30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕਪੂਰਥਲਾ ਹਲਕੇ ਤੋਂ ਭਾਜਪਾ ਆਗੂ ਤੇ ਵਰਕਰ ਅੱਜ 20 ਬੱਸਾਂ ਦਾ ਕਾਫ਼ਲਾ ਲੈ ਕੇ ਜਲੰਧਰ ਰੈਲੀ ’ਚ ਸ਼ਾਮਿਲ ਹੋਣਗੇ-ਰਣਜੀਤ ਸਿੰਘ ਖੋਜੇਵਾਲ ਰੈਲੀ ਦੀ ਤਿਆਰੀ ਸੰਬੰਧੀ ਹੋਈ ਕਪੂਰਥਲਾ ਵਿਚ ਪਾਰਟੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ

ਕਪੂਰਥਲਾ, 29 ਸਤੰਬਰ (ਵਿ. ਪ੍ਰ.)

ਅਜੀਤ ਡੈਸਕ 30-09-2026
ਕਪੂਰਥਲਾ, 29 ਸਤੰਬਰ (ਵਿ.ਪ੍ਰ.)-ਭਾਜਪਾ ਵਲੋਂ 30 ਸਤੰਬਰ ਨੂੰ ਜਲੰਧਰ ਵਿਚ ਕੀਤੀ ਜਾ ਰਹੀ ਨਸ਼ਾ ਵਿਰੋਧੀ ਰੈਲੀ ’ਚ ਕਪੂਰਥਲਾ ਹਲਕੇ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਵਿਚ 20 ਬੱਸਾਂ ਦਾ ਕਾਫ਼ਲਾ ਸਵੇਰੇ 11 ਵਜੇ ਸ੍ਰੀ ਮਨੀ ਮਹੇਸ਼ ਮੰਦਿਰ ਮੰਦਰ ਤੋਂ ਜਲੰਧਰ ਲਈ ਰਵਾਨਾ ਹੋਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਇਸ ਰੈਲੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਤੇ ਪਾਰਟੀ ਦੇ ਹੋਰ ਪ੍ਰਮੁੱਖ ਆਗੂ ਸੰਬੋਧਨ ਕਰਨਗੇ | ਉਨ੍ਹਾਂ ਕਿਹਾ ਕਿ ਰੈਲੀ ਵਿਚ ਸ਼ਮੂਲੀਅਤ ਲਈ ਹਲਕੇ ਦੇ ਭਾਜਪਾ ਆਗੂਆਂ ਤੇ ਵਰਕਰਾਂ ਵਿਚ ਪੂਰਾ ਉਤਸ਼ਾਹ ਹੈ | ਇਸੇ ਸਬੰਧ ਵਿਚ ਹੀ ਭਾਜਪਾ ਆਗੂਆਂ ਤੇ ਵਰਕਰਾਂ ਦੀ ਇਕ ਮੀਟਿੰਗ ਹੋਈ | ਜਿਸ ਵਿਚ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਜੇਸ਼ ਪਾਸੀ, ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਲਾਲ ਸਭਰਵਾਲ, ਮੰਡਲ ਦੋਨਾ ਦੇ ਪ੍ਰਧਾਨ ਸਰਬਜੀਤ ਸਿੰਘ ਦਿਉਲ, ਸੀਨੀਅਰ ਆਗੂ ਧਰਮਪਾਲ ਮਹਾਜਨ, ਕਮਲ ਪ੍ਰਭਾਕਰ, ਡਾ. ਅਮਰਨਾਥ, ਪਵਨ ਧੀਰ, ਕਪਿਲ ਧੀਰ, ਸ਼ਿਵ ਸਭਰਵਾਲ, ਬਿੱਟੂ ਧੰਮ, ਰਿੱਤੂ ਕੁਮਰਾ, ਆਭਾ ਆਨੰਦ, ਸੁਮਿਤ ਵਾਲੀਆ, ਅਲਕਾ, ਬਲਵਿੰਦਰ ਰਾਈਆਂਵਾਲ, ਮੰਡਲ ਪ੍ਰਧਾਨ ਬਲਵੰਤ ਸਿੰਘ ਬੂਟਾਂ, ਮੰਡਲ ਪ੍ਰਧਾਨ ਲੱਕੀ ਸਰਪੰਚ, ਕੌਂਸਲਰ ਵਿੱਕੀ ਗੁਜਰਾਲ, ਗੁਰਜੀਤ ਸਿੰਘ ਠੀਕਰੀਵਾਲ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਰਾਣਾ ਗੁਰਜੀਤ ਸਿੰਘ ਦੇ ਸਹੁਰਾ ਤੇ ਰਾਜਬੰਸ ਕੌਰ ਦੇ ਪਿਤਾ ਜੈਦੇਵ ਸਿੰਘ ਧੁੱਗਾ ਦਾ ਦਿਹਾਂਤ ਅਗਲੀ ਖ਼ਬਰ ਬਦਲਾਅ ਦੇ ਨਾਂਅ ’ਤੇ ਸੱਤਾ ’ਚ ਆਈ ਸਰਕਾਰ ਨੇ ਰੰਗਲਾ ਪੰਜਾਬ ਨੂੰ ਨਸ਼ਿਆਂ ਦਾ ਪੰਜਾਬ ਬਣਾ ਦਿੱਤਾ-ਕਿਸ਼ਨ ਕੁਮਾਰ ਬੇਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।