07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੀ.ਆਈ.ਏ. ਸਟਾਫ਼ ਮੁਲਾਜ਼ਮ ਬਣ ਕੇ ਆਏ ਅਣਪਛਾਤੇ ਵਿਅਕਤੀਆਂ ਨੇ ਧਮਕਾਇਆ-ਰੈਸਟੋਰੈਂਟ ਮਾਲਕ

ਜਲੰਧਰ, 6 ਸਤੰਬਰ (ਐੱਮ. ਐੱਸ.

ਅਜੀਤ ਡੈਸਕ 07-09-2026
ਜਲੰਧਰ, 6 ਸਤੰਬਰ (ਐੱਮ. ਐੱਸ. ਲੋਹੀਆ) - ਸਥਾਨਕ ਅਰਬਨ ਅਸਟੇਟ ਫੇਜ਼-2 ਵਿਖੇ ਚੱਲ ਰਹੇ ਪੈਡਰੀਨੋ ਰੈਸਟੋਰੈਂਟ ਦੇ ਮਾਲਕ ਅਨੂੰਦੀਪ ਸਿੰਘ ਵਾਸੀ ਅਰਬਨ ਅਸਟੇਟੇ ਫੇਜ਼-1 ਨੇ ਦੋਸ਼ ਲਗਾਏ ਹਨ, ਅੱਜ ਸ਼ਾਮ ਦੋ ਵਿਅਕਤੀ ਉਸ ਦੇ ਰੈਸਟੋਰੈਂਟ ’ਚ ਦਾਖ਼ਲ ਹੋਏ ਅਤੇ ਉਸ ਨੂੰ ਧਮਕਾ ਕੇ ਗਏ ਹਨ। ਅਨੂੰਦੀਪ ਦਾ ਦਾਅਵਾ ਹੈ, ਕਿ ਉਨ੍ਹਾਂ ਵਿਅਕਤੀਆਂ ਦੇ ਕੋਲ ਪਿਸਤੌਲ ਵੀ ਸੀ, ਜਿਸ ਕਰਕੇ ਉਹ ਦਹਿਸ਼ਤ ’ਚ ਹੈ। ਅਨੂੰਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਸ਼ਾਮ ਕਰੀਬ 7 ਵਜੇ ਦੋ ਵਿਅਕਤੀ ਕਿਚਨ ਵਾਲੇ ਰਸਤੇ ਤੋਂ ਰੈਸਟੋਰੈਂਟ ’ਚ ਦਾਖ਼ਲ ਹੋਏ। ਇਕ ਵਿਅਕਤੀ ਦੇ ਡੱਬ ’ਚ ਪਿਸਤੌਲ ਲੱਗਾ ਹੋਇਆ ਸੀ, ਜਿਨ੍ਹਾਂ ਨੇ ਉਸ ਤੋਂ ਗੁਰਵਿੰਦਰ ਨਾਂਅ ਦੇ ਵਿਅਕਤੀ ਸੰਬੰਧੀ ਪੁੱਛਿਆ। ਜਦੋਂ ਉਸ ਨੇ ਉਨ੍ਹਾਂ ਵਿਅਕਤੀਆਂ ਤੋਂ ਪਛਾਣ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਉਹ ਸੀ.ਆਈ.ਏ. ਸਟਾਫ਼ ਦੇ ਮੁਲਾਜ਼ਮ ਹਨ। ਅਨੂੰਦੀਪ ਨੇ ਦੋਸ਼ ਲਗਾਏ ਕਿ ਦੋਵੇਂ ਵਿਅਕਤੀ ਉਸ ਨੂੰ ਧਮਕਾ ਕੇ ਗਏ ਹਨ, ਜਦਕਿ ਉਸ ਨੇ ਉਨ੍ਹਾਂ ਵਿਅਕਤੀਆਂ ਨੂੰ ਇਹ ਜਾਣਕਾਰੀ ਵੀ ਦਿੱਤੀ ਸੀ, ਕਿ ਉਸ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਰੈਸਟੋਰੈਂਟ ਲਿਆ ਹੈ, ਜੇਕਰ ਇਸ ਤੋਂ ਪਹਿਲਾਂ ਕੋਈ ਗੁਰਵਿੰਦਰ ਹੋਵੇਗਾ, ਤਾਂ ਉਹ ਉਸ ਬਾਰੇ ਕੋਈ ਜਾਣਕਾਰੀ ਨਹੀਂ ਰੱਖਦਾ। ਅਨੂੰਦੀਪ ਦਾ ਕਹਿਣਾ ਹੈ ਕਿ ਗੁਰਵਿੰਦਰ ਨਾਂਅ ਦਾ ਵਿਅਕਤੀ ਰੈਸਟੋਰੈਂਟ ਦੇ ਪਹਿਲੇ ਮਾਲਕ ਪਾਸ ਨੋਕਰੀ ਕਰਦਾ ਸੀ। ਅਨੂੰਦੀਪ ਸਿੰਘ ਨੇ ਇਕ ਸੀ.ਸੀ.ਟੀ.ਵੀ. ਫੁਟੇਜ ਜਾਰੀ ਕੀਤੀ ਹੈ, ਜਿਸ ’ਚ ਦੋਵੇਂ ਵਿਅਕਤੀ ਰੈਸਟੋਰੈਂਟ ’ਚ ਦਾਖ਼ਲ ਹੋ ਰਹੇ ਹਨ ਅਤੇ ਉਸ ਨਾਲ ਗੱਲਬਾਤ ਕਰ ਰਹੇ ਹਨ। ਉਸ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਉਸ ਵਲੋਂ ਉਨ੍ਹਾਂ ਵਿਅਕਤੀਆਂ ਸੰਬੰਧੀ ਪੁਲਿਸ ਕੋਲੋਂ ਜਾਂਚ ਕਰਵਾਈ ਗਈ ਹੈ, ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਸੀ.ਆਈ.ਏ. ਸਟਾਫ਼ ਦੇ ਮੁਲਾਜ਼ਮ ਨਹੀਂ ਹਨ। ਪੀੜਤ ਨੇ ਇਸ ਸੰਬੰਧੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਅਨੂੰਦੀਪ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ, ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਹੈ। ਵਰਨਣਯੋਗ ਹੈ ਕਿ ਅੱਜ ਸਵੇਰੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਨਕਲੀ ਸੀ.ਆਈ.ਏ. ਮੁਲਾਜ਼ਮ ਬਣ ਕੇ ਇਕ ਘਰ ’ਚ ਦਾਖ਼ਲ ਹੋਇਆ ਸੀ।
ਪਿਛਲੀ ਖ਼ਬਰ ਸਿੰਘ ਸਭਾ ਲਹਿਰ ਦੇ ਬਾਨੀ ਅਤੇ ਪਹਿਲੇ ਪੰਜਾਬੀ ਸਿੱਖ ਪ੍ਰੋਫੈਸਰ ਭਾਈ ਦਿੱਤ ਸਿੰਘ ਦੀ ਯਾਦ ’ਚ ਕਰਵਾਇਆ ਕਵੀ ਦਰਬਾਰ ਅਗਲੀ ਖ਼ਬਰ ਏ.ਟੀ.ਐਮ. ਕਾਰਡ ਬਦਲ ਕੇ ਠੱਗੀ ਕਰਨ ਸੰਬੰਧੀ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।