ਲੁਟੇਰਿਆਂ ਨੇ ਡਰਾਈਵਰ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਕੈਂਟਰ ਖੋਹਣ ਦੀ ਕੀਤੀ ਕੋਸ਼ਿਸ਼
ਭੁਲੱਥ, 14 ਅਕਤੂਬਰ (ਮਨਜੀਤ ਸਿੰਘ ਰਤਨ)-ਕਰਤਾਰਪੁਰ-ਭੁਲੱਥ ਰੋਡ ’ਤੇ ਪੈਂਦੇ ਪਿੰਡ ਪੰਡੋਰੀ ਦੇ ਨਜ਼ਦੀਕ ਇੱਕ ਕੈਂਟਰ ਚਾਲਕ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਗੱਡੀ ਖੋਹਣ ਦੀ ਵਾਰਦਾਤ ਸਾਹਮਣੇ ਆਈ ਹੈ | ਹਾਲਾਂਕਿ, ਲੋਕਾਂ ਦੀ ਮੁਸਤੈਦੀ ਸਦਕਾ ਇੱਕ ਲੁਟੇਰੇ ਨੂੰ ਮੌਕੇ ‘ਤੇ ਹੀ ਖਿਡੌਣਾ ਪਿਸਤੌਲ ਅਤੇ ਦਾਤਰ ਸਮੇਤ ਕਾਬੂ ਕਰ ਲਿਆ ਗਿਆ | ਜਦਕਿ ਉਸ ਦਾ ਦੂਜਾ ਸਾਥੀ ਫ਼ਰਾਰ ਹੋ ਗਿਆ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੈਂਟਰ ਚਾਲਕ ਅਜੇ ਕੁਮਾਰ ਪੁੱਤਰ ਮੰਗੂ ਰਾਮ, ਵਾਸੀ ਮੁਹੱਲਾ ਰਿਸ਼ੀ ਨਗਰ (ਕਰਤਾਰਪੁਰ) ਨੇ ਦੱਸਿਆ ਕਿ ਉਹ ਸਰਵਨ ਰਾਮ ਵਾਸੀ ਨੁਸੀ ਪਿੰਡ (ਜਲੰਧਰ) ਦੇ ਅਸ਼ੋਕਾ ਲੇਲੈਂਡ ਕੈਂਟਰ (ਨੰਬਰ ਪੀ. ਬੀ.
ਉ
ਉਹ ਕੈਂਟਰ ਜਿਸ ਦੇ ਡਰਾਈਵਰ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਖੋਹਣ ਦੀ ਕੋਸ਼ਿਸ਼ ਕੀਤੀ ਗਈ ਅਤੇ ਨਾਲ ਦੋਸ਼ੀ ਪੁਲਿਸ ਪਾਰਟੀ ਨਾਲ | ਤਸਵੀਰਾਂ : ਮਨਜੀਤ ਸਟੂਡੀਓ
15-10-2026
ਭੁਲੱਥ, 14 ਅਕਤੂਬਰ (ਮਨਜੀਤ ਸਿੰਘ ਰਤਨ)-ਕਰਤਾਰਪੁਰ-ਭੁਲੱਥ ਰੋਡ ’ਤੇ ਪੈਂਦੇ ਪਿੰਡ ਪੰਡੋਰੀ ਦੇ ਨਜ਼ਦੀਕ ਇੱਕ ਕੈਂਟਰ ਚਾਲਕ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਗੱਡੀ ਖੋਹਣ ਦੀ ਵਾਰਦਾਤ ਸਾਹਮਣੇ ਆਈ ਹੈ | ਹਾਲਾਂਕਿ, ਲੋਕਾਂ ਦੀ ਮੁਸਤੈਦੀ ਸਦਕਾ ਇੱਕ ਲੁਟੇਰੇ ਨੂੰ ਮੌਕੇ ‘ਤੇ ਹੀ ਖਿਡੌਣਾ ਪਿਸਤੌਲ ਅਤੇ ਦਾਤਰ ਸਮੇਤ ਕਾਬੂ ਕਰ ਲਿਆ ਗਿਆ | ਜਦਕਿ ਉਸ ਦਾ ਦੂਜਾ ਸਾਥੀ ਫ਼ਰਾਰ ਹੋ ਗਿਆ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੈਂਟਰ ਚਾਲਕ ਅਜੇ ਕੁਮਾਰ ਪੁੱਤਰ ਮੰਗੂ ਰਾਮ, ਵਾਸੀ ਮੁਹੱਲਾ ਰਿਸ਼ੀ ਨਗਰ (ਕਰਤਾਰਪੁਰ) ਨੇ ਦੱਸਿਆ ਕਿ ਉਹ ਸਰਵਨ ਰਾਮ ਵਾਸੀ ਨੁਸੀ ਪਿੰਡ (ਜਲੰਧਰ) ਦੇ ਅਸ਼ੋਕਾ ਲੇਲੈਂਡ ਕੈਂਟਰ (ਨੰਬਰ ਪੀ.ਬੀ. 08 ਐਫ.ਈ. 7383) ’ ਤੇ ਬਤੌਰ ਡਰਾਈਵਰ ਕੰਮ ਕਰਦਾ ਹੈ | ਬੀਤੀ ਸ਼ਾਮ ਜਦੋਂ ਉਹ ਨਿਊ ਵਿਸ਼ਵਕਰਮਾ ਯੂਨੀਅਨ ਕਰਤਾਰਪੁਰ ਵਿਚ ਮੌਜੂਦ ਸੀ ਤਾਂ ਦੋ ਨੌਜਵਾਨ ਉਸ ਕੋਲ ਆਏ | ਉਨ੍ਹਾਂ ਨੇ ਪਿੰਡ ਕਮਰਾਏ ਤੋਂ ਘਰ ਦਾ ਸਾਮਾਨ ਲਿਆਉਣ ਲਈ 3,000 ਰੁਪਏ ਵਿਚ ਕੈਂਟਰ ਕਿਰਾਏ ’ਤੇ ਤੈਅ ਕੀਤਾ | ਉਹ ਦੋਵਾਂ ਨੌਜਵਾਨਾਂ ਨੂੰ ਕੈਂਟਰ ਵਿਚ ਬਿਠਾ ਕੇ ਚੱਲ ਪਿਆ | ਜਦੋਂ ਉਹ ਪਿੰਡ ਪੰਡੋਰੀ ਨੇੜੇ ਪਹੁੰਚੇ ਤਾਂ ਗੱਡੀ ’ਚ ਬੈਠੇ ਇੱਕ ਨੌਜਵਾਨ ਨੇ ਪੇਸ਼ਾਬ ਕਰਨ ਦੇ ਬਹਾਨੇ ਗੱਡੀ ਰੁਕਵਾਈ | ਗੱਡੀ ਰੁਕਦਿਆਂ ਹੀ ਮੁਲਜ਼ਮਾਂ ਨੇ ਖ਼ੌਫ਼ਨਾਕ ਚਾਲ ਚੱਲਦਿਆਂ ਡਰਾਈਵਰ ਅਜੇ ਕੁਮਾਰ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ | ਪੀੜਤ ਮੁਤਾਬਿਕ ਇੱਕ ਲੁਟੇਰਾ ਖ਼ੁਦ ਡਰਾਈਵਿੰਗ ਸੀਟ ’ਤੇ ਬੈਠ ਗਿਆ ਅਤੇ ਦੂਜਾ ਕੰਡਕਟਰ ਸੀਟ ’ਤੇ ਬੈਠ ਕੇ ਗੱਡੀ ਭਜਾ ਕੇ ਲੈ ਗਿਆ | ਜਦੋਂ ਲੁਟੇਰੇ ਕੈਂਟਰ ਲੈ ਕੇ ਤਹਿਸੀਲ ਚੌਕ ਭੁਲੱਥ ਵੱਲ ਆਏ ਤਾਂ ਉੱਥੇ ਜਾਮ (ਰਸ਼) ਹੋਣ ਕਾਰਨ ਗੱਡੀ ਖੜ੍ਹ ਗਈ | ਕੈਂਟਰ ਵਿਚ ਹੀ ਮੌਜੂਦ ਪੀੜਤ ਡਰਾਈਵਰ ਨੇ ਹਿੰਮਤ ਵਿਖਾਉਂਦਿਆਂ ਬਾਹਰ ਵੱਲ ਮੂੰਹ ਕੱਢ ਕੇ ‘ਬਚਾਓ-ਬਚਾਓ’ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ | ਸ਼ੋਰ ਸੁਣ ਕੇ ਆਲੇ-ਦੁਆਲੇ ਦੇ ਲੋਕ ਤੁਰੰਤ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਮੁਸਤੈਦੀ ਵਿਖਾਉਂਦੇ ਹੋਏ ਕੈਂਟਰ ਚਲਾ ਰਹੇ ਲੁਟੇਰੇ ਨੂੰ ਮੌਕੇ ’ਤੇ ਹੀ ਦਬੋਚ ਲਿਆ | ਇਸੇ ਦੌਰਾਨ ਕੰਡਕਟਰ ਸੀਟ ’ਤੇ ਬੈਠਾ ਦੂਜਾ ਮੁਲਜ਼ਮ ਬਾਰੀ ਖੋਲ੍ਹ ਕੇ ਭੱਜਣ ਵਿਚ ਸਫ਼ਲ ਹੋ ਗਿਆ | ਇਕੱਠੇ ਹੋਏ ਲੋਕਾਂ ਨੇ ਪੀੜਤ ਦੀਆਂ ਅੱਖਾਂ ਪਾਣੀ ਨਾਲ ਧੋਤੀਆਂ ਅਤੇ ਕਾਬੂ ਕੀਤੇ ਮੁਲਜ਼ਮ ਦੀ ਤਲਾਸ਼ੀ ਲਈ | ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਖਿਡੌਣਾ ਪਿਸਤੌਲ ਅਤੇ ਲੋਹੇ ਦਾ ਦਾਤਰ ਬਰਾਮਦ ਹੋਇਆ | ਪ ੁੱਛਗਿੱਛ ਦੌਰਾਨ ਫੜੇ ਗਏ ਮੁਲਜ਼ਮ ਦੀ ਪਛਾਣ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਮਹਿਤਾਬਗੜ੍ਹ (ਹਾਲ ਵਾਸੀ ਦਸਮੇਸ਼ ਕਲੋਨੀ, ਕਪੂਰਥਲਾ) ਵਜੋਂ ਹੋਈ ਹੈ | ਉਸ ਨੇ ਭੱਜਣ ਵਾਲੇ ਆਪਣੇ ਸਾਥੀ ਦਾ ਨਾਂਅ ਨੇਪਾਲੀ ਮੇਟਾ ਵਾਸੀ ਕਪੂਰਥਲਾ ਦੱਸਿਆ ਹੈ | ਲੋਕਾਂ ਨੇ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ | ਮੌਕੇ ’ਤੇ ਪਹੁੰਚੇ ਏ.ਐਸ.ਆਈ. ਸ਼ਾਮ ਸਿੰਘ (ਥਾਣਾ ਭੁਲੱਥ) ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਵਲੋਂ ਫ਼ਰਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਸਬੰਧੀ ਥਾਣਾ ਮੁਖੀ ਭੁਲੱਥ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਉਸ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ |