ਇੰਪਰੂਵਮੈਂਟ ਟਰੱਸਟ ਦੇ ਨੋਟਿਸਾਂ ਬਾਰੇ ਚੱਬੇਵਾਲ ਦੇ ਬਿਆਨ ਦੀ ਸੋਮ ਪ੍ਰਕਾਸ਼ ਵਲੋਂ ਨਿੰਦਾ
ਫਗਵਾੜਾ, 22 ਅਕਤੂਬਰ (ਹਰਜੋਤ ਸਿੰਘ ਚਾਨਾ)-ਮੈਂਬਰ ਪਾਰਲੀਮੈਂਟ ਤੇ ਆਪ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਇੰਪਰੂਵਮੈਂਟ ਟਰੱਸਟ ਵੱਲੋਂ ਆਏ ਨੋਟਿਸਾਂ ਦੀ ਪ੍ਰਵਾਹ ਨਾ ਕਰਨ ਦੇ ਦਿੱਤੇ ਬਿਆਨ ਦੀ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਨਿੰਦਿਆ ਕੀਤੀ ਹੈ | ਅੱਜ ਇੱਥੇ ਜਾਰੀ ਬਿਆਨ ’ਚ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦੁਸਹਿਰੇ ਵਾਲੇ ਦਿਨ ਬਹੁਤ ਹੀ ਗੈਰ ਜਿੰਮੇਵਾਰਨਾਂ ਤੇ ਲੋਕਾਂ ਨੂੰ ਨਾਜਾਇਜ਼ ਕਬਜ਼ੇ ਕਰਨ ਲਈ ਉਕਸਾਉਣ ਵਾਲਾ ਬਿਆਨ ਦਿੱਤਾ ਹੈ | ਉਨ੍ਹਾਂ ਕਿਹਾ ਕਿ ਚੱਬੇਵਾਲ ਨੂੰ ਅਜਿਹਾ ਗੈਰ ਜਿੰਮੇਵਾਰਨਾਂ ਭਾਸ਼ਣ ਦੇਣ ਤੋਂ ਪਹਿਲਾ ਤੱਥਾਂ ਦੀ ਜਾਂਚ ਕਰਕੇ ਜਾਣਕਾਰੀ ਲੈਣੀ ਚਾਹੀਦੀ ਸੀ | ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਲੋਕਾਂ ਨੂੰ ਗੈਰ ਕਾਨੂੰਨੀ ਕੰਮ ਕਰਨ ਲਈ ਉਕਸਾਉਣਾ ਨਹੀਂ ਚਾਹੀਦਾ |
ਅਜੀਤ ਡੈਸਕ
23-10-2026