21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

125.54 ਕਰੋੜ ਨਾਲ ਫਗਵਾੜਾ-ਜਲੰਧਰ ਸੜਕ ਦੀ ਬਦਲੇਗੀ ਨੁਹਾਰ

ਫਗਵਾੜਾ, 20 ਸਤੰਬਰ (ਚਾਨਾ)-ਫਗਵਾੜਾ-ਜਲੰਧਰ ਸੜਕ ਦੇ ਨਵੀਨੀਕਰਨ ਲਈ 125. 54 ਕਰੋੜ ਦੇ ਕੰਮਾਂ ਦਾ ਲੈਟਰ ਆਫ਼ ਅਵਾਰਡ ਜਾਰੀ ਹੋਣ ਨਾਲ ਸੁਧਾਰ ਦਾ ਰਾਹ ਸਾਫ਼ ਹੋ ਗਿਆ ਹੈ | ਮੈਂਬਰ ਮੈਂਬਰ ਡਾ.

ਅਜੀਤ ਡੈਸਕ 21-09-2026
ਫਗਵਾੜਾ, 20 ਸਤੰਬਰ (ਚਾਨਾ)-ਫਗਵਾੜਾ-ਜਲੰਧਰ ਸੜਕ ਦੇ ਨਵੀਨੀਕਰਨ ਲਈ 125.54 ਕਰੋੜ ਦੇ ਕੰਮਾਂ ਦਾ ਲੈਟਰ ਆਫ਼ ਅਵਾਰਡ ਜਾਰੀ ਹੋਣ ਨਾਲ ਸੁਧਾਰ ਦਾ ਰਾਹ ਸਾਫ਼ ਹੋ ਗਿਆ ਹੈ | ਮੈਂਬਰ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਦੱਸਿਆ ਕਿ ਪ੍ਰੋਜੈਕਟ ਤਹਿਤ ਗੁਰਾਇਆ ਵਾਲੇ ਪਾਸੇ ਤੋਂ ਫਗਵਾੜਾ ਦੇ ਦਾਖ਼ਲੇ ਤੋਂ ਜਲੰਧਰ ਵਾਲੇ ਪਾਸੇ ਹਵੇਲੀ ਤੱਕ ਸਰਵਿਸ ਰੋਡ ਸਮੇਤ ਲਗਭਗ 34.37 ਕਿੱਲੋਮੀਟਰ ਹਿੱਸੇ ਨੂੰ ਕਵਰ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਮੁੱਖ ਮਾਰਗ ਤੇ ਸਰਵਿਸ ਰੋਡ ‘ਤੇ ਡੈਂਸ ਬਿਟੂਮਿਨਸ ਮੈਕਡਮ ਅਤੇ ਬਿਟੂਮਿਨਸ ਕੰਕਰੀਟ ਪਾਇਆ ਜਾਵੇਗਾ | ਜਿੱਥੇ ਪਾਣੀ ਭਰਨ ਦੀ ਸਮੱਸਿਆ ਰਹਿੰਦੀ ਹੈ, ਉੱਥੇ ਪੇਵਮੈਂਟ ਕੁਆਲਿਟੀ ਕੰਕਰੀਟ ਦੀ ਵਰਤੋਂ ਕੀਤੀ ਜਾਵੇਗੀ | ਇਸ ਤੋਂ ਇਲਾਵਾ ਸੜਕ ਦੀ ਨਿਯਮਤ ਸਾਂਭ-ਸੰਭਾਲ ਅਤੇ ਘਟਨਾ ਪ੍ਰਬੰਧਨ ਵੀ ਪ੍ਰੋਜੈਕਟ ਦਾ ਹਿੱਸਾ ਹੋਵੇਗਾ | ਉਨ੍ਹਾਂ ਕਿਹਾ ਕਿ ਉਹ ਇਸ ਹਾਈਵੇਅ ਦੀ ਹਾਲਤ ਦਾ ਮੁੱਦਾ ਸਬੰਧਿਤ ਅਧਿਕਾਰੀਆਂ ਕੋਲ ਲਗਾਤਾਰ ਉਠਾਉਂਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਪ੍ਰੋਜੈਕਟ ਨਾਲ ਸੜਕ ਦੀ ਹਾਲਤ ‘ਚ ਸੁਧਾਰ ਹੋਵੇਗਾ ਅਤੇ ਫਗਵਾੜਾ-ਜਲੰਧਰ ਵਿਚਕਾਰ ਆਵਾਜਾਈ ਹੋਰ ਸੁਚਾਰੂ ਬਣੇਗੀ |
ਪਿਛਲੀ ਖ਼ਬਰ ਆਦਰਸ਼ ਨਗਰ ਜਾਗਰਨ ਕਮੇਟੀ ਵਲੋਂ 32ਵਾਂ ਸਾਲਾਨਾ ਜਾਗਰਨ 26 ਨੂੰ ਅਗਲੀ ਖ਼ਬਰ ਵਾਹਿਗੁਰੂ ਅਕੈਡਮੀ ਵਲੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਸਟੱਡੀ ਅਤੇ ਵਿਜ਼ਟਰ ਵੀਜ਼ਾ ਮੈਗਾ ਸੈਮੀਨਾਰ 29 ਨੂੰ-ਨਵਪ੍ਰੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।