06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬਾਬਾ ਕਾਹਨ ਦਾਸ ਵਿਖੇ ਸ਼ਰਧਾਲੂਆਂ ਵਲੋਂ ਚੜ੍ਹਾਏ ਵਿਦੇਸ਼ੀ ਕਰੰਸੀ ਦੇ ਹਾਰ ਚੋਰੀ ਕਰਨ ਵਾਲਾ ਗਿ੍ਫ਼ਤਾਰ ਮੁਲਜ਼ਮ ਮੋਟਰਸਾਈਕਲ ਅਤੇ ਹੋਰ ਚੋਰੀਆਂ ਲਈ ਕਰਦਾ ਸੀ ਰੈਕੀ

ਕਾਲਾ ਸੰਘਿਆਂ, 5 ਸਤੰਬਰ (ਬਲਜੀਤ ਸਿੰਘ ਸੰਘਾ)-ਸਥਾਨਕ ਇਲਾਕੇ ’ਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੌਰਾਨ ਕਾਲਾ ਸੰਘਿਆਂ ਪੁਲਿਸ ਵਲੋਂ ਪਿਛਲੇ ਦਿਨੀਂ ਹੋਈਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਬੀਤੇ ਕੱਲ੍ਹ ਇਲਾਕੇ ਵਿੱਚ ਸਰਗਰਮ ਮੋਟਰਸਾਈਕਲ ਚੋਰ ਗਰੋਹ ਦੇ ਦੋ ਸਕੇ ਭਰਾਵਾਂ ਸਮੇਤ 3 ਮੈਂਬਰਾਂ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਇਸੇ ਗਰੋਹ ਦੇ ਇਕ ਹੋਰ ਮੈਂਬਰ ਦੀ ਭਾਲ਼ ਦੀ ਗੱਲ ਕਹੀ ਸੀ ਤੇ ਅੱਜ ਕਾਲਾ ਸੰਘਿਆਂ ਪੁਲਿਸ ਵਲੋਂ ਇਸ ਗਰੋਹ ਦੇ ਇਕ ਹੋਰ ਮੈਂਬਰ ਨੂੰ ਗਿ੍ਫ਼ਤਾਰ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਸਦਰ ਕਪੂਰਥਲਾ ਦੇ ਮੁਖੀ ਸਬ ਇੰਸਪੈਕਟਰ ਮੇਜਰ ਸਿੰਘ ਪੱਡਾ ਅਤੇ ਪੁਲਿਸ ਚੌਂਕੀ ਕਾਲਾ ਸੰਘਿਆਂ ਦੇ ਇੰਚਾਰਜ ਏ ਐਸ ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਹੋ ਰਹੀਆਂ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੀਆਂ ਖ਼ਬਰਾਂ ਨੂੰ ਵੇਖਦਿਆਂ ਵਾਪਰੀਆਂ ਘਟਨਾਵਾਂ ਨੂੰ ਟਰੇਸ ਕਰਨ ਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਦੇ ਲਈ ਡੀਐਸਪੀ ਸਬ ਡਵੀਜ਼ਨ ਡਾ. ਸੀਤਲ ਸਿੰਘ ਤੇ ਹੋਰ ਅਧਿਕਾਰੀਆਂ ਵੱਲੋਂ ਸਖ਼ਤ ਨਿਰਦੇਸ਼ ਜਾਰੀ ਕੀਤੇ ਤੇ ਵਿਸ਼ੇਸ਼ ਹਦਾਇਤਾਂ ਤਹਿਤ ਲਗਾਤਾਰ ਚੱਲ ਰਹੀ ਤਫ਼ਤੀਸ਼ ਦੇ ਫਲਸਰੂਪ ਕਾਲਾ ਸੰਘਿਆਂ ਵਿਖੇ ਪਿਛਲੇ ਦਿਨਾਂ ਤੋਂ ਹੋ ਰਹੀਆਂ ਚੋਰੀਆਂ ਵਿਚੋਂ ਕਾਫ਼ੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ | ਉਹਨਾਂ ਕਿਹਾ ਕਿ ਮੋਟਰਸਾਈਕਲ ਚੋਰ ਗਿਰੋਹ ਤਿੰਨ ਮੈਂਬਰ ਕੱਲ੍ਹ ਕਾਬੂ ਕੀਤੇ ਸਨ ਤੇ ਇਕ ਦੀ ਭਾਲ਼ ਜਾਰੀ ਸੀ ਜਿਸ ਨੂੰ ਅੱਜ ਗਿ੍ਫ਼ਤਾਰ ਕੀਤਾ ਗਿਆ ਹੈ ਜਿਸ ਦੀ ਪਛਾਣ ਗੁੱਡੂ ਪੁੱਤਰ ਊਧੇ ਮੰਡਲ ਵਾਸੀ ਆਲਮਗੀਰ (ਕਾਲਾ ਸੰਘਿਆਂ) ਵਜੋਂ ਹੋਈ | ਇਸ ਵਿਅਕਤੀ ਨੇ ਮੰਨਿਆ ਕਿ ਇਹ ਆਪਣੇ ਗਿਰੋਹ ਲਈ ਰੈਕੀ ਕਰਦਾ ਸੀ ਤੇ ਇਸ ਨੇ ਬਾਬਾ ਕਾਹਨ ਦਾਸ ਵਿਖੇ ਸ਼ਰਧਾਲੂਆਂ ਵੱਲੋਂ ਝੜਾਏ ਵਿਦੇਸ਼ੀ ਕਰੰਸੀ ਦੇ ਹਾਰ ਸਮੇਤ ਹੋਰ ਚੋਰੀਆਂ ਕੀਤੀਆਂ ਸਨ | ਪੁਲਿਸ ਨੇ ਕਿਹਾ ਕਿ ਇਸ ਨੇ ਆਪਣੇ ਘਰ ਵਿਚੋਂ ਵੀ ਚੋਰੀ ਕੀਤੀ ਸੀ ਜਿਸ ਕਰਕੇ ਇਸ ਦੇ ਘਰਦਿਆਂ ਨੇ ਇਸ ਨੂੰ ਘਰੋਂ ਕੱਢਿਆ ਹੋਇਆ ਸੀ ਤੇ ਇਹ ਆਪਣੇ ਕਿਸੇ ਜਾਣਕਾਰ ਕੋਲ਼ ਰਹਿ ਰਿਹਾ ਸੀ | ਕਾਬੂ ਕੀਤੇ ਵਿਅਕਤੀ ਤੇ ਚੋਰੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਨੰਬਰ 222 ਦਰਜ਼ ਕੀਤਾ ਗਿਆ ਹੈ ਤੇ ਇਸ ਤੋਂ ਹੋਰ ਹੋਈਆਂ ਚੋਰੀਆਂ ਦੀਆਂ ਘਟਨਾਵਾਂ ਦੇ ਖ਼ੁਲਾਸੇ ਹੋਣ ਦੀ ਉਮੀਦ ਤੇ ਇਸ ਲਈ ਇਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਰਿਮਾਂਡ ਤੇ ਲਿਆ ਜਾਵੇਗਾ |

ਅਜੀਤ ਡੈਸਕ 06-09-2026

ਪਿਛਲੀ ਖ਼ਬਰ ਸੰਗਰੂਰ ਦੇ ਪਿੰਡ ਸ਼ੇਰੋ ਦੇ ਨੌਜਵਾਨ ਨਾਲ ਪੁਲਿਸ ਤਸ਼ੱਦਦ ਦੀ ਕਿਸਾਨ ਯੂਨੀਅਨ ਨਡਾਲਾ ਵਲੋਂ ਨਿੰਦਾ ਅਗਲੀ ਖ਼ਬਰ ਆਪਣਿਆਂ ਦੇ ਵਿਛੋੜੇ ਦਾ ਦੁੱਖ ਸੋਨਾ ਪੁਰੇਵਾਲ ਨੇ ਆਪਣੇ ਗੀਤ ਰਾਹੀਂ ਬੜੇ ਸੋਹਜ ਢੰਗ ਨਾਲ ਪੇਸ਼ ਕੀਤਾ-ਮਾਣਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।