ਕਪੂਰਥਲਾ, 19 ਅਕਤੂਬਰ (ਵਿ.ਪ੍ਰ.)-ਖੇਡਾਂ ਵਤਨ ਪੰਜਾਬ 2026 ਤਹਿਤ ਮੋਹਾਲੀ ਵਿਚ ਹੋਏ ਰਾਜ ਪੱਧਰੀ ਮੁਕਾਬਲੇ ਵਿਚ ਸਪੋਰਟਸ ਕਰਾਟੇ ਅਕੈਡਮੀ ਕਪੂਰਥਲਾ ਦੇ ਕਰਾਟੇਕਾ ਲਵਪ੍ਰੀਤ ਸਿੰਘ ਨੇ +84 ਕਿੱਲੋ ਤੇ 31 ਤੋਂ 40 ਕਿੱਲੋ ਭਾਰ ਉਮਰ ਵਰਗ ਵਿਚ ਤੀਜਾ ਸਥਾਨ ਹਾਸਲ ਕੀਤਾ | ਲਵਪ੍ਰੀਤ ਸਿੰਘ ਦੀ ਇਸ ਪ੍ਰਾਪਤੀ ‘ਤੇ ਜ਼ਿਲ੍ਹਾ ਖੇਡ ਅਫ਼ਸਰ ਕਪੂਰਥਲਾ ਕੁਲਵਿੰਦਰ ਸਿੰਘ ਨੇ ਉਨ੍ਹਾਂ ਦੇ ਕੋਚ ਰਾਮ ਲਖਣ ਤੇ ਸਤਿੰਦਰ ਕੁਮਾਰ ਨੂੰ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਸਪੋਰਟਸ ਕਰਾਟੇ ਅਕੈਡਮੀ ਕਪੂਰਥਲਾ ਦੇ ਕਰਾਟੇਕਾ ਵੱਖ-ਵੱਖ ਮੁਕਾਬਲਿਆਂ ਵਿਚ ਕਪੂਰਥਲਾ ਜ਼ਿਲ੍ਹੇ ਦੇ ਅਕੈਡਮੀ ਦਾ ਨਾਂਅ ਰੌਸ਼ਨ ਕਰਨਗੇ |