ਸਰਕਾਰੀ ਸਕੂਲ (ਕੰਨਿਆ) ਮੰਡੀ ਹਰਜੀ ਰਾਮ ਵਿਖੇ ਪੰਜਾਬੀ ਮਹੀਨਾ ਮਨਾਇਆ
ਮਲੋਟ, 14 ਨਵੰਬਰ (ਪਾਟਿਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮੰਡੀ ਹਰਜੀ ਰਾਮ ਮਲੋਟ ਵਿਖੇ ਪ੍ਰਿੰਸੀਪਲ ਬਲਜੀਤ ਸਿੰਘ ਦੀ ਅਗਵਾਈ ਹੇਠ ਪੰਜਾਬੀ ਮਹੀਨਾ ਮਨਾਇਆ ਗਿਆ। ਸਕੂਲ ਦੇ ਪੰਜਾਬੀ ਲੈਕਚਰਾਰ ਵਰਿੰਦਰ ਬਜਾਜ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਸੱਭਿਆਚਾਰ, ਸਾਹਿਤ, ਵਿਰਸੇ ਤੇ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਸਕੂਲ ਵਿਖੇ 12ਵੀਂ ਤੇ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਦੇ ਸਾਹਿਤਕ ਅਤੇ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ।
ਮਲੋਟ, 14 ਨਵੰਬਰ (ਪਾਟਿਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮੰਡੀ ਹਰਜੀ ਰਾਮ ਮਲੋਟ ਵਿਖੇ ਪ੍ਰਿੰਸੀਪਲ ਬਲਜੀਤ ਸਿੰਘ ਦੀ ਅਗਵਾਈ ਹੇਠ ਪੰਜਾਬੀ ਮਹੀਨਾ ਮਨਾਇਆ ਗਿਆ। ਸਕੂਲ ਦੇ ਪੰਜਾਬੀ ਲੈਕਚਰਾਰ ਵਰਿੰਦਰ ਬਜਾਜ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਸੱਭਿਆਚਾਰ, ਸਾਹਿਤ, ਵਿਰਸੇ ਤੇ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਸਕੂਲ ਵਿਖੇ 12ਵੀਂ ਤੇ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਦੇ ਸਾਹਿਤਕ ਅਤੇ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆਰਥਣਾਂ ਦੇ ਕਰਵਾਏ ਭਾਸ਼ਣ ਮੁਕਾਬਲਿਆਂ ’ਚ ਅਰਪਣ, ਅੰਸ਼ਦੀਪ, ਗੁਰਪ੍ਰੀਤ ਮਲੋਦੀਆ ਵਲੋਂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ ਗਿਆ। ਇਸੇ ਤਰ੍ਹਾਂ ਸੁੰਦਰ ਲਿਖਾਈ ’ਚ ਆਰਤੀ, ਮਨਪ੍ਰੀਤ ਕੌਰ, ਬੰਦਨਾ ਅਤੇ ਅਨੂ ਨੇ ਪਹਿਲੀਆਂ ਚਾਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਲੋਕ ਗੀਤਾਂ ’ਚ ਸੁਖਪ੍ਰੀਤ ਕੌਰ, ਅਨਮੋਲ ਤੇ ਪਾਇਲ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਕਵਿਤਾ ਉਚਾਰਨ ’ਚ ਸਰਸਵਤੀ, ਲਛਮੀ, ਤ੍ਰਿਸ਼ਾ, ਸੀਆ ਅਤੇ ਤਵੰਨਿਆ ਸੇਠੀ ਵਲੋਂ ਪਹਿਲੀਆਂ ਚਾਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਗਈਆਂ। ਪ੍ਰਭਨੂਰ ਕੌਰ, ਅਰਪਣ, ਪਾਇਲ, ਨਿਸ਼ੂ ਦੀ ਅਗਵਾਈ ’ਚ ਵਿਦਿਆਰਥਣਾ ਵਲੋਂ ਪੰਜਾਬੀ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਦਿਵਿਆ, ਦੀਪਾ ਤੇ ਪੂਨਮ ਵਲੋਂ ਕੀਤਾ ਗਿਆ। ਲੈਕਚਰਾਰ ਪਿੰਕੀ ਮਾਹੌਰ ਵਲੋਂ ਵਿਦਿਆਰਥਣਾਂ ਨੂੰ ਸਾਹਿਤਕ ਗਤੀਵਿਧੀਆਂ ’ਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਸਮਾਗਮ ਦੀ ਸਫ਼ਲਤਾ ਲਈ ਸਭ ਦਾ ਧੰਨਵਾਦ ਕੀਤਾ ਗਿਆ। ਅੰਤ ’ਚ ਲੈਕਚਰਾਰ ਸੁਰੇਸ਼ਟਾ, ਰਾਜ ਕੁਮਾਰ, ਸੁਰੇਸ਼ ਵਧਵਾ, ਅੰਜਲੀ ਰਾਣੀ, ਅਨੂ ਗੁਪਤਾ ਆਦਿ ਅਧਿਆਪਕਾਂ ਵਲੋਂ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।