18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸੁਲਤਾਨਪੁਰ ਲੋਧੀ ਤੋਂ ਸਜਾਏ ਵਿਸ਼ਾਲ ਨਗਰ ਕੀਰਤਨ ਦਾ ਬੱਸ ਅੱਡਾ ਢਿਲਵਾਂ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ

ਢਿਲਵਾਂ, 16 ਸਤੰਬਰ (ਪ੍ਰਵੀਨ ਕੁਮਾਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸਜਾਏ ਵਿਸ਼ਾਲ ਨਗਰ ਕੀਰਤਨ ਦਾ ਜੀ ਟੀ ਰੋਡ ਬੱਸ ਅੱਡਾ ਢਿਲਵਾਂ ਵਿਖੇ ਪਹੁੰਚਣ ਤੇ ਰੂਹਾਨੀ ਦੀਵਾਨ ਪ੍ਰਬੰਧਕ ਕਮੇਟੀ ਢਿਲਵਾਂ ਅਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਪਹੁੰਚੀਆਂ ਸਮੂਹ ਸੰਗਤਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਇੱਥੇ ਪਹੁੰਚਣ ਤੇ ਵੱਖ-ਵੱਖ ਪਿੰਡਾਂ ਦੀਆ ਸੰਗਤਾਂ ਵਲੋਂ ਨਗਰ ਕੀਰਤਨ ਦੇ ਨਾਲ ਚੱਲ ਰਹੀਆਂ ਸੰਗਤਾਂ ਦੀ ਗੁਰੂ ਕੇ ਲੰਗਰ, ਫ਼ਲ ਫਰੂਟ, ਕੋਲਡ ਡਿ੍ੰਕਸ, ਪਾਣੀ ਆਦਿ ਨਾਲ ਭਰਪੂਰ ਸੇਵਾ ਕੀਤੀ ਗਈ ਉਪਰੰਤ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ ਹੋ ਗਿਆ | ਇਸ ਮੌਕੇ ਕੇਵਲ ਸਿੰਘ ਬੰਬਰਾ, ਨਰੋਤਮ ਸਿੰਘ ਢਿੱਲੋਂ, ਕਰਮ ਸਿੰਘ ਮੁਗਲ ਚੱਕ, ਅਮਰੀਕ ਸਿੰਘ ਟਾਇਰਾਂ ਵਾਲੇ, ਬਲਵਿੰਦਰ ਸਿੰਘ, ਰਵਿੰਦਰ ਸਿੰਘ ਬਾਊ ਆਦਿ ਸਮੇਤ ਵੱਡੀ ਗਿਣਤੀ ਚ ਸੰਗਤਾਂ ਵਲੋਂ ਸ਼ਮੂਲੀਅਤ ਕੀਤੀ ਗਈ |

ਅਜੀਤ ਡੈਸਕ 17-09-2026

ਪਿਛਲੀ ਖ਼ਬਰ ਦੁਕਾਨਦਾਰ ਦੀ ਕੁੱਟਮਾਰ ਕਰਕੇ ਮੋਬਾਈਲ ਚੋਰੀ ਕੀਤਾ, ਕੇਸ ਦਰਜ ਅਗਲੀ ਖ਼ਬਰ ਈ-ਰਿਕਸ਼ਾ ਯੂਨੀਅਨ ਪ੍ਰਧਾਨ ’ਤੇ ਹਮਲਾ, ਸਵਾਰੀ ਬਣ ਕੇ ਬੈਠੇ ਨੌਜਵਾਨ ਨੇ ਰਸਤੇ ’ਚ ਕਰਵਾਈ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।