ਮਕਸੂਦਪੁਰ ਗ੍ਰਾਮ ਵਿਕਾਸ ਸਭਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਕਸੂਦਪੁਰ ’ਚ ਤਿੰਨ ਰੋਜ਼ਾ ਸਫ਼ਾਈ ਅਭਿਆਨ ਸਮਾਪਤ
ਬੇਗੋਵਾਲ, 2 ਅਕਤੂਬਰ (ਸੁਖਜਿੰਦਰ ਸਿੰਘ)-ਮਕਸੂਦਪੁਰ ਗ੍ਰਾਮ ਵਿਕਾਸ ਸਭਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਤੂਰ ਤੇ ਸਮੂਹ ਮੈਂਬਰਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਕਸੂਦਪੁਰ ਵਿਚ ਤਿੰਨ ਰੋਜ਼ਾ ਸਫ਼ਾਈ (ਟਿ੍ਮਿੰਗ ਅਤੇ ਬੁਸ਼ ਕੁਟਿੰਗ) ਮੁਹਿੰਮ ਚਲਾ ਕੇ ਸਕੂਲ ਨੂੰ ਸਾਫ਼ ਕਰਕੇ ਚੰਗੀ ਦੇਖ ਪ੍ਰਧਾਨ ਕੀਤੀ | ਇਸ ਸਮੇਂ ਸਭਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਗ੍ਰਾਮ ਵਿਕਾਸ ਸਭਾ ਦਾ ਉਦੇਸ਼ ਸਿਰਫ ਪਿੰਡ ਦੀ ਸਫ਼ਾਈ ਹੀ ਨਹੀਂ ਸਗੋਂ ਸਮਾਜ ਵਿਚ ਏਕਤਾ ਸੇਵਾ ਅਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨਾ ਹੈ | ਉਨ੍ਹਾਂ ਕਿਹਾ ਕਿ ਸਾਡੀ ਸਭਾ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਲਈ ਤਤਪਰ ਹੈ ਇਸੇ ਤਹਿਤ ਹੀ ਅਸੀਂ ਪਹਿਲਾਂ ਸਰਕਾਰੀ ਤਕਨੀਕੀ ਕਾਲਜ ਮਕਸੂਦਪੁਰ ਤੇ ਫਿਰ ਸਰਕਾਰੀ ਪ੍ਰਾਇਮਰੀ ਸਕੂਲ ਮਕਸੂਦਪੁਰ ਵਿਚ ਸਫ਼ਾਈ ਕਰਵਾਈ ਗਈ ਹੈ | ਇਸ ਸਮੇਂ ਸਕੂਲ ਦੇ ਮੁੱਖ ਅਧਿਆਪਕ ਮਾਸਟਰ ਕਵਲਜੀਤ ਸਿੰਘ ਨੰਗਲ ਲੁਬਾਣਾ ਨੇ ਸਮੁੱਚੀ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭਾ ਨੂੰ ਜਦੋਂ ਵੀ ਕਿਸੇ ਕਾਰਜ ਲਈ ਸਕੂਲ ਵੱਲੋਂ ਸੱਦਾ ਦਿੱਤਾ ਜਾਂਦਾ ਹੈ ਉਹ ਹਮੇਸ਼ਾ ਉਸ ਸੱਦੇ ਨੂੰ ਕਬੂਲ ਕੇ ਸਕੂਲ ਦੇ ਕਾਰਜਾਂ ਵਿਚ ਅਹਿਮ ਯੋਗਦਾਨ ਪਾਉਣ ਵਿਚ ਹਮੇਸ਼ਾ ਤਤਪਰ ਰਹੀ ਹੈ | ਇਸ ਮੌਕੇ ਮਾਸਟਰ ਮਨੀਸ਼ ਕੁਮਾਰ, ਜਗਪ੍ਰੀਤ ਸਿੰਘ, ਮਨਜੀਤ ਸਿੰਘ, ਮੋਹਨ ਸਿੰਘ, ਕੁਲਵਿੰਦਰ ਸਿੰਘ, ਇੰਸਪੈਕਟਰ ਜਸਵੀਰ ਸਿੰਘ, ਸੂਬੇਦਾਰ ਲਖਵੀਰ ਸਿੰਘ, ਸੂਬੇਦਾਰ ਬਲਦੇਵ ਸਿੰਘ, ਆਤਮਾ ਸਿੰਘ, ਸਾਬਕਾ ਸਰਪੰਚ ਹਰਜੀਤ ਸਿੰਘ, ਮੈਂਬਰ ਦਲੀਪ ਸਿੰਘ, ਕੈਪਟਨ ਕੁਲਦੀਪ ਸਿੰਘ, ਸੈਕਟਰੀ ਗੁਰ ਪ੍ਰਗਟ ਸਿੰਘ, ਹੌਲਦਾਰ ਰਜਿੰਦਰ ਸਿੰਘ, ਮੈਂਬਰ ਤਰਸੇਮ ਸਿੰਘ, ਮੈਂਬਰ ਜੋਗਿੰਦਰ ਸਿੰਘ, ਰਣਜੀਤ ਸਿੰਘ ਬਟਾਲਾ, ਮੀਤ ਪ੍ਰਧਾਨ ਹਰਵਿੰਦਰ ਪਾਲ, ਪੀਟਰ ਲਖਵਿੰਦਰ ਸਿੰਘ, ਪ੍ਰਧਾਨ ਬੀਕੇਯੂ ਜਗਤਾਰ ਸਿੰਘ ਬਿੱਟੂ, ਸੇਵਾ ਮੁਕਤ ਐਸਐਚਓ ਲਖਬੀਰ ਸਿੰਘ ਆਦਿ ਹਾਜ਼ਰ ਸਨ |