ਦਾ ਦਿ੍ਸ਼ | ਤਸਵੀਰ. ਲਾਡੀ ਸਟੂਡੀਓ
23-10-2026
ਸੁਲਤਾਨਪੁਰ ਲੋਧੀ, 22 ਅਕਤੂਬਰ (ਥਿੰਦ)-ਵਿਦਿਆਰਥੀਆਂ ਦੇ ਮਨਾਂ ’ਚ ਚੰਗੀਆਂ ਕਦਰਾਂ ਕੀਮਤਾਂ ਵਿਕਸਿਤ ਕਰਨ ਦੇ ਉਦੇਸ਼ ਨਾਲ ਪਿ੍ੰਸੀਪਲ ਮੋਨਾ ਘਈ ਦੀ ਅਗਵਾਈ ਹੇਠ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਵਿਚ ਕਰਵਾਏ ਵਿਸ਼ੇਸ਼ ਸੈਮੀਨਾਰ ਦੌਰਾਨ ਸਹਿਜ ਪਾਠ ਸੇਵਾ ਸੁਸਾਇਟੀ ਦੇ ਬਹੁਤ ਹੀ ਸੁਲਝੇ ਹੋਏ ਅਤੇ ਤਜਰਬੇਕਾਰ ਲੈਕਚਰਾਰ ਦਿਲਬਾਗ ਸਿੰਘ ਤੇ ਹਰਪ੍ਰੀਤ ਕੌਰ ਵਲੋਂ ਬੱਚਿਆਂ ਨੂੰ ਆਪਣੇ ਬੌਧਿਕ ਅਤੇ ਆਤਮਿਕ ਵਿਕਾਸ ਲਈ ਸਿੱਖਿਆ ਭਰਪੂਰ ਗਿਆਨ ਦਿੱਤਾ ਗਿਆ | ਜਿਸ ’ਚ ਦਿਲਬਾਗ ਸਿੰਘ ਵਲੋਂ ਬੱਚਿਆਂ ਨੂੰ ਆਪਣੇ ਮਨ ਅਤੇ ਆਤਮਾ ਨੂੰ ਪਵਿੱਤਰ ਕਰਨ ਲਈ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਜੋ ਕਿ ਅੱਜ ਦੇ ਸਮੇਂ ਦੀ ਲੋੜ ਤੇ ਮੰਗ ਹੈ | ਉਨ੍ਹਾਂ ਵਲੋਂ ਸਿੱਖ ਧਰਮ ਵਿਚ ਅੰਮਿ੍ਤ ਛਕਣ ਤੇ ਪੰਜਾਂ ਕਕਾਰਾਂ ਦੀ ਮਹਾਨਤਾ ਤੇ ਮਨੁੱਖੀ ਕਦਰਾਂ ਕੀਮਤਾਂ ਦੀ ਮਹੱਤਤਾ ਤੋਂ ਸਭ ਨੂੰ ਜਾਣੂ ਕਰਵਾਇਆ | ਪਿ੍ੰਸੀਪਲ ਮੋਨਾ ਘਈ ਵਲੋਂ ਸਹਿਜ ਪਾਠ ਸੇਵਾ ਸੁਸਾਇਟੀ ਤੋਂ ਆਏ ਮਹਿਮਾਨ ਲੈਕਚਰਾਰ ਦਿਲਬਾਗ ਸਿੰਘ ਤੇ ਹਰਪ੍ਰੀਤ ਕੌਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ | ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਜੱਜ ਵਲੋਂ ਪਿ੍ੰਸੀਪਲ ਮੋਨਾ ਘਈ ਦੀ ਅਜਿਹੇ ਵਿਸ਼ੇਸ਼ ਪ੍ਰਕਾਰ ਦੇ ਸੈਮੀਨਾਰ ਕਰਵਾਉਣ ਦੀ ਬਹੁਤ ਸ਼ਲਾਘਾ ਕੀਤੀ ਗਈ ਅਤੇ ਅੱਗੇ ਤੋਂ ਬੱਚਿਆਂ ਲਈ ਅਜਿਹੇ ਲੋੜੀਂਦੇ ਸੈਮੀਨਾਰ ਕਰਵਾਉਣ ਲਈ ਕੋਸ਼ਿਸ਼ ਕਰਦੇ ਰਹਿਣ ਲਈ ਕਿਹਾ | ਇਸ ਮੌਕੇ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਾਇਸ ਪੈ੍ਰਜ਼ੀਡੈਂਟ ਕੁਲਵਿੰਦਰ ਸਿੰਘ ਜੱਜ, ਅਸਿਸਟੈਂਟ ਮੈਨੇਜਿੰਗ ਡਾਇਰੈਕਟਰ ਸ. ਪ੍ਰਗਟ ਸਿੰਘ ਜੱਜ, ਸਕੂਲ ਦੇ ਕੋਆਰਡੀਨੇਟਰ ਅਵਤਾਰ ਸਿੰਘ ਅਤੇ ਸ਼ਵੇਤਾ, ਬਲਜਿੰਦਰ ਕੌਰ , ਅਕੈਡਮਿਕ ਡੀਨ ਸਿਮਰਜੀਤ ਕੋਰ, ਐਕਟੀਵਿਟੀ ਕੋਆਰਡੀਨੇਟਰ ਸ਼ਾਇਨਜੋਤ ਕੌਰ, ਸਲੋਨੀ ਅਰੋੜਾ, ਧਾਰਮਿਕ ਐਕਟੀਵਿਟੀ ਇੰਚਾਰਜ ਰਮਨਦੀਪ ਸਿੰਘ ਅਤੇ ਸਟਾਫ਼ ਮੈਂਬਰ ਪਿ੍ਤਪਾਲ ਸਿੰਘ, ਸੁਨੀਲ ਦੱਤ ਕਾਲੀਆ, ਰਾਜਵਿੰਦਰ ਕੌਰ ਆਦਿ ਵਿਦਿਆਰਥੀਆਂ ਨਾਲ ਮੌਜੂਦ ਸਨ |