22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪਿੰਡ ਖਾਨੋਵਾਲ ਵਿਖੇ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਦੇ ਮਾਰੀਆਂ ਗੋਲੀਆਂ

ਕਾਲਾ ਸੰਘਿਆਂ, 21 ਸਤੰਬਰ (ਬਲਜੀਤ ਸਿੰਘ ਸੰਘਾ)-ਪਿੰਡ ਖਾਨੋਵਾਲ ਵਿਖੇ ਖੇਡ ਗਰਾਊਾਡ ਦੇ ਨੇੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਮਾਮੂਲੀ ਤਕਰਾਰ ਉਪਰੰਤ ਗੁੱਜਰਾਂ ਦੇ ਨੌਜਵਾਨ ਦੇ ਗੋਲੀਆਂ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਸ਼ਮ ਨੇ ਦੱਸਿਆ ਕਿ ਖੇਡ ਗਰਾਊਂਡ ਨੇੜੇ ਦੋ ਮੋਟਰਸਾਈਕਲ ਸਵਾਰ ਉਨ੍ਹਾਂ ਦੀ ਰਿਹਾਇਸ਼ ਅੱਗੇ ਖੜ ਕੇ ਪਿਸ਼ਾਬ ਕਰ ਰਹੇ ਸਨ ਤਾਂ ਰਹਿਮਤ ਅਲੀ ਨਾਮੀ ਨੌਜਵਾਨ ਨੇ ਇਸ ਗੱਲ ਤੇ ਇਤਰਾਜ਼ ਜਤਾਇਆ ਕਿ ਇਸ ਤਰ੍ਹਾਂ ਕਰਨਾ ਠੀਕ ਨਹੀਂ ਲੱਗ ਰਿਹਾ, ਇਸ ਉਪਰੰਤ ਉਨ੍ਹਾਂ ਉਕਤ ਨੌਜਵਾਨ ਨੂੰ ਆਪਣੇ ਵੱਲ ਬੁਲਾਇਆ ਅਤੇ ਉਸ ਨਾਲ ਲੜਨ ਲੱਗ ਪਏ | ਨੌਜਵਾਨ ਦੇ ਵਿਰੋਧ ਕਰਨ ਤੇ ਉਨ੍ਹਾਂ ਨੇ ਗੋਲੀਆਂ ਚਲਾਈਆਂ ਜੋ ਨੌਜਵਾਨ ਦੇ ਮੋਢੇ ਅਤੇ ਹੋਰ ਥਾਵਾਂ ਤੇ ਲੱਗੀਆਂ | ਇਸ ਉਪਰੰਤ ਪਰਿਵਾਰ ਨੇ ਤੁਰੰਤ ਪੀੜਿਤ ਨੌਜਵਾਨ ਨੂੰ ਚੁੱਕ ਕੇ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਾਇਆ ਅਤੇ ਇਸ ਘਟਨਾ ਦੀ ਇਤਲਾਹ ਥਾਣਾ ਸਦਰ ਕਪੂਰਥਲਾ ਵਿਖੇ ਦਿੱਤੀ ਗਈ ਜਿਸ ਉਪਰੰਤ ਡੀ. ਐਸ.

ਅਜੀਤ ਡੈਸਕ 22-09-2026
ਕਾਲਾ ਸੰਘਿਆਂ, 21 ਸਤੰਬਰ (ਬਲਜੀਤ ਸਿੰਘ ਸੰਘਾ)-ਪਿੰਡ ਖਾਨੋਵਾਲ ਵਿਖੇ ਖੇਡ ਗਰਾਊਾਡ ਦੇ ਨੇੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਮਾਮੂਲੀ ਤਕਰਾਰ ਉਪਰੰਤ ਗੁੱਜਰਾਂ ਦੇ ਨੌਜਵਾਨ ਦੇ ਗੋਲੀਆਂ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਸ਼ਮ ਨੇ ਦੱਸਿਆ ਕਿ ਖੇਡ ਗਰਾਊਂਡ ਨੇੜੇ ਦੋ ਮੋਟਰਸਾਈਕਲ ਸਵਾਰ ਉਨ੍ਹਾਂ ਦੀ ਰਿਹਾਇਸ਼ ਅੱਗੇ ਖੜ ਕੇ ਪਿਸ਼ਾਬ ਕਰ ਰਹੇ ਸਨ ਤਾਂ ਰਹਿਮਤ ਅਲੀ ਨਾਮੀ ਨੌਜਵਾਨ ਨੇ ਇਸ ਗੱਲ ਤੇ ਇਤਰਾਜ਼ ਜਤਾਇਆ ਕਿ ਇਸ ਤਰ੍ਹਾਂ ਕਰਨਾ ਠੀਕ ਨਹੀਂ ਲੱਗ ਰਿਹਾ, ਇਸ ਉਪਰੰਤ ਉਨ੍ਹਾਂ ਉਕਤ ਨੌਜਵਾਨ ਨੂੰ ਆਪਣੇ ਵੱਲ ਬੁਲਾਇਆ ਅਤੇ ਉਸ ਨਾਲ ਲੜਨ ਲੱਗ ਪਏ | ਨੌਜਵਾਨ ਦੇ ਵਿਰੋਧ ਕਰਨ ਤੇ ਉਨ੍ਹਾਂ ਨੇ ਗੋਲੀਆਂ ਚਲਾਈਆਂ ਜੋ ਨੌਜਵਾਨ ਦੇ ਮੋਢੇ ਅਤੇ ਹੋਰ ਥਾਵਾਂ ਤੇ ਲੱਗੀਆਂ | ਇਸ ਉਪਰੰਤ ਪਰਿਵਾਰ ਨੇ ਤੁਰੰਤ ਪੀੜਿਤ ਨੌਜਵਾਨ ਨੂੰ ਚੁੱਕ ਕੇ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਾਇਆ ਅਤੇ ਇਸ ਘਟਨਾ ਦੀ ਇਤਲਾਹ ਥਾਣਾ ਸਦਰ ਕਪੂਰਥਲਾ ਵਿਖੇ ਦਿੱਤੀ ਗਈ ਜਿਸ ਉਪਰੰਤ ਡੀ.ਐਸ.ਪੀ. ਸਦਰ ਸੀਤਲ ਸਿੰਘ, ਥਾਣਾ ਸਦਰ ਕਪੂਰਥਲਾ ਦੇ ਐਸ ਐਚ ਓ ਮੇਜਰ ਸਿੰਘ ਘਟਨਾ ਸਥਾਨ ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਤੁਰੰਤ ਗਿ੍ਫ਼ਤਾਰ ਕੀਤੇ ਜਾਣਗੇ |
ਪਿਛਲੀ ਖ਼ਬਰ ਦਹਾਕੇ ਬੀਤ ਜਾਣ ’ਤੇ ਵੀ ਭੁਲੱਥ ’ਚ ਟ੍ਰੈਫਿਕ ਦੀ ਸਮੱਸਿਆ ਜਿਉਂ ਦੀ ਤਿਉਂ ਟ੍ਰੈਫ਼ਿਕ ਕਰਮਚਾਰੀਆਂ ਦੀ ਗੈਰ-ਮੌਜੂਦਗੀ ਨੇ ਵ... ਅਗਲੀ ਖ਼ਬਰ ਸਿਹਤ ਕਰਮਚਾਰੀਆਂ ਵਲੋਂ ਭੁਲੱਥ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ’ਚ ਕੀਤੀਆਂ ਡੇਂਗੂ ਵਿਰੋਧੀ ਗਤੀਵਿਧੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।