11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕਲੀਨਿਕ ’ਚੋਂ ਚੋਰੀ ਹੋਣ ਸੰਬੰਧੀ ਕੇਸ ਦਰਜ

ਫਗਵਾੜਾ, 10 ਸਤੰਬਰ (ਚਾਨਾ)-ਬਾਬਾ ਗਧੀਆ ਵਿਖੇ ਕਲੀਨਿਕ ’ਚੋਂ ਚੋਰੀ ਹੋਣ ਦੇ ਸਬੰਧ ’ਚ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 305, 331(4) ਬੀ. ਐਨ.

ਅਜੀਤ ਡੈਸਕ 11-09-2026
ਫਗਵਾੜਾ, 10 ਸਤੰਬਰ (ਚਾਨਾ)-ਬਾਬਾ ਗਧੀਆ ਵਿਖੇ ਕਲੀਨਿਕ ’ਚੋਂ ਚੋਰੀ ਹੋਣ ਦੇ ਸਬੰਧ ’ਚ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 305, 331(4) ਬੀ.ਐਨ.ਐਸ. ਤਹਿਤ ਕੇਸ ਦਰਜ ਕੀਤਾ ਹੈ | ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਆਮ ਆਦਮੀ ਕਲੀਨਿਕ ਬਾਬਾ ਗਧੀਆ ਦੇ ਇੰਚਾਰਜ ਡਾ. ਸਿਮਰਨਪੁਰੀ ਨੇ ਦੱਸਿਆ ਕਿ ਐਤਵਾਰ ਦੀ ਛੁੱਟੀ ਤੋਂ ਬਾਅਦ ਸਵੇਰੇ ਉਨ੍ਹਾਂ ਦੇਖਿਆ ਤਾਂ ਕਲੀਨਿਕ ਦਾ ਤਾਲਾ ਟੁੱਟਾ ਹੋਇਆ ਸੀ ਤੇ ਅੰਦਰੋਂ ਇਨਵਰਟਰ, ਦੋ ਬੈਟਰੀਆਂ, ਮੌਡਮ, ਸੀ.ਸੀ.ਟੀ.ਵੀ. ਕੈਮਰਾ ਤੇ ਹੋਰ ਸਾਮਾਨ ਚੋਰੀ ਸੀ | ਉਨ੍ਹਾਂ ਦੱਸਿਆ ਕਿ ਪਹਿਲਾ ਵੀ ਤਿੰਨ ਵਾਰ ਏ.ਸੀ ਦੇ ਪਾਈਪ ਚੋਰੀ ਹੋ ਚੁੱਕੇ ਹਨ | ਜਿਸ ਸਬੰਧ ’ਚ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਅਣਪਛਾਤੇ ਵਿਅਕਤੀ ਦੀ ਹੋਈ ਮੌਤ ਅਗਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਨਾਲ ਕੀਤੀ ਛੇੜਛਾੜ ਦੇ ਮਾਮਲੇ ਦੀ ਬਸਪਾ ਆਗੂਆਂ ਵਲੋਂ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।