21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਨਵਰਾਤਰਿਆਂ ਮੌਕੇ ਭੁਲੱਥ ’ਚ ਕੰਜਕ ਪੂਜਣ ਦੀਆਂ ਰੌਣਕਾਂ

ਭੁਲੱਥ, 19 ਅਕਤੂਬਰ (ਮਨਜੀਤ ਸਿੰਘ ਰਤਨ)-ਨਵਰਾਤਰਿਆਂ ਦੇ ਪਵਿੱਤਰ ਤਿਉਹਾਰ ਮੌਕੇ ਕਸਬਾ ਭੁਲੱਥ ਵਿਚ ਕੰਜਕ ਪੂਜਣ ਦੀ ਪਰੰਪਰਾ ਸ਼ਰਧਾ ਤੇ ਉਤਸ਼ਾਹ ਨਾਲ ਨਿਭਾਈ ਗਈ | ਇਸ ਮੌਕੇ ਕਸਬੇ ਦੀਆਂ ਗਲੀਆਂ-ਮੁਹੱਲਿਆਂ ਵਿਚ ਨਿੱਕੀਆਂ-ਨਿੱਕੀਆਂ ਕੰਜਕਾਂ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ | ਸਵੇਰ ਤੋਂ ਹੀ ਘਰਾਂ ਵਿਚ ਧਾਰਮਿਕ ਮਾਹੌਲ ਬਣਿਆ ਹੋਇਆ ਸੀ ਅਤੇ ਸ਼ਰਧਾਲੂਆਂ ਨੇ ਮਾਂ ਪੂਜਾ-ਅਰਚਨਾ ਕਰਕੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ | ਨਵਰਾਤਰਿਆਂ ਦੌਰਾਨ ਕੰਜਕ ਪੂਜਣ ਦੀ ਵਿਸ਼ੇਸ਼ ਮਹੱਤਤਾ ਮੰਨੀ ਜਾਂਦੀ ਹੈ | ਇਸ ਪਰੰਪਰਾ ਤਹਿਤ ਛੋਟੀਆਂ ਬੱਚੀਆਂ ਨੂੰ ਮਾਂ ਦੁਰਗਾ ਦੇ ਨੌਂ ਸਰੂਪਾਂ ਦਾ ਪ੍ਰਤੀਕ ਮੰਨਦਿਆਂ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ | ਭੁਲੱਥ ਵਿਚ ਵੀ ਲੋਕਾਂ ਨੇ ਆਪਣੇ ਘਰਾਂ ਵਿਚ ਕੰਜਕਾਂ ਨੂੰ ਸਤਿਕਾਰ ਨਾਲ ਬੁਲਾ ਕੇ ਉਨ੍ਹਾਂ ਦੇ ਪੈਰ ਪੂਜਣ ਦੀ ਰਸਮ ਨਿਭਾਈ ਅਤੇ ਉਨ੍ਹਾਂ ਨੂੰ ਭੋਜਨ ਛਕਾਉਣ ਉਪਰੰਤ ਦਕਸ਼ਣਾ ਤੇ ਤੋਹਫ਼ੇ ਭੇਟ ਕੀਤੇ | ਕੰਜਕ ਪੂਜਣ ਨੂੰ ਲੈ ਕੇ ਬੱਚੀਆਂ ਵਿਚ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ | ਕਸਬਾ ਭੁਲੱਥ ਵਿਚ ਨਵਰਾਤਰਿਆਂ ਮੌਕੇ ਕੰਜਕ ਪੂਜਣ ਦੀਆਂ ਇਨ੍ਹਾਂ ਰੌਣਕਾਂ ਨੇ ਧਾਰਮਿਕ ਮਾਹੌਲ ਨੂੰ ਹੋਰ ਵੀ ਖ਼ੁਸ਼ਗਵਾਰ ਬਣਾ ਦਿੱਤਾ |

ਅਜੀਤ ਡੈਸਕ 20-10-2026

ਪਿਛਲੀ ਖ਼ਬਰ ਨੰਗਲ ਲੁਬਾਣਾ ’ਚ ਪਰਵਿੰਦਰ ਝੋਟਾ ਦੇ ਹੱਕ ’ਚ ਨਗਰ ਨਿਵਾਸੀਆਂ ਨੇ ਕੱਢਿਆ ਰੋਸ ਮਾਰਚ ਅਗਲੀ ਖ਼ਬਰ ਜੇਕਰ ਸਰਕਾਰ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ-ਐਸ.ਕੇ.ਐਮ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।