13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਾਰਿਸ਼ ਦੇ ਪਾਣੀ ਨੂੰ ਲੈ ਕੇ ਗੁਆਂਢੀਆਂ ਦੀ ਹੋਈ ਲੜਾਈ, 3 ਜ਼ਖ਼ਮੀ

ਕਪੂਰਥਲਾ, 12 ਸਤੰਬਰ (ਅਮਨਜੋਤ ਸਿੰਘ ਵਾਲੀਆ)-ਮੁਹੱਲਾ ਪ੍ਰੀਤ ਨਗਰ ਵਿਖੇ ਬਾਰਿਸ਼ ਦੇ ਪਾਣੀ ਨੂੰ ਲੈ ਕੇ ਗੁਆਂਢੀਆਂ ’ਚ ਹੋਈ ਲੜਾਈ ਵਿਚ ਦੋਵੇਂ ਗੁੱਟ ਵਿਚ ਤਿੰਨ ਇਕ ਔਰਤ ਤੇ ਦੋ ਲੜਕੀਆਂ ਜ਼ਖਮੀ ਹੋ ਗਈਆਂ | ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ | ਜ਼ੇਰੇ ਇਲਾਜ ਪੂਜਾ ਪਤਨੀ ਦੀਪਕ ਵਾਸੀ ਪ੍ਰੀਤ ਨਗਰ ਤੇ ਉਸ ਦੀ ਲੜਕੀ ਰੋਸ਼ਨੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਗਲੀ ਵਿਚ ਬਾਰਿਸ਼ ਦਾ ਪਾਣੀ ਖੜਾ ਹੋ ਗਿਆ ਸੀ, ਜਿਸ ਕਾਰਨ ਸਾਡੇ ਗੁਆਂਢ ਵਿਚ ਰਹਿੰਦੀ ਦੀਪਿਕਾ ਪੁੱਤਰੀ ਜਗਦੀਸ਼ ਨੇ ਕਥਿਤ ਤੌਰ ‘ਤੇ ਗਾਲੀ ਗਲੋਚ ਕਰਨ ਲੱਗੇ ਜਦੋਂ ਅਸੀਂ ਇਸਦਾ ਵਿਰੋਧ ਕੀਤਾ ਤਾਂ ਉਨ੍ਹਾਂ ਸਾਡੇ ‘ਤੇ ਹਮਲਾ ਕਰਕੇ ਸਾਨੂੰ ਦੋਵਾਂ ਨੂੰ ਜ਼ਖਮੀ ਕਰ ਦਿੱਤਾ | ਦੂਜੀ ਧਿਰ ਦੇ ਦੀਪਿਕਾ ਨੇ ਵੀ ਦੋਸ਼ ਲਗਾਇਆ ਕਿ ਪੂਜਾ, ਰੋਸ਼ਨੀ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਪਾਣੀ ਨੂੰ ਲੈ ਕੇ ਮੇਰੀ ਕੁੱਟਮਾਰ ਕੀਤੀ ਹੈ | ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦੋਵੇਂ ਧਿਰ ਮੁੜ ਆਪਸ ਵਿਚ ਭਿੜ ਗਈਆਂ ਜਿਸ ‘ਤੇ ਪੀ. ਸੀ.

ਅਜੀਤ ਡੈਸਕ 13-09-2026
ਕਪੂਰਥਲਾ, 12 ਸਤੰਬਰ (ਅਮਨਜੋਤ ਸਿੰਘ ਵਾਲੀਆ)-ਮੁਹੱਲਾ ਪ੍ਰੀਤ ਨਗਰ ਵਿਖੇ ਬਾਰਿਸ਼ ਦੇ ਪਾਣੀ ਨੂੰ ਲੈ ਕੇ ਗੁਆਂਢੀਆਂ ’ਚ ਹੋਈ ਲੜਾਈ ਵਿਚ ਦੋਵੇਂ ਗੁੱਟ ਵਿਚ ਤਿੰਨ ਇਕ ਔਰਤ ਤੇ ਦੋ ਲੜਕੀਆਂ ਜ਼ਖਮੀ ਹੋ ਗਈਆਂ | ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ | ਜ਼ੇਰੇ ਇਲਾਜ ਪੂਜਾ ਪਤਨੀ ਦੀਪਕ ਵਾਸੀ ਪ੍ਰੀਤ ਨਗਰ ਤੇ ਉਸ ਦੀ ਲੜਕੀ ਰੋਸ਼ਨੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਗਲੀ ਵਿਚ ਬਾਰਿਸ਼ ਦਾ ਪਾਣੀ ਖੜਾ ਹੋ ਗਿਆ ਸੀ, ਜਿਸ ਕਾਰਨ ਸਾਡੇ ਗੁਆਂਢ ਵਿਚ ਰਹਿੰਦੀ ਦੀਪਿਕਾ ਪੁੱਤਰੀ ਜਗਦੀਸ਼ ਨੇ ਕਥਿਤ ਤੌਰ ‘ਤੇ ਗਾਲੀ ਗਲੋਚ ਕਰਨ ਲੱਗੇ ਜਦੋਂ ਅਸੀਂ ਇਸਦਾ ਵਿਰੋਧ ਕੀਤਾ ਤਾਂ ਉਨ੍ਹਾਂ ਸਾਡੇ ‘ਤੇ ਹਮਲਾ ਕਰਕੇ ਸਾਨੂੰ ਦੋਵਾਂ ਨੂੰ ਜ਼ਖਮੀ ਕਰ ਦਿੱਤਾ | ਦੂਜੀ ਧਿਰ ਦੇ ਦੀਪਿਕਾ ਨੇ ਵੀ ਦੋਸ਼ ਲਗਾਇਆ ਕਿ ਪੂਜਾ, ਰੋਸ਼ਨੀ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਪਾਣੀ ਨੂੰ ਲੈ ਕੇ ਮੇਰੀ ਕੁੱਟਮਾਰ ਕੀਤੀ ਹੈ | ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦੋਵੇਂ ਧਿਰ ਮੁੜ ਆਪਸ ਵਿਚ ਭਿੜ ਗਈਆਂ ਜਿਸ ‘ਤੇ ਪੀ.ਸੀ.ਆਰ. ਟੀਮ ਦੇ ਇੰਚਾਰਜ ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ‘ਤੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ | ਦੋਵਾਂ ਧਿਰਾਂ ਦੇ ਜ਼ਖਮੀਆਂ ਦਾ ਇਲਾਜ ਸਿਵਲ ਹਸਪਤਾਲ ਵਿਚ ਡਿਊਟੀ ਡਾ. ਕਰਨਪ੍ਰੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ ਤੇ ਦੋਵਾਂ ਧਿਰਾਂ ਦੀ ਐਮ.ਐਲ.ਆਰ. ਕੱਟ ਕੇ ਥਾਣਾ ਸਿਟੀ ਸਿਟੀ ਨੂੰ ਭੇਜ ਦਿੱਤੀ ਗਈ ਹੈ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਹੋਈ ਅਗਲੀ ਖ਼ਬਰ ਨਗਰ ਕੀਰਤਨ ਤੇ ਜੋੜ ਮੇਲੇ ਮੌਕੇ ਸੋਨੇ ਦੇ ਗਹਿਣੇ ਪਹਿਨ ਕੇ ਨਾ ਆਉਣ ਸੰਗਤਾਂ : ਅਵਤਾਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।