12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਵਿਦਿਆਰਥੀ ਅਸਫਲਤਾ ਤੋਂ ਡਰਨ ਦੀ ਬਜਾਏ ਉਸ ਤੋਂ ਸਿੱਖਣ ਦੀ ਆਦਤ ਵਿਕਸਿਤ ਕਰਨ-ਪ੍ਰੋ. ਮਨਮੋਹਨ ਕੁਮਾਰ ਕਲੱਬ ਵਲੋਂ ਕਾਲਜ ’ਚ ਵਰਕਸ਼ਾਪ ਲਗਾਉਣ ਦਾ ਉਪਰਾਲਾ ਸ਼ਲਾਘਾਯੋਗ-ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ

ਕਪੂਰਥਲਾ, 11 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਬਿਜ਼ਨਸ ਸਟੱਡੀਜ਼ ਕਲੱਬ ਵਲੋਂ ਵਿਦਿਆਰਥੀਆਂ ਵਿਚ ਉਦਮੀ ਸੋਚ, ਰਚਨਾਤਮਿਕਤਾ ਅਤੇ ਸਮੱਸਿਆਵਾਂ ਨੂੰ ਮੌਕਿਆਂ ਵਿਚ ਬਦਲਣ ਦੀ ਯੋਗਤਾ ਵਿਕਸਿਤ ਕਰਨ ਦੇ ਮਨੋਰਥ ਨਾਲ ਐਂਟਰਪਿ੍ਨਿਊਰਸ਼ਿਪ ਮਾਈਾਡਸੈੱਟ ਵਿਸ਼ੇ ‘ਤੇ ਇਕ ਵਰਕਸ਼ਾਪ ਕਰਵਾਈ ਗਈ | ਜਿਸ ਵਿਚ ਪ੍ਰੋ. ਮਨਮੋਹਨ ਕੁਮਾਰ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ | ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਐਂਟਰਪਿ੍ਨਿਊਰਸ਼ਿਪ ਦੇ ਅਰਥ ਤੇ ਮੌਜੂਦਾ ਸਮੇਂ ਇਸਦੀ ਮਹੱਤਤਾ ਬਾਰੇ ਇਸਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਐਂਟਰਪਿ੍ਨਿਊਰਸ਼ਿਪ ਦਾ ਮਕਸਦ ਆਪਣਾ ਬਿਜ਼ਨਸ ਸ਼ੁਰੂ ਕਰਨਾ ਨਹੀਂ ਸਗੋਂ ਨਵੇਂ ਮੌਕਿਆਂ ਦੀ ਪਹਿਚਾਣ ਕਰਨਾ, ਸਮੱਸਿਆਵਾਂ ਦੇ ਹੱਲ ਲੱਭਣਾ, ਰਚਨਾਤਮਿਕ ਸੋਚ, ਜੋਖ਼ਮ ਲੈਣ ਦੀ ਸਮਰਥਾ ਵਿਕਸਿਤ ਕਰਨਾ ਤੇ ਬਦਲਦੇ ਸਮੇਂ ਅਨੁਸਾਰ ਆਪਣੇ ਆਪ ਨੂੰ ਢਾਲਣਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਬਿਜ਼ਨਸ ਦੇ ਮੌਕਿਆਂ ਦੀ ਪਹਿਚਾਣ ਤੇ ਵਿਕਾਸ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਇਕ ਵਧੀਆ ਵਪਾਰਕ ਆਈਡੀਆ ਹਮੇਸ਼ਾ ਕਿਸੇ ਸਮੱਸਿਆ ਜਾਂ ਲੋੜ ਵਿਚੋਂ ਪੈਦਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਐਂਟਰਪਿ੍ਨਿਊਰਸ਼ਿਪ ਮਾਈਾਡਸੈੱਟ ਵਿਸ਼ਾ ਵਿਦਿਆਰਥੀਆਂ ਦੇ ਪਾਠਕ੍ਰਮ ਵਿਚ ਕੌਮੀ ਸਿੱਖਿਆ ਨੀਤੀ 2020 ਦੇ ਉਦੇਸ਼ਾਂ ਦੇ ਅਨੁਕੂਲ ਸ਼ਾਮਿਲ ਕੀਤਾ ਗਿਆ ਹੈ | ਇਹ ਵਿਸ਼ਾ ਕਲਾਸ ਰੂਮ ਵਿਚ ਪ੍ਰਾਪਤ ਕੀਤੇ ਗਏ ਗਿਆਨ ਨੂੰ ਵਿਵਹਾਰਿਕ ਰੂਪ ਵਿਚ ਸਮਝਣ ਤੇ ਅਸਲ ਜੀਵਨ ਵਿਚ ਉਸਦੀ ਵਰਤੋਂ ਦਾ ਅਨੁਭਵ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਉਹ ਅਸਫਲਤਾ ਤੋਂ ਡਰਨ ਦੀ ਬਜਾਏ ਉਸਤੋਂ ਸਿੱਖਣ ਦੀ ਆਦਤ ਵਿਕਸਿਤ ਕਰਨ | ਉਨ੍ਹਾਂ ਟਾਰਗੇਟ ਮਾਰਕੀਟ, ਮਾਰਕੀਟਿੰਗ ਤੇ ਆਮਦਨ ਵਰਗੇ ਮਹੱਤਵਪੂਰਨ ਪੱਖਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਵਰਕਸ਼ਾਪ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਪਿ੍ੰਸੀਪਲ ਡਾ.

ਅਜੀਤ ਡੈਸਕ 12-09-2026
ਕਪੂਰਥਲਾ, 11 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਬਿਜ਼ਨਸ ਸਟੱਡੀਜ਼ ਕਲੱਬ ਵਲੋਂ ਵਿਦਿਆਰਥੀਆਂ ਵਿਚ ਉਦਮੀ ਸੋਚ, ਰਚਨਾਤਮਿਕਤਾ ਅਤੇ ਸਮੱਸਿਆਵਾਂ ਨੂੰ ਮੌਕਿਆਂ ਵਿਚ ਬਦਲਣ ਦੀ ਯੋਗਤਾ ਵਿਕਸਿਤ ਕਰਨ ਦੇ ਮਨੋਰਥ ਨਾਲ ਐਂਟਰਪਿ੍ਨਿਊਰਸ਼ਿਪ ਮਾਈਾਡਸੈੱਟ ਵਿਸ਼ੇ ‘ਤੇ ਇਕ ਵਰਕਸ਼ਾਪ ਕਰਵਾਈ ਗਈ | ਜਿਸ ਵਿਚ ਪ੍ਰੋ. ਮਨਮੋਹਨ ਕੁਮਾਰ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ | ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਐਂਟਰਪਿ੍ਨਿਊਰਸ਼ਿਪ ਦੇ ਅਰਥ ਤੇ ਮੌਜੂਦਾ ਸਮੇਂ ਇਸਦੀ ਮਹੱਤਤਾ ਬਾਰੇ ਇਸਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਐਂਟਰਪਿ੍ਨਿਊਰਸ਼ਿਪ ਦਾ ਮਕਸਦ ਆਪਣਾ ਬਿਜ਼ਨਸ ਸ਼ੁਰੂ ਕਰਨਾ ਨਹੀਂ ਸਗੋਂ ਨਵੇਂ ਮੌਕਿਆਂ ਦੀ ਪਹਿਚਾਣ ਕਰਨਾ, ਸਮੱਸਿਆਵਾਂ ਦੇ ਹੱਲ ਲੱਭਣਾ, ਰਚਨਾਤਮਿਕ ਸੋਚ, ਜੋਖ਼ਮ ਲੈਣ ਦੀ ਸਮਰਥਾ ਵਿਕਸਿਤ ਕਰਨਾ ਤੇ ਬਦਲਦੇ ਸਮੇਂ ਅਨੁਸਾਰ ਆਪਣੇ ਆਪ ਨੂੰ ਢਾਲਣਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਬਿਜ਼ਨਸ ਦੇ ਮੌਕਿਆਂ ਦੀ ਪਹਿਚਾਣ ਤੇ ਵਿਕਾਸ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਇਕ ਵਧੀਆ ਵਪਾਰਕ ਆਈਡੀਆ ਹਮੇਸ਼ਾ ਕਿਸੇ ਸਮੱਸਿਆ ਜਾਂ ਲੋੜ ਵਿਚੋਂ ਪੈਦਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਐਂਟਰਪਿ੍ਨਿਊਰਸ਼ਿਪ ਮਾਈਾਡਸੈੱਟ ਵਿਸ਼ਾ ਵਿਦਿਆਰਥੀਆਂ ਦੇ ਪਾਠਕ੍ਰਮ ਵਿਚ ਕੌਮੀ ਸਿੱਖਿਆ ਨੀਤੀ 2020 ਦੇ ਉਦੇਸ਼ਾਂ ਦੇ ਅਨੁਕੂਲ ਸ਼ਾਮਿਲ ਕੀਤਾ ਗਿਆ ਹੈ | ਇਹ ਵਿਸ਼ਾ ਕਲਾਸ ਰੂਮ ਵਿਚ ਪ੍ਰਾਪਤ ਕੀਤੇ ਗਏ ਗਿਆਨ ਨੂੰ ਵਿਵਹਾਰਿਕ ਰੂਪ ਵਿਚ ਸਮਝਣ ਤੇ ਅਸਲ ਜੀਵਨ ਵਿਚ ਉਸਦੀ ਵਰਤੋਂ ਦਾ ਅਨੁਭਵ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਉਹ ਅਸਫਲਤਾ ਤੋਂ ਡਰਨ ਦੀ ਬਜਾਏ ਉਸਤੋਂ ਸਿੱਖਣ ਦੀ ਆਦਤ ਵਿਕਸਿਤ ਕਰਨ | ਉਨ੍ਹਾਂ ਟਾਰਗੇਟ ਮਾਰਕੀਟ, ਮਾਰਕੀਟਿੰਗ ਤੇ ਆਮਦਨ ਵਰਗੇ ਮਹੱਤਵਪੂਰਨ ਪੱਖਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਵਰਕਸ਼ਾਪ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਵਿਦਿਆਰਥੀਆਂ ਲਈ ਕੇਵਲ ਅਕਾਦਮਿਕ ਗਿਆਨ ਹੀ ਕਾਫੀ ਨਹੀਂ ਸਗੋਂ ਉਨ੍ਹਾਂ ਵਿਚ ਰਚਨਾਤਮਿਕ ਸੋਚ, ਨਵੀਨਤਾ ਤੇ ਉਦਮੀ ਸੋਚ ਦਾ ਵਿਕਾਸ ਵੀ ਜ਼ਰੂਰੀ ਹੈ | ਉਨ੍ਹਾਂ ਬਿਜ਼ਨਸ ਸੱਟੀਡਜ਼ ਕਲੱਬ ਵਲੋਂ ਕਾਲਜ ਵਿਚ ਇਸ ਤਰ੍ਹਾਂ ਦੇ ਵਰਕਸ਼ਾਪ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਕਾਲਜ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਨਿਰੰਤਰ ਜਾਰੀ ਰੱਖੇਗਾ | ਇਸ ਮੌਕੇ ਪ੍ਰੋ. ਮਨਜੋਤ ਕੌਰ, ਪੋ੍ਰ. ਮੁਸਕਾਨ ਵਰਮਾ ਤੇ ਪ੍ਰੋ. ਪ੍ਰਭਜੋਤ ਕੌਰ ਤੋਂ ਇਲਾਵਾ ਕਲੱਬ ਨਾਲ ਸਬੰਧਿਤ ਕਾਲਜ ਦੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਖੇਡਾਂ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਗਤੀਵਿਧੀਆਂ ਵੱਲ ਲਿਜਾਣ ਦਾ ਮੁੱਖ ਸਾਧਨ-ਸੱਜਣ ਸਿੰਘ ਚੀਮਾ ਅਗਲੀ ਖ਼ਬਰ ਹਿੰਦੀ ਕੇਵਲ ਪ੍ਰਗਟਾਵੇ ਦਾ ਮਾਧਿਅਮ ਨਹੀਂ ਸਗੋਂ ਭਾਰਤੀ ਸਭਿਆਚਾਰ ਨੂੰ ਮਜ਼ਬੂਤ ਕਰਨ ਵਾਲੀ ਭਾਸ਼ਾ ਹੈ-ਜੇ.ਕੇ.ਪੀ. ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।