20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਨਨਕਾਣਾ ਸਾਹਿਬ ਸਕੂਲ ’ਚ ਦੁਸਹਿਰੇ ਦਾ ਤਿਉਹਾਰ ਮਨਾਇਆ

ਸੁਲਤਾਨਪੁਰ ਲੋਧੀ, 19 ਅਕਤੂਬਰ (ਥਿੰਦ, ਹੈਪੀ)-ਨਨਕਾਣਾ ਸਾਹਿਬ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਸੁਲਤਾਨਪੁਰ ਲੋਧੀ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਕੂਲ ਡਾਇਰੈਕਟਰ ਇੰਜ: ਹਰਨਿਆਮਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ | ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਸਮਾਗਮ ’ਚ ਭਾਗ ਲਿਆ | ਉਨ੍ਹਾਂ ਨੇ ਸੁੰਦਰ ਕਵਿਤਾਵਾਂ, ਪ੍ਰੇਰਨਾਦਾਇਕ ਭਾਸ਼ਨਾਂ ਤੇ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਦੁਸਹਿਰੇ ਦੇ ਤਿਉਹਾਰ ਦੀ ਮਹੱਤਤਾ ਨੂੰ ਦਰਸਾਇਆ | ਪਿ੍ੰਸੀਪਲ ਨਿਧੀ ਸੰਗੋਤਰਾ ਨੇ ਵਿਦਿਆਰਥੀਆਂ ਨੂੰ ਚੰਗੇ ਸੰਸਕਾਰ ਅਪਣਾਉਣ, ਸੱਚਾਈ ਦੇ ਰਾਹ ’ਤੇ ਚੱਲਣ ਤੇ ਆਪਣੇ ਜੀਵਨ ’ਚੋਂ ਗੁੱਸੇ, ਹੰਕਾਰ, ਲਾਲਚ ਵਰਗੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਕਿਹਾ ਕਿ ਦੁਸਹਿਰੇ ਦਾ ਅਸਲ ਸੰਦੇਸ਼ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖ਼ਤਮ ਕਰਕੇ ਨੇਕੀ ਤੇ ਸੱਚਾਈ ਨੂੰ ਅਪਣਾਉਣਾ ਹੈ | ਇਸ ਮੌਕੇ ਪ੍ਰਵੀਨ ਕੁਮਾਰੀ, ਮੋਨਿਕਾ, ਅਮਨਪ੍ਰੀਤ ਕੌਰ, ਮਨਦੀਪ, ਸਮਰਜੀਤ, ਕੋਮਲਪ੍ਰੀਤ, ਪਵਨਪ੍ਰੀਤ, ਬਲਜੀਤ ਕੌਰ, ਸੋਨੂੰ ਸੁਨਾਰ, ਸਤਵਿੰਦਰ ਕੌਰ ਅਤੇ ਹਰਪ੍ਰੀਤ ਸਿੰਘ ਹਾਜ਼ਰ ਸਨ | ਗੁਰੂ ਨਾਨਕ ਖ਼ਾਲਸਾ ਕਾਲਜ, ਸੁਲਤਾਨਪੁਰ ਲੋਧੀ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਇੰਜੀਨੀਅਰ ਸਵਰਨ ਸਿੰਘ, ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਐੱਸ. ਜੀ.

ਅਜੀਤ ਡੈਸਕ 20-10-2026
ਸੁਲਤਾਨਪੁਰ ਲੋਧੀ, 19 ਅਕਤੂਬਰ (ਥਿੰਦ, ਹੈਪੀ)-ਨਨਕਾਣਾ ਸਾਹਿਬ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਸੁਲਤਾਨਪੁਰ ਲੋਧੀ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਕੂਲ ਡਾਇਰੈਕਟਰ ਇੰਜ: ਹਰਨਿਆਮਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ | ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਸਮਾਗਮ ’ਚ ਭਾਗ ਲਿਆ | ਉਨ੍ਹਾਂ ਨੇ ਸੁੰਦਰ ਕਵਿਤਾਵਾਂ, ਪ੍ਰੇਰਨਾਦਾਇਕ ਭਾਸ਼ਨਾਂ ਤੇ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਦੁਸਹਿਰੇ ਦੇ ਤਿਉਹਾਰ ਦੀ ਮਹੱਤਤਾ ਨੂੰ ਦਰਸਾਇਆ | ਪਿ੍ੰਸੀਪਲ ਨਿਧੀ ਸੰਗੋਤਰਾ ਨੇ ਵਿਦਿਆਰਥੀਆਂ ਨੂੰ ਚੰਗੇ ਸੰਸਕਾਰ ਅਪਣਾਉਣ, ਸੱਚਾਈ ਦੇ ਰਾਹ ’ਤੇ ਚੱਲਣ ਤੇ ਆਪਣੇ ਜੀਵਨ ’ਚੋਂ ਗੁੱਸੇ, ਹੰਕਾਰ, ਲਾਲਚ ਵਰਗੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਕਿਹਾ ਕਿ ਦੁਸਹਿਰੇ ਦਾ ਅਸਲ ਸੰਦੇਸ਼ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖ਼ਤਮ ਕਰਕੇ ਨੇਕੀ ਤੇ ਸੱਚਾਈ ਨੂੰ ਅਪਣਾਉਣਾ ਹੈ | ਇਸ ਮੌਕੇ ਪ੍ਰਵੀਨ ਕੁਮਾਰੀ, ਮੋਨਿਕਾ, ਅਮਨਪ੍ਰੀਤ ਕੌਰ, ਮਨਦੀਪ, ਸਮਰਜੀਤ, ਕੋਮਲਪ੍ਰੀਤ, ਪਵਨਪ੍ਰੀਤ, ਬਲਜੀਤ ਕੌਰ, ਸੋਨੂੰ ਸੁਨਾਰ, ਸਤਵਿੰਦਰ ਕੌਰ ਅਤੇ ਹਰਪ੍ਰੀਤ ਸਿੰਘ ਹਾਜ਼ਰ ਸਨ | ਗੁਰੂ ਨਾਨਕ ਖ਼ਾਲਸਾ ਕਾਲਜ, ਸੁਲਤਾਨਪੁਰ ਲੋਧੀ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਇੰਜੀਨੀਅਰ ਸਵਰਨ ਸਿੰਘ, ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਐੱਸ.ਜੀ.ਪੀ.ਸੀ., ਅਤੇ ਸਕੂਲ ਦੀ ਪ੍ਰਸ਼ਾਸਕ ਇੰਜੀਨੀਅਰ ਨਿਮਰਤਾ ਕੌਰ ਨੇ ਸਭ ਦੀ ਖ਼ੁਸ਼ਹਾਲੀ, ਤਰੱਕੀ , ਸ਼ਾਂਤੀ ਅਤੇ ਸੁੱਖ-ਸਮਿ੍ੱਧੀ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਅਕਾਲ ਅਕੈਡਮੀ ਰਾਏਪੁਰ ਪੀਰ ਬਖ਼ਸ਼ ਵਾਲਾ ਵਿਖੇ ਦਾਦਾ-ਦਾਦੀ ਦਿਵਸ ਮਨਾਇਆ ਅਗਲੀ ਖ਼ਬਰ ਅਕਾਲ ਗਰੁੱਪ ਨੇ ਸੰਤ ਕਰਤਾਰ ਸਿੰਘ ਦੀ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।