ਡੀ.ਐਸ.ਪੀ. ਦਫ਼ਤਰ ਭੁਲੱਥ ਮੂਹਰੇ ਭਾਜਪਾ ਆਗੂ ਗੋਰਾ ਗਿੱਲ ਤੇ ਪਾਰਟੀ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ
ਭੁਲੱਥ, 9 ਸਤੰਬਰ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਭਾਜਪਾ ਆਗੂਆਂ ਵਲੋਂ ਅਮਨਦੀਪ ਸਿੰਘ ਗੋਰਾ ਗਿੱਲ ਤੇ ਪ੍ਰਧਾਨ ਰਮੇਸ਼ ਸ਼ਰਮਾ ਦੀ ਅਗਵਾਈ ’ਚ ਮੋਹਨਜੀਤ ਸਿੰਘ ਸ਼ੇਰੋਂ ’ਤੇ ਢਾਏ ਪੁਲਿਸ ਤਸ਼ੱਦਦ ਤੇ ਮਜ਼ਦੂਰ ਜਮਾਤ ਨਾਲ ਸਬੰਧਿਤ ਗੁਲਜ਼ਾਰ ਸਿੰਘ ਤੂਰ ਵੰਜਾਰਾ ਦੀ ਮੌਤ ਦੇ ਰੋਸ ਵਜੋਂ ਡੀ. ਐਸ.
ਭੁਲੱਥ, 9 ਸਤੰਬਰ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਭਾਜਪਾ ਆਗੂਆਂ ਵਲੋਂ ਅਮਨਦੀਪ ਸਿੰਘ ਗੋਰਾ ਗਿੱਲ ਤੇ ਪ੍ਰਧਾਨ ਰਮੇਸ਼ ਸ਼ਰਮਾ ਦੀ ਅਗਵਾਈ ’ਚ ਮੋਹਨਜੀਤ ਸਿੰਘ ਸ਼ੇਰੋਂ ’ਤੇ ਢਾਏ ਪੁਲਿਸ ਤਸ਼ੱਦਦ ਤੇ ਮਜ਼ਦੂਰ ਜਮਾਤ ਨਾਲ ਸਬੰਧਿਤ ਗੁਲਜ਼ਾਰ ਸਿੰਘ ਤੂਰ ਵੰਜਾਰਾ ਦੀ ਮੌਤ ਦੇ ਰੋਸ ਵਜੋਂ ਡੀ.ਐਸ.ਪੀ. ਦਫ਼ਤਰ ਭੁਲੱਥ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ | ਅਮਨਦੀਪ ਸਿੰਘ ਗੋਰਾ ਗਿੱਲ ਨੇ ਕਿਹਾ ਕਿ ਪੰਜਾਬ ਅੰਦਰ ਭਗਵੰਤ ਮਾਨ ਦੀ ਸਰਕਾਰ ਲੋਕਮਾਰੂ ਨੀਤੀਆਂ ਦੇ ਸਭ ਹੱਦ ਬੰਨ੍ਹੇ ਟੱਪ ਗਈ ਹੈ ਤੇ ਹੱਕ ਸੱਚ ਦੀ ਆਵਾਜ਼ ਉਠਾਉਣ ਵਾਲੇ ਲੋਕਾਂ ’ਤੇ ਝੂਠੇ ਪਰਚੇ ਕਰਵਾ ਕੇ ਤਸ਼ੱਦਦ ਢਾਏ ਜਾ ਰਹੇ ਹਨ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਗੁਲਜਾਰ ਸਿੰਘ ਦੀ ਮੌਤ ਦੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ ਤੇ ਮੋਹਨਜੀਤ ਸਿੰਘ ਸ਼ੇਰੋ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਕਰਮਚਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਭਾਜਪਾ ਆਗੂ ਰਮੇਸ਼ ਸ਼ਰਮਾ ਵੱਲੋਂ ਵੀ ਸੰਬੋਧਨ ਕੀਤਾ ਗਿਆ | ਰੋਸ ਪ੍ਰਦਰਸ਼ਨ ਉਪਰੰਤ ਤਹਿਸੀਲਦਾਰ ਭੁਲੱਥ ਵਰਿੰਦਰ ਕੁਮਾਰ ਭਾਟੀਆ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ | ਇਸ ਮੌਕੇ ਭਾਜਪਾ ਆਗੂ ਮੋਹਿਤ ਕਾਲੀਆ, ਮੋਹਨ ਡੰਗ, ਮੰਗਤ ਕੁਮਾਰ ਸ਼ਰਮਾ, ਬਲਜਿੰਦਰ ਕੁਮਾਰ, ਵਿਦੇਸ਼ ਕੁਮਾਰ ਬੇਗੋਵਾਲ, ਸੋਮਨਾਥ, ਫ਼ਕੀਰ ਚੰਦ ਨੰਬਰਦਾਰ, ਸੰਜੀਵ ਕੁਮਾਰ ਪਾਸੀ, ਪਰਮਜੀਤ ਸਿੰਘ, ਬਰਜਿੰਦਰ ਕੁਮਾਰ, ਪਵਨ ਸੇਠੀ, ਸੋਹਣ ਖੁੱਲਰ, ਭੁਵਨੇਸ਼ਵਰ ਕੁਮਾਰ ਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ |