12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਗੁਰਦੁਆਰਾ ਨਾਨਕਸਰ ਵਿਖੇ ਸਾਲਾਨਾ ਧਾਰਮਿਕ ਮੇਲੇ ਦੌਰਾਨ ਪੰਥ ਪ੍ਰਸਿੱਧ ਜਥਿਆਂ ਨੇ ਲਗਵਾਈ ਹਾਜ਼ਰੀ

ਫਗਵਾਡ਼ਾ, 11 ਸਤੰਬਰ (ਅਸ਼ੋਕ ਕੁਮਾਰ ਵਾਲੀਆ) ਭਾਦਰੋਂ ਮੱਸਿਆ ਦੇ ਪੁਰਬ ਸਬੰਧੀ 49 ਵਾਂ ਸਲਾਨਾ ਧਾਰਮਿਕ ਜੋਡ਼ ਮੇਲਾ ਗੁਰਦੁਆਰਾ ਸ੍ਰੀ ਗੁਰੂ ਨਾਨਕਸਰ ਨੰਗਲ ਮੱਝਾਂ ਨੇਡ਼ੇ ਸਪਰੋਡ਼ ਬੱਸ ਅੱਡਾ ਫਗਵਾਡ਼ਾ ਵਿਖੇ ਸਰਧਾ ਪੂਰਵਕ ਸੰਪੰਨ ਹੋਇਆ । ਇਸ ਮੌਕੇ ਤੇ ਪਿਛਲੇ ਤਿੰਨ ਰੋਜਾ ਤੋਂ ਅਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਖੁਲੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਭਾਈ ਜਗਤਾਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ।

ਅਜੀਤ ਡੈਸਕ 12-09-2026
ਫਗਵਾਡ਼ਾ, 11 ਸਤੰਬਰ (ਅਸ਼ੋਕ ਕੁਮਾਰ ਵਾਲੀਆ) ਭਾਦਰੋਂ ਮੱਸਿਆ ਦੇ ਪੁਰਬ ਸਬੰਧੀ 49 ਵਾਂ ਸਲਾਨਾ ਧਾਰਮਿਕ ਜੋਡ਼ ਮੇਲਾ ਗੁਰਦੁਆਰਾ ਸ੍ਰੀ ਗੁਰੂ ਨਾਨਕਸਰ ਨੰਗਲ ਮੱਝਾਂ ਨੇਡ਼ੇ ਸਪਰੋਡ਼ ਬੱਸ ਅੱਡਾ ਫਗਵਾਡ਼ਾ ਵਿਖੇ ਸਰਧਾ ਪੂਰਵਕ ਸੰਪੰਨ ਹੋਇਆ । ਇਸ ਮੌਕੇ ਤੇ ਪਿਛਲੇ ਤਿੰਨ ਰੋਜਾ ਤੋਂ ਅਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਖੁਲੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਭਾਈ ਜਗਤਾਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ । ਉਨ੍ਹਾਂ ਨੇ ਕੀਰਤਨ ਰਾਹੀ ਕਥਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਡ਼ ਲੱਗਣ ਦੀ ਪ੍ਰੇਰਣਾ ਦਿੱਤੀ ਅਤੇ ਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਹਮੇਸ਼ਾ ਹੀ ਚਡ਼੍ਹਦੀ ਕਲਾ ਵਿਚ ਰਹਿੰਦਾ ਹੈ । ਉਪਰੰਤ ਢਾਡੀ ਭਾਈ ਜਸਵੰਤ ਸਿੰਘ ਜੋਸ਼, ਕਵੀਸ਼ਰ ਭਾਈ ਕਰਮਜੀਤ ਸਿੰਘ ਤਰਨਤਾਰਨ ਵਾਲੇ, ਢਾਡੀ ਭਾਈ ਲਖਵਿੰਦਰ ਸਿੰਘ ਨਿਮਾਣਾ, ਭਾਈ ਗਗਨਦੀਪ ਸਿੰਘ ਹਜੂਰੀ ਰਾਗੀ ਗੁਰਦੁਆਰਾ ਨਾਨਕਸਰ ਸਾਹਿਬ ਆਦਿ ਜਥਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਅਤੇ ਢਾਡੀ ਵਾਰਾਂ ਰਾਹੀ ਗੁਰੂ ਜਸ ਸਰਵਣ ਕਰਵਾਇਆ । ਰਾਤ ਵੇਲੇ ਸਜੇ ਦੀਵਾਨਾ ਵਿਚ ਬਾਬਾ ਹਰਜਿੰਦਰ ਸਿੰਘ ਹਰ ਰਾਏਪੁਰ ਵਾਲਿਆ ਨੇ ਲਗਭਗ 2 ਘੰਟੇ ਤੋਂ ਜਿਆਦਾ ਸਮਾਂ ਹਾਜਰੀ ਭਰੀ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸਵੇਰ ਤੋ ਹੀ ਸਰੋਵਰ ਵਿਚ ਇਸ਼ਨਾਨ ਕਰਕੇ ਗੁਰੂ ਘਰ ਹਾਜਰੀ ਭਰੀ । ਗੁਰੂ ਕੇ ਲੰਗਰਾਂ ਨਾਲ ਦੇਸੀ ਘਿਉ ਦੀਆਂ ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਸਮਾਗਮ ਸਬੰਧੀ ਪਿਛਲੇ 2 ਸਤੰਬਰ ਤੋਂ ਹਰ ਰੋਜ ਅੰਮ੍ਰਿਤ ਵੇਲੇ ਤੋਂ ਪ੍ਰਭਾਤ ਫੇਰੀਆਂ ਵੀ ਕੱਢੀਆਂ ਗਈਆਂ।
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਮਰਹੂਮ ਗੁਲਜ਼ਾਰ ਸਿੰਘ ਦੇ ਪੁੱਤਰ ਨਾਲ ਮੁਲਾਕਾਤ ਕਰਕੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਦਿੱਤਾ ਭ... ਅਗਲੀ ਖ਼ਬਰ ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ,

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।