18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਰਕਾਰੀ ਹਾਈ ਸਕੂਲ ਸੰਗੋਜਲਾ ਦੀ ਚਾਰਦੀਵਾਰੀ ਦਾ ਕੀਤਾ ਉਦਘਾਟਨ

ਭੰਡਾਲ ਬੇਟ, 17 ਸਤੰਬਰ (ਜੋਗਿੰਦਰ ਸਿੰਘ ਜਾਤੀਕੇ)-ਸਰਕਾਰੀ ਹਾਈ ਸਕੂਲ ਸੰਗੋਜਲਾ ਦੀ ਚਾਰਦੀਵਾਰੀ ਨੂੰ ਨਵਿਆਉਣ ਦੀ ਸੇਵਾ ਉੱਘੇ ਸਮਾਜ ਸੇਵੀ ਹਰਜਿੰਦਰ ਸਿੰਘ ਔਜਲਾ ਯੂ. ਐਸ.

ਅਜੀਤ ਡੈਸਕ 18-09-2026
ਭੰਡਾਲ ਬੇਟ, 17 ਸਤੰਬਰ (ਜੋਗਿੰਦਰ ਸਿੰਘ ਜਾਤੀਕੇ)-ਸਰਕਾਰੀ ਹਾਈ ਸਕੂਲ ਸੰਗੋਜਲਾ ਦੀ ਚਾਰਦੀਵਾਰੀ ਨੂੰ ਨਵਿਆਉਣ ਦੀ ਸੇਵਾ ਉੱਘੇ ਸਮਾਜ ਸੇਵੀ ਹਰਜਿੰਦਰ ਸਿੰਘ ਔਜਲਾ ਯੂ.ਐਸ.ਏ ਨੇ ਆਪਣੀ ਸਵ. ਮਾਤਾ ਜੋਗਿੰਦਰ ਕੌਰ ਦੀ ਯਾਦ ਵਿਚ ਕਰਵਾਈ, ਜਿਸ ਦਾ ਉਦਘਾਟਨ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਉਨ੍ਹਾਂ ਨੇ ਹਰਜਿੰਦਰ ਸਿੰਘ ਔਜਲਾ ਨੂੰ ਆਪਣੀ ਮਿੱਟੀ ਨਾਲ ਜੁੜੀ ਦਾਨਸ਼ਮੰਦ ਸ਼ਖ਼ਸੀਅਤ ਕਹਿੰਦੇ ਹੋਏ ਪਿੰਡ ਵਿਚ ਉਨ੍ਹਾਂ ਦੀਆਂ ਹੋਰ ਸੇਵਾਵਾਂ ਦਾ ਜ਼ਿਕਰ ਕੀਤਾ | ਇਸ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਨੇ ਸਾਰੇ ਪਤਵੰਤਿਆਂ ਨੂੰ ਜੀ ਆਇਆ ਕਿਹਾ ਤੇ ਔਜਲਾ ਪਰਿਵਾਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸਕੂਲ ਮੁਖੀ ਨਵਦੀਪ ਕੌਰ ਔਜਲਾ ਪਿੰਡ ਦੇ ਸਰਪੰਚ ਯੁੱਧਵੀਰ ਸਿੰਘ, ਪ੍ਰੋ. ਡਾ. ਸਰਦੂਲ ਸਿੰਘ ਔਜਲਾ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ , ਸ਼ੀਤਲ ਸਿੰਘ ਸਾਈ, ਡੀਟੀਐਫ ਆਗੂ ਜੋਤੀ ਮਹਿੰਦਰੂ, ਸੁਰਜੀਤ ਸਿੰਘ ਠੀਕਰੀਵਾਲ, ਜਥੇਦਾਰ ਭਜਨ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ, ਜੋਗਾ ਸਿੰਘ, ਗੁਰਦੇਵ ਸਿੰਘ, ਕੰਚਨ ਰਾਣੀ, ਕਮਲਜੀਤ ਕੌਰ, ਮਧੂ, ਇਵਜੋਤ ਕੌਰ , ਰਮਨਦੀਪ ਕੌਰ, ਪੂਜਾ ਰਾਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੁਰਬਾ ਭਰਾਵਾਂ ਨੇ ਨਗਰ ਕੀਰਤਨ ਮੌਕੇ ਫਲ਼ਾਂ ਦਾ ਲੰਗਰ ਲਗਾਇਆ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਗਏ ਵੱਖ-ਵੱਖ ਟੀਮਾਂ ਦੇ ਕ੍ਰਿਕਟ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।