02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਨਡਾਲਾ ’ਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਐੱਸ.ਸੀ ਭਾਈਚਾਰੇ ਨਾਲ ਕੀਤੀ ਮੀਟਿੰਗ

ਨਡਾਲਾ, 1 ਸਤੰਬਰ (ਰਘਬਿੰਦਰ ਸਿੰਘ)-ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਨਡਾਲਾ ਦੇ ਗਰੈਂਡ ਵਿਲਾ ਵਿਖੇ ਐੱਸ. ਸੀ.

ਅਜੀਤ ਡੈਸਕ 02-09-2026
ਨਡਾਲਾ, 1 ਸਤੰਬਰ (ਰਘਬਿੰਦਰ ਸਿੰਘ)-ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਨਡਾਲਾ ਦੇ ਗਰੈਂਡ ਵਿਲਾ ਵਿਖੇ ਐੱਸ.ਸੀ. ਭਾਈਚਾਰੇ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਨੌਜਵਾਨਾਂ ਅਤੇ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ |ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਹਲਕਾ ਭੁਲੱਥ ਵਿਚ ਐੱਸ.ਸੀ. ਭਾਈਚਾਰੇ ਨਾਲ ਸਬੰਧਿਤ ਨੁਮਾਇੰਦਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿਚ ਪ੍ਰਧਾਨ ਨਿਯੁਕਤ ਕੀਤੇ ਗਏ ਬਲਵਿੰਦਰ ਕੁਮਾਰ ਬਿੱਲਾ ਸਾਬਕਾ ਸਰਪੰਚ ਬਜਾਜ ਅਤੇ ਬਲਾਕ ਪ੍ਰਧਾਨ ਸਟੀਫਨ ਕਾਲਾ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੇ ਮੀਟਿੰਗ ਵਿਚ ਭਾਗ ਲਿਆ | ਖਹਿਰਾ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੋਂ ਐੱਸ.ਸੀ. ਭਾਈਚਾਰਾ ਪੂਰੀ ਤਰ੍ਹਾਂ ਜਾਣੂ ਹੈ | ਉਨ੍ਹਾਂ ਨਰੇਗਾ, ਸਫ਼ਾਈ ਕਰਮਚਾਰੀਆਂ ਨਾਲ ਕਥਿਤ ਤੌਰ ’ਤੇ ਕੀਤੇ ਜਾ ਰਹੇ ਵਿਵਹਾਰ ਅਤੇ ਝੂਠੇ ਪਰਚੇ ਦਰਜ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਕਥਿਤ ਤੌਰ ’ਤੇ ਇੱਕ ਹਜ਼ਾਰ ਰੁਪਏ ਦਾ ਲਾਲਚ ਦੇ ਕੇ ਲੋਕਾਂ ਦਾ ਜ਼ਮੀਰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੀ ਹੈ | ਵਿਧਾਇਕ ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਉਹ ਪਾਰਟੀ ਹੈ, ਜਿਸ ਨੇ ਇੱਕ ਦਲਿਤ ਆਗੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਸਰਕਾਰ ਚਲਾਈ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਐੱਸ.ਸੀ. ਭਾਈਚਾਰੇ ਵਿਚੋਂ ਇੱਕ ਡਿਪਟੀ ਮੁੱਖ ਮੰਤਰੀ ਤੱਕ ਵੀ ਨਹੀਂ ਬਣਾ ਸਕੀ | ਹਾਜ਼ਰ ਆਗੂਆਂ ਅਤੇ ਨੌਜਵਾਨਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਇਲਾਕੇ ਨਾਲ ਸਬੰਧਿਤ ਸਮੱਸਿਆਵਾਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵੀ ਵਿਚਾਰਾਂ ਕੀਤੀਆਂ | ਇਸ ਮੌਕੇ ਬਲਾਕ ਪ੍ਰਧਾਨ ਕਾਂਗਰਸ ਸਟੀਫਨ ਕਾਲਾ,ਲਖਵਿੰਦਰ ਸਿੰਘ ਹਮੀਰਾ, ਪ੍ਰਧਾਨ ਬਲਵਿੰਦਰ ਸਿੰਘ ਬਿੱਲਾ, ਅਜੀਤ ਸਿੰਘ ਘੁੰਮਣ ਭੁਲੱਥ,ਬਖ਼ਸ਼ੀਸ਼ ਸਿੰਘ ਸਰਪੰਚ ਬਾਦਲਪੁਰ,ਚਰਨਜੀਤ ਹੰਸ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ,ਮਲਕੀਤ ਸਿੰਘ, ਤਜਿੰਦਰ ਸਿੰਘ ਭੰਡਾਰੀ, ਕੌਂਸਲਰ ਮਹਿੰਦਰ ਸਿੰਘ ਸਹੋਤਾ,ਜਗਜੀਤ ਸਿੰਘ ਸਰਪੰਚ ਮੁੱਦੋਵਾਲ, ਪ੍ਰਦੀਪ ਘਈ,ਸੰਨੀ ਦੱਤਾ, ਮਨਜੀਤ ਸਿੰਘ ਨਿੱਕਾ, ਗੁਰਮੇਲ ਸਿੰਘ, ਜਸਕਰਨ ਸਿੰਘ ਤੇ ਹੋਰ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਚੌਕੀ ਇੰਚਾਰਜ ਵਲੋਂ ਪਿੰਡਾਂ ਦੇ ਲੋਕਾਂ ਨੂੰ ਠੀਕਰੀ ਪਹਿਰੇ ਲਗਾਉਣ ਦੀ ਅਪੀਲ ਅਗਲੀ ਖ਼ਬਰ ਪ੍ਰਾਚੀਨ ਸ਼ਿਵ ਮੰਦਰ ਨਾਥਾਂ ਦੇ ਡੇਰੇ ’ਚ ਕਮਿਊਨਿਟੀ ਹਾਲ ਦੀ ਉਸਾਰੀ ਲਈ ਸਰਕਾਰ ਵਲੋਂ ਲੋੜੀਂਦੇ ਫੰਡ ਦਿੱਤੇ ਜਾਣਗੇ-ਮੋਹਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।