21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸਰਕਾਰੀ ਕਾਲਜ ਵਿਖੇ ਮਾਨਸਿਕ ਸਿਹਤ ਵਿਸ਼ੇ ਸਬੰਧੀ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ

ਕਪੂਰਥਲਾ, 20 ਸਤੰਬਰ (ਸਡਾਨਾ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਮਾਨਸਿਕ ਸਿਹਤ ਸਬੰਧੀ ਤਿੰਨ ਦਿਨਾਂ ਵਰਕਸ਼ਾਪ ਕਰਵਾਈ ਗਈ | ਇਸ ਵਰਕਸ਼ਾਪ ਦੌਰਾਨ ਸੰਗਤ ਕਲੱਬ ਦੇ 25 ਵਿਦਿਆਰਥੀ ਸ਼ਾਮਲ ਹੋਏ| ਜਿਸ ਵਿਚ ਉਨ੍ਹਾਂ ਨੂੰ ਮਾਨਸਿਕ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ ਤੇ ਮੁੱਢਲੀ ਸਹਾਇਤਾ ਦੇਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ | ਵਰਕਸ਼ਾਪ ਦੌਰਾਨ ਐਮ. ਪਾਵਰ ਆਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਵਲੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਮੈਡਮ ਮਲਿਕਾ ਨੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ, ਭਾਵਨਾਤਮਿਕ ਤਣਾਅ, ਚਿੰਤਾ, ਮਾਨਸਿਕ ਪ੍ਰੇਸ਼ਾਨੀ ਤੇ ਸੰਕੇਤਾਂ ਦੀ ਪਹਿਚਾਣ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਤਰੀਕਿਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਵਰਕਸ਼ਾਪ ਦੇ ਵੱਖ-ਵੱਖ ਸੈਸ਼ਨਾਂ ਵਿਚ ਵਿਦਿਆਰਥੀਆਂ ਨੇ ਇੰਟਰ ਐਕਟਿਵ ਗਤੀਵਿਧੀਆਂ, ਸਮੂਹਿਕ ਚਰਚਾਵਾਂ, ਰੋਲ ਪਲੇਅ ਅਤੇ ਵਿਹਾਰਿਕ ਅਭਿਆਸਾਂ ਰਾਹੀਂ ਮਾਨਸਿਕ ਸਿਹਤ ਨਾਲ ਜੁੜੇ ਮਹੱਤਵਪੂਰਨ ਹੁਨਰ ਸਿੱਖੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੇ ਵਿਚਾਰ ਤੇ ਅਨੂਭਵ ਵੀ ਸਾਂਝੇ ਕੀਤੇ | ਇਸ ਮੌਕੇ ਕਾਲਜ ਪਿ੍ੰਸੀਪਲ ਡਾ.

ਅਜੀਤ ਡੈਸਕ 21-09-2026
ਕਪੂਰਥਲਾ, 20 ਸਤੰਬਰ (ਸਡਾਨਾ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਮਾਨਸਿਕ ਸਿਹਤ ਸਬੰਧੀ ਤਿੰਨ ਦਿਨਾਂ ਵਰਕਸ਼ਾਪ ਕਰਵਾਈ ਗਈ | ਇਸ ਵਰਕਸ਼ਾਪ ਦੌਰਾਨ ਸੰਗਤ ਕਲੱਬ ਦੇ 25 ਵਿਦਿਆਰਥੀ ਸ਼ਾਮਲ ਹੋਏ| ਜਿਸ ਵਿਚ ਉਨ੍ਹਾਂ ਨੂੰ ਮਾਨਸਿਕ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ ਤੇ ਮੁੱਢਲੀ ਸਹਾਇਤਾ ਦੇਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ | ਵਰਕਸ਼ਾਪ ਦੌਰਾਨ ਐਮ.ਪਾਵਰ ਆਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਵਲੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਮੈਡਮ ਮਲਿਕਾ ਨੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ, ਭਾਵਨਾਤਮਿਕ ਤਣਾਅ, ਚਿੰਤਾ, ਮਾਨਸਿਕ ਪ੍ਰੇਸ਼ਾਨੀ ਤੇ ਸੰਕੇਤਾਂ ਦੀ ਪਹਿਚਾਣ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਤਰੀਕਿਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਵਰਕਸ਼ਾਪ ਦੇ ਵੱਖ-ਵੱਖ ਸੈਸ਼ਨਾਂ ਵਿਚ ਵਿਦਿਆਰਥੀਆਂ ਨੇ ਇੰਟਰ ਐਕਟਿਵ ਗਤੀਵਿਧੀਆਂ, ਸਮੂਹਿਕ ਚਰਚਾਵਾਂ, ਰੋਲ ਪਲੇਅ ਅਤੇ ਵਿਹਾਰਿਕ ਅਭਿਆਸਾਂ ਰਾਹੀਂ ਮਾਨਸਿਕ ਸਿਹਤ ਨਾਲ ਜੁੜੇ ਮਹੱਤਵਪੂਰਨ ਹੁਨਰ ਸਿੱਖੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੇ ਵਿਚਾਰ ਤੇ ਅਨੂਭਵ ਵੀ ਸਾਂਝੇ ਕੀਤੇ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਜਸਮੀਤ ਸੇਠੀ ਨੇ ਵਰਕਸ਼ਾਪ ਦੀ ਸਫ਼ਲਤਾ ‘ਤੇ ਖੁਸ਼ੀ ਪ੍ਰਗਟ ਕਰਦਿਆਂ ਵਿਦਿਆਰਥੀਆਂ ਨੂੰ ਨਿਰੰਤਰ ਅੱਗੇ ਵੱਧਦੇ ਰਹਿਣ ਲਈ ਪ੍ਰੇਰਿਤ ਕੀਤਾ | ਸਮਾਪਤੀ ਮੌਕੇ ਕਨਵੀਨਰ ਨਿਸ਼ਾਂਤ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਤੇ ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਪਹੁੰਚੀ ਮੈਡਮ ਮਲਿਕਾ ਦੇ ਊਧਮ ਦੇ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ ਗਈ | ਵਰਕਸ਼ਾਪ ਦੀ ਸੰਚਾਲਨ ਕਮੇਟੀ ਵਿਚ ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਜੋਤੀ ਨੇ ਮਹੱਤਵਪੂਰਨ ਸਹਿਯੋਗ ਦਿੱਤਾ |
ਪਿਛਲੀ ਖ਼ਬਰ ਵਾਹਿਗੁਰੂ ਅਕੈਡਮੀ ਵਲੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਸਟੱਡੀ ਅਤੇ ਵਿਜ਼ਟਰ ਵੀਜ਼ਾ ਮੈਗਾ ਸੈਮੀਨਾਰ 29 ਨੂੰ-ਨਵਪ੍ਰੀਤ... ਅਗਲੀ ਖ਼ਬਰ ਅੰਮਿ੍ਤਸਰੀ ਕੁਲਚੇ ਦੀ ਬ੍ਰਾਂਚ ‘ਖ਼ਾਲਸਾ ਕੁਲਚੇ ਵਾਲੇ’ ਦੀ ਆਰੰਭਤਾ ਮੌਕੇ ਵਾਲੀਆ ਪਰਿਵਾਰ ਵਲੋਂ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।