24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬਲਜਿੰਦਰ ਸਿੰਘ ਠੇਕੇਦਾਰ ਬਣੇ ਸ਼੍ਰੋਮਣੀ ਅਕਾਲੀ ਦਲ ਦੀ 31 ਮੈਂਬਰੀ ਸੂਬਾ ਡੈਲੀਗੇਸ਼ਨ ਕਮੇਟੀ ਦੇ ਮੈਂਬਰ

ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਐਸ. ਸੀ.

ਅਜੀਤ ਡੈਸਕ 24-09-2026
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੂੰ ਪਾਰਟੀ ਹਾਈਕਮਾਂਡ ਵਲੋਂ ਐਸ.ਸੀ ਵਿੰਗ ਦੀ 31 ਮੈਂਬਰੀ ਡੈਲੀਗੇਸ਼ਨ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ | ਨਵ-ਨਿਯੁਕਤ ਡੈਲੀਗੇਸ਼ਨ ਮੈਂਬਰ ਬਲਜਿੰਦਰ ਸਿੰਘ ਠੇਕੇਦਾਰ ਨੇ ਦੱਸਿਆ ਕਿ ਪਾਰਟੀ ਵਲੋਂ ਗਠਿਤ ਚੋਣ ਮੈਨੀਫੈਸਟੋ ਕਮੇਟੀ ਨਾਲ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਮੁੱਖ ਮੁੱਦਿਆਂ ਬਾਰੇ ਵਿਚਾਰ ਚਰਚਾ ਤੇ ਐਸ.ਸੀ. ਭਾਈਚਾਰੇ ਦੇ ਮੁੱਖ ਚੋਣ ਮੁੱਦੇ ’ਤੇ ਭਾਈਚਾਰੇ ਦੀ ਬਿਹਤਰੀ ਲਈ ਸੁਝਾਅ ਪ੍ਰਾਪਤ ਕਰਨ ਸਬੰਧੀ 31 ਮੈਂਬਰੀ ਡੈਲੀਗੇਸ਼ਨ ਕਮੇਟੀ ਨਾਲ 25 ਸਤੰਬਰ ਨੂੰ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਮੀਟਿੰਗ ਸੱਦੀ ਗਈ ਹੈ | ਠੇਕੇਦਾਰ ਬਲਜਿੰਦਰ ਸਿੰਘ ਨੇ ਡੈਲੀਗੇਸ਼ਨ ਕਮੇਟੀ ਵਿਚ ਸ਼ਾਮਲ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐਸ.ਸੀ. ਵਿੰਗ ਦੇ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਅਤੇ ਸਾਬਕਾ ਕੈਬਿਨੇਟ ਮੰਤਰੀ ਦਲਜੀਤ ਸਿੰਘ ਚੀਮਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ | ਠੇਕੇਦਾਰ ਬਲਜਿੰਦਰ ਸਿੰਘ ਦੀ ਸੂਬਾ ਡੈਲੀਗੇਸ਼ਨ ਕਮੇਟੀ ਵਿਚ ਚੋਣ ਦਾ ਸਵਾਗਤ ਕਰਦਿਆਂ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਭੁੰਗਰਨੀ ਨੇ ਕਿਹਾ ਕਿ ਠੇਕੇਦਾਰ ਬਲਜਿੰਦਰ ਸਿੰਘ ਫਗਵਾੜਾ ਵਿਧਾਨਸਭਾ ਹਲਕੇ ਦੇ ਸਿਰਕੱਢ ਅਕਾਲੀ ਆਗੂ ਹਨ | ਉਨ੍ਹਾਂ ਦੀ ਐਸ.ਸੀ. ਭਾਈਚਾਰੇ ਦੇ ਨਾਲ ਜਿੱਥੇ ਚੰਗੀ ਸਾਂਝ ਹੈ, ਉੱਥੇ ਹੀ ਬਤੌਰ ਨਗਰ ਕੌਂਸਲਰ ਉਨ੍ਹਾਂ ਨੇ ਆਪਣੀ ਕਾਬਲੀਅਤ ਨੂੰ ਸਿੱਧ ਕੀਤਾ ਹੈ | ਉਨ੍ਹਾਂ ਦੇ ਚੰਗੇ ਅਕਸ ਦੇ ਚੱਲਦਿਆਂ ਹੀ ਇਸ ਸਮੇਂ ਉਨ੍ਹਾਂ ਦੀ ਧਰਮ ਪਤਨੀ ਵਾਰਡ ਕੌਂਸਲਰ ਵਜੋਂ ਆਪਣੇ ਵਾਰਡ ਦੇ ਵਸਨੀਕਾਂ ਦੀ ਸੇਵਾ ‘ਚ ਸਮਰਪਿਤ ਹਨ |
ਪਿਛਲੀ ਖ਼ਬਰ ਟੋਲ ਪਲਾਜ਼ਾ ਢਿਲਵਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਤੇ ਨੈਸ਼ਨਲ ਹਾਈਵੇ ਅਥਾਰਿਟੀ ਜਲੰਧਰ ਅਧੀਨ ਲਿਆਉਣ ਦੀ ਮੰਗ ਆਈ.ਟ... ਅਗਲੀ ਖ਼ਬਰ ਪੈਨਸ਼ਨਰਾਂ ਨਾਲ ਦੋਹਰੇ ਮਾਪਦੰਡ ਕਿਉਂ-ਕੋਹਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।